English Hindi Sunday, October 24, 2021

ਵਿਦੇਸ਼

ਕੁੰਦੂਜ ਦੀ ਮਸਜਿਦ ’ਚ ਧਮਾਕਾ, 50 ਦੀ ਮੌਤ

October 08, 2021 08:08 PM

ਕਾਬੁਲ, 8 ਅਕਤੂਬਰ :

ਅਫਗਾਨਿਸਤਾਨ ਦੇ ਕੂੰਦਜ ਸੂਬੇ ਦੀ ਮਸਜਿਦ ਵਿੱਚ ਅੱਜ ਸ਼ੁੱਕਰਵਾਰ ਦੀ ਦੁਪਹਿਰ ਇਕ ਧਮਾਕਾ ਹੋਇਆ, ਜਿਸ ਵਿੱਚ 50 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸ਼ੀਆ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ। ਤਾਲੀਬਾਨ ਪੁਲਿਸ ਨੇ ਦੱਸਿਆ ਕਿ ਇਸ ਵਿੱਚ ਘੱਟੋ ਘੱਟ 50 ਲੋਕ ਮਾਰੇ ਗਏ। ਇਸ ਧਮਾਕੇ ਦੀ ਅਜੇ ਤੱਕ ਕਿਸੇ ਵੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਇੱਥੇ ਇਸਲਾਮਿਕ ਸਟੇਟ ਨੇ ਹਮਲੇ ਤੇਜ਼ ਕਰ ਦਿੱਤੇ ਹਨ।

Have something to say? Post your comment