English Hindi Monday, October 25, 2021

ਪੰਜਾਬ

ਦੇਸ਼ ਭਿਆਨਕ ਦੌਰ ਚੋਂ ਲੰਘ ਰਿਹਾ, ਸਿਆਸੀ ਜਮਾਤਾਂ ਨੇ ਕਾਰਪੋਰੇਟਾਂ ਅੱਗੇ ਗੋਡੇ ਟੇਕੇ : ਬਲਬੀਰ ਸਿੰਘ ਰਾਜੇਵਾਲ

October 11, 2021 03:21 PM

ਹਰਸਾ ਮਾਨਸਰ ਮੁਕੇਰੀਆਂ ਵਿਖੇ ਕਿਸਾਨ ਮਹਾਂ ਪੰਚਾਇਤ

ਮੁਕੇਰੀਆਂ, 11 ਅਕਤੂਬਰ, ਦੀਪਕ ਤਲਵਾੜਾ :

ਇਥੇ ਟੋਲ ਪਲਾਜ਼ਾ ਸਾਂਝੀ ਕਿਸਾਨ ਸੰਘਰਸ਼ ਕਮੇਟੀ ਵਲੋਂ ਹਰਸਾ ਮਾਨਸਰ ਮੁਕੇਰੀਆਂ ਵਿਖੇ ਚਲਦੇ ਸੰਘਰਸ਼ ਦੇ ਇਕ ਸਾਲ ਪੂਰਾ ਹੋਣ ਉਤੇ ਅੱਜ ਕਿਸਾਨ ਮਹਾਂ ਪੰਚਾਇਤ ਕੀਤੀ ਗਈ। ਇਸ ਕਿਸਾਨ ਮਹਾਂ ਪੰਚਾਇਤ ਵਿਚ ਬਲਬੀਰ ਸਿੰਘ ਰਾਜੇਵਾਲ , ਕੁਲਵੰਤ ਸਿੰਘ ਸੰਧੂ , ਬੂਟਾ ਸਿੰਘ ਸ਼ਾਦੀਪੁਰ, ਜੰਗਵੀਰ ਸਿੰਘ, ਡਾ ਸਵੈਮਾਣ ਕੈਲੀਫੋਰਨੀਆ, ਮੁਕੇਸ਼ ਚੰਦਰ ਆਦਿ ਆਗੂ ਪਹੁੰਚੇ। ਇਸ ਮਹਾਂ ਪੰਚਾਇਤ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਤੋਂ ਵੀ ਕਿਸਾਨਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਮਹਾਂ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਭਿਆਨਕ ਦੌਰ ਚੋਂ ਲੰਘ ਰਿਹਾ। ਉਨ੍ਹਾਂ ਕਿਹਾ ਕਿ ਸਿਆਸੀ ਜਮਾਤਾਂ ਨੇ ਕਾਰਪੋਰੇਟਾਂ ਘਰਾਣਿਆਂ ਅੱਗੇ ਗੋਡੇ ਟੇਕ ਦਿੱਤੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਸੰਧੂ ਅਤੇ ਡਾ. ਸਵੈਮਾਣ ਕੈਲੀਫੋਰਨੀਆ ਨੇ ਲਖੀਮਪੁਰ ਖੀਰੀ ਦੀ ਘਟਨਾ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਅਸਤੀਫੇ ਦੀ ਮੰਗ ਕੀਤੀ। ਸ਼ਹੀਦ ਕਿਸਾਨਾਂ ਦੇ ਸਮਰਥਨ ਵਿਚ ਲੋਕਾਂ ਨੂੰ ਭਲਕੇ ਕੈਂਡਲ ਮਾਰਚ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਜਲਿਆਂਵਾਲਾ ਬਾਗ ਦੀ ਘਟਨਾਂ ਤੋਂ ਵੀ ਵਧ ਭਿਆਨਕ ਹੈ।

Have something to say? Post your comment

ਪੰਜਾਬ

ਮੋਦੀ ਸਰਕਾਰ ਹੈਂਕੜਬਾਜ਼ੀ ਛੱਡ ਕੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨ ਵਾਪਸ ਲਵੇ: ਲੋਕ ਚੇਤਨਾ ਮੰਚ

ਗੜੇਮਾਰੀ ਤੇ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਨੁਕਸਾਨ ਦਾ ਪੂਰਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ: ਉਗਰਾਹਾਂ, ਕੋਕਰੀ

ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਲਈ ਵਿਸ਼ਾਲ ਰੈਲੀ ਤੇ ਮੁਜ਼ਾਹਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਲਵਾਈ ਭਰਵੀਂ ਹਾਜ਼ਰੀ

ਨੇਤਰਹੀਣਾਂ ਦੀ ਪੈਨਸ਼ਨ ਨੂੰ ਰੀਵਿਊ ਕੀਤਾ ਜਾਵੇਗਾ: ਮੁੱਖ ਮੰਤਰੀ ਚੰਨੀ

ਭਿਅਨਕ ਸੜਕ ਹਾਦਸੇ ਵਿਚ 3 ਦੀ ਮੌਤ, 3 ਜ਼ਖਮੀ

ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ

ਜ਼ਿਲ੍ਹਾ ਜੇਲ੍ਹ ਵਿਚ ਸੰਯੁਕਤ ਰਾਸ਼ਟਰ ਦਿਵਸ ਮਨਾਇਆ

ਮੁੱਖ ਮੰਤਰੀ ਚੰਨੀ ਖੁਦ ਸਾਂਝਾ ਫਰੰਟ ਦੇ ਆਗੂਆਂ ਨਾਲ ਤੁਰੰਤ ਮੀਟਿੰਗ ਕਰਕੇ ਮਸਲੇ ਹੱਲ ਕਰਨ

ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਅਤੇ ਕੋਵਿਡ ਵੈਕਸੀਨ ਕੈਂਪ ਆਯੋਜਿਤ

ਬਨੂੜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਿਰਮਲਜੀਤ ਨਿੰਮਾ ਸੈਂਕੜੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਲ