English Hindi Monday, October 25, 2021

ਵਿਦੇਸ਼

ਅਮਰੀਕਾ ਵਿੱਚ ਹਵਾਈ ਜਹਾਜ਼ ਅਤੇ ਹੈਲੀਕਾਪਟਰ ਦੀ ਟੱਕਰ ਵਿੱਚ ਦੋ ਦੀ ਮੌਤ

October 02, 2021 01:50 PM

ਲਾਸ ਏਂਜਲਸ, 2 ਅਕਤੂਬਰ

 ਅਮਰੀਕਾ ਦੇ ਅਰੀਜ਼ੋਨਾ ਵਿੱਚ ਇੱਕ ਏਅਰ ਪਾਰਕ ਉੱਤੇ ਇੱਕ ਹੈਲੀਕਾਪਟਰ ਅਤੇ ਇੱਕ ਜਹਾਜ਼ ਦੇ ਹਵਾ ਵਿੱਚ ਟਕਰਾਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇੱਕ ਸਥਾਨਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਇਹ ਟੱਕਰ ਗ੍ਰੇਟਰ ਫੀਨਿਕਸ ਖੇਤਰ ਦੇ ਦੱਖਣ -ਪੂਰਬੀ ਸ਼ਹਿਰ ਚੈਂਡਲਰ ਦੇ ਚਾਂਡਲਰ ਮਿਊਂਸਪਲ ਹਵਾਈ ਅੱਡੇ ਦੇ ਨੇੜੇ ਸਥਾਨਕ ਸਮੇਂ ਅਨੁਸਾਰ ਸਵੇਰੇ 7:30 ਵਜੇ ਵਾਪਰੀ।


ਜਹਾਜ਼ ਉਤਰਨ ਹੀ ਲੱਗਾ ਸੀ ਪਰ ਹੈਲੀਕਾਪਟਰ ਨਾਲ ਕਰੈਸ਼ ਹੋ ਗਿਆ ਅਤੇ ਅੱਗ ਲੱਗ ਗਈ। ਸਥਾਨਕ ਫਾਇਰ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਅਨੁਸਾਰ ਹੈਲੀਕਾਪਟਰ ਵਿੱਚ ਸਵਾਰ ਦੋ ਲੋਕ ਮਾਰੇ ਗਏ ਹਨ।

Have something to say? Post your comment