English Hindi Sunday, October 24, 2021

ਪੰਜਾਬ

ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ  ਡਾਇਰੈਕਟੋਰੇਟ ਦਾ ਘਿਰਾਓ

October 12, 2021 05:51 PM

ਬੱਚਿਆਂ ਦੀ ਖੁਰਾਕ ਦਾ ਕੰਮ NGO ਨੂੰ  ਦੇਣ ਦਾ ਵਿਰੋਧ

ਚੰਡੀਗੜ੍ਹ 12 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ,  ਸੈਕਟਰ 34 ਚੰਡੀਗੜ੍ਹ ਵਿਖੇ  ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਹੈਲਪਰਾਂ ਨੇ ਡਾਇਰੈਕਟੋਰੇਟ ਦਾ ਘਿਰਾਓ ਕਰਦੇ ਹੋਏ ਕੀਤੀ ਰੋਸ ਪ੍ਰਦਰਸ਼ਨ ।

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ 18 ਨੂੰ

ਰੈਲੀ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ  ਸੁਭਾਸ਼ ਰਾਣੀ ਨੇ ਕਿਹਾ ਕਿ  ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਰਾਖੀ ਲਈ ਅਤੇ ਨਵੀ ਸਿੱਖਿਆ ਨੀਤੀ ਅਨੁਸਾਰ ਪ੍ਰੀ ਪ੍ਰਾਇਮਰੀ ਸਿੱਖਿਆ ਆਂਗਣਵਾੜੀ ਕੇਂਦਰਾਂ ਦੁਆਰਾ ਦੇਣੀ ਯਕੀਨੀ ਬਣਾਉਣ ਲਈ 17 ਮਾਰਚ ਤੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਜੀ ਦੇ ਘਰ ਅੱਗੇ ਪੱਕਾ ਮੋਰਚਾ ਲੱਗਾ ਹੋਇਆ ਸੀ । ਜਿਸ ਦੌਰਾਨ ਦੋ ਵਾਰ ਪੂਰਵ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਮੀਟਿੰਗ ਦੇ ਵਿੱਚ ਹਾਂ ਪੱਖੀ ਗੱਲਬਾਤ ਵੀ ਹੋਈ। ਪਰ ਸਰਕਾਰ ਵਿੱਚ ਫੇਰ ਬਦਲ ਹੋਣ ਕਾਰਨ  ਪੂਰਨ ਤਖ਼ਤਾ ਪਲਟ ਹੋ ਗਿਆ। ਜਿਸ ਕਾਰਨ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਮੰਗਾਂ ਉਸੇ ਤਰ੍ਹਾਂ ਹੀ ਲਟਕਦੀਆਂ ਰਹਿ ਗਈਆਂ ਹਨ ।  ਉਨ੍ਹਾਂ ਲਟਕਦੀਆਂ ਮੰਗਾਂ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸੰਗਰੂਰ ਵਿਖੇ ਲੱਗੇ ਪੱਕੇ ਮੋਰਚੇ ਨੂੰ ਚੰਡੀਗੜ੍ਹ ਵਿਖੇ ਤਬਦੀਲ ਕੀਤਾ ਜਾਵੇਗਾ ।

ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਪ੍ਰਧਾਨ ਮਾਹ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਸਦਾ ਤੋਂ ਮਤਰੇਈ ਮਾਂ ਵਾਲਾ ਸਲੂਕ ਕਰਦੇ ਆਏ ਹਨ । ਘੱਟੋ ਘੱਟ ਉਜਰਤ ਦੇਣ ਦਾ ਵਾਅਦਾ ਕਰਨ ਵਾਲੀ  ਸਰਕਾਰ  ਆਂਗਨਵਾੜੀ ਕੇਂਦਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕਰਨ ਵੱਲ ਜਾ ਰਹੀ ਹੈ।  ਕੇਂਦਰ ਸਰਕਾਰ  ਦੀਆ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣਾ  ਅਤੇ  ਠੇਕੇਦਾਰੀ ਸਿਸਟਮ ਲਿਆਉਣ  ਦੀਆ ਹਨ। ਜਿਸ ਤਹਿਤ ਆਂਗਨਵਾੜੀ ਕੇਂਦਰਾਂ ਵਿੱਚ ਦਿੱਤੀ ਜਾਣ ਵਾਲੀ ਪੂਰਕ ਪੌਸ਼ਟਿਕ ਖ਼ੁਰਾਕ  NGO ਅਤੇ ਠੇਕੇਦਾਰਾਂ ਨੂੰ ਆਂਗਨਵਾੜੀ ਦਾ ਖਾਣਾ ਬਣਾਉਣ ਲਈ ਦਿੱਤੇ ਜਾ ਰਹੇ ਠੇਕੇ ਹਨ ।

ਬੱਚਿਆਂ ਨੂੰ ਦਿੱਤੀ ਜਾਣ ਵਾਲੀ ਪੂਰਕ ਪੌਸ਼ਟਿਕ ਖੁਰਾਕ ਦਾ ਠੇਕੇਦਾਰੀ ਸਿਸਟਮ ਲਿਆਉਣ  ਦਾ ਸਖ਼ਤ ਵਿਰੋਧ ਕਰਦੇ ਹੋਏ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ ਅਤੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਹਨ ਕਿ ਆਂਗਨਵਾੜੀ ਕੇਂਦਰਾਂ ਵਿਚ ਤਾਜ਼ਾ ਪੱਕਿਆ ਹੋਇਆ  ਭੋਜਨ ਹੀ ਮੁਹੱਈਆ ਕਰਵਾਇਆ ਜਾਵੇ ਅਤੇ ਜਿਸ ਦੀ ਕੁਆਲਟੀ ਸਭ ਤੋਂ ਬੈਸਟ ਹੋਣੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਕੇਂਦਰਾਂ ਅੰਦਰ ਭੋਜਨ ਦੀ ਕਵਾਲਿਟੀ ਸੁਧਾਰਣ  ਦੀ ਬਜਾਏ  ਨਵਾਂ ਕਦਮ ਚੁੱਕਦੇ ਹੋਏ  ਡੱਬਾਬੰਦ ਭੋਜਨ ਅਤੇ ਠੇਕੇਦਾਰ ਰਸੋਈ ਵੱਲ ਸ਼ੁਰੂਆਤ ਕੀਤੀ ਜਾ ਰਹੀ ਹੈ। ਜੋ ਕਿ ਜ਼ੀਰੋ ਤੋਂ ਲੈ ਕੇ ਤਿੰਨ ਸਾਲ ਦੇ   ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਵੇਗਾ । ਜਿਸ ਨਾਲ ਪਹਿਲਾਂ ਵੀ ਦੇਖਣ ਵਿੱਚ ਆਇਆ ਹੈ ਕਿ ਜਦੋਂ ਮਿਡ ਡੇ ਮੀਲ ਸਾਂਝੀ ਰਸੋਈ ਦੁਆਰਾ  ਵੱਖ ਵੱਖ ਰਾਜਾਂ ਵਿਚ ਦਿੱਤਾ ਜਾ ਰਿਹਾ ਸੀ ਤਾਂ ਉਸ ਵਿੱਚ ਵੀ ਊਣਤਾਈਆਂ ਅਤੇ ਕੁਆਲਿਟੀ ਦੇ ਘਟੀਆ ਹੋਣ ਦਾ ਹਮੇਸ਼ਾ ਸ਼ਿਕਾਇਤਾਂ ਆਈਆਂ ਹਨ ।  ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਤਜਰਬਿਆਂ ਤੋਂ ਕੋਈ ਵੀ ਸਬਕ ਨਾ ਸਿੱਖਦੇ ਹੋਏ ਹੁਣ ਸਭ ਤੋਂ ਮਾਸੂਮ ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਅਤੇ ਗਰਭਵਤੀ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦਿੱਤੀ ਜਾਣ ਵਾਲੀ ਖ਼ੁਰਾਕ ਨੂੰ ਠੇਕੇਦਾਰਾਂ ਦੇ ਹਵਾਲੇ ਕੀਤੇ ਜਾਣ ਦਾ ਫ਼ੈਸਲਾ  ਬਹੁਤ ਹੀ ਨਿੰਦਣਯੋਗ ਹੈ। ਜਿਸ ਨਾਲ ਆਂਗਨਵਾੜੀ ਕੇਂਦਰ ਤਾਂ ਪ੍ਰਭਾਵਿਤ ਹੋਣਗੇ ਹੀ ਨਾਲ ਹੀ ਲਾਭਪਾਤਰੀ ਵੀ ਪ੍ਰਭਾਵਿਤ ਹੋਣਗੇ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਉੱਤੇ ਪ੍ਰਭਾਵ ਪਵੇਗਾ। 

ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਲਾਭਪਾਤਰੀਆਂ ਦੇ ਹੱਕਾਂ ਉੱਤੇ ਡਾਕਾ ਨਹੀਂ ਪੈਣ ਦੇਵੇਗੀ ਅਤੇ ਇਸ ਦਾ ਤਿੱਖਾ  ਵਿਰੋਧ ਕਰਦੇ ਹੋਏ ਐੱਨ ਜੀ ਓ ਤੋਂ ਤੁਰੰਤ ਆਂਗਣਵਾੜੀ ਕੇਂਦਰਾਂ ਦਾ ਸਪਲੀਮੈਂਟਰੀ ਨਿਊਟ੍ਰੇਸ਼ਨ ਵਾਪਸ ਲੈਣ ਲਈ ਸਰਕਾਰ ਨੂੰ ਅਪੀਲ ਕੀਤੀ  ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਰੰਤ ਫੀਡ ਦਾ ਠੇਕਾ ਵਾਪਸ ਨਾ ਲਿਆ ਗਿਆ ਅਤੇ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਜਿਵੇਂ ਕਿ ਪ੍ਰੀ ਪ੍ਰਾਇਮਰੀ ਜਮਾਤਾਂ ਵਾਪਸ ਆਂਗਨਵਾੜੀ ਕੇਂਦਰਾਂ ਵਿਚ ਦਿੱਤੀਆਂ ਜਾਣ।ਐਡਵਾਈਜਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਕੌਂਸਲ ਅਧੀਨ ਚੱਲਦੇ ਆਂਗਨਵਾੜੀ ਕੇਂਦਰ ਵਾਪਸ ਵਿਭਾਗ ਵਿੱਚ ਲਿਆਂਦੇ ਜਾਣ, ਕੱਟਿਆ ਮਾਣ ਭੱਤਾ  1 ਅਕਤੂਬਰ 2018 ਤੋਂ ਬਕਾਏ ਸਮੇਤ  ਦੇਣਾ ਯਕੀਨੀ ਬਣਾਇਆ ਜਾਵੇ  ।ਪਿਛਲੇ ਪੰਜ ਸਾਲਾਂ ਤੋਂ ਲਟਕ ਰਹੀ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਭਰਤੀ ਤੁਰੰਤ ਕੀਤੀ ਜਾਵੇ, ਵਰਕਰ ਹੈਲਪਰ ਨੂੰ  ਐੱਨ ਟੀ ਟੀ ਅਧਿਆਪਕ ਦਾ ਦਰਜਾ ਦਿੰਦੇ ਹੋਏ ਹਰਿਆਣਾ ਦੀ ਤਰਜ਼ ਤੇ ਪਲੇਅ ਵੇ ਸਕੂਲ ਆਂਗਨਵਾੜੀ ਵਿੱਚ ਹੀ ਚਲਾਉਂਦੇ ਹੋਏ  ਪ੍ਰੀ ਪ੍ਰਾਇਮਰੀ ਜਮਾਤਾਂ ਦਿੱਤੀਆਂ ਜਾਣ । ਅੱਜ ਦੇ ਧਰਨੇ ਨੂੰ ਜੁਆਇੰਟ ਸਕੱਤਰ ਗੁਰਦੀਪ ਕੌਰ, ਸੂਬਾ ਸਕਤਰ ਮਨਦੀਪ ਕੁਮਾਰੀ, ਮੀਤ ਪ੍ਰਧਾਨ ਗੁਰਮੇਲ ਕੌਰ, ਬਲਰਾਜ ਕੌਰ, ਅਨੂਪ ਕੌਰ, ਗੁਰਵਿੰਦਰ ਕੌਰ, ਵਰਿੰਦਰ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਕੌਰ ਸੁਰਜੀਤ ਕੌਰ, ਭਿੰਦਰ ਕੌਰ ਗੌਸਲ, ਰਾਜਵਿੰਦਰ ਕੌਰ ਕਾਹਲੋਂ, ਗੁਰਬਖਸ਼ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

Have something to say? Post your comment

ਪੰਜਾਬ

ਮੋਦੀ ਸਰਕਾਰ ਹੈਂਕੜਬਾਜ਼ੀ ਛੱਡ ਕੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨ ਵਾਪਸ ਲਵੇ: ਲੋਕ ਚੇਤਨਾ ਮੰਚ

ਗੜੇਮਾਰੀ ਤੇ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਨੁਕਸਾਨ ਦਾ ਪੂਰਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ: ਉਗਰਾਹਾਂ, ਕੋਕਰੀ

ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਲਈ ਵਿਸ਼ਾਲ ਰੈਲੀ ਤੇ ਮੁਜ਼ਾਹਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਲਵਾਈ ਭਰਵੀਂ ਹਾਜ਼ਰੀ

ਨੇਤਰਹੀਣਾਂ ਦੀ ਪੈਨਸ਼ਨ ਨੂੰ ਰੀਵਿਊ ਕੀਤਾ ਜਾਵੇਗਾ: ਮੁੱਖ ਮੰਤਰੀ ਚੰਨੀ

ਭਿਅਨਕ ਸੜਕ ਹਾਦਸੇ ਵਿਚ 3 ਦੀ ਮੌਤ, 3 ਜ਼ਖਮੀ

ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ

ਜ਼ਿਲ੍ਹਾ ਜੇਲ੍ਹ ਵਿਚ ਸੰਯੁਕਤ ਰਾਸ਼ਟਰ ਦਿਵਸ ਮਨਾਇਆ

ਮੁੱਖ ਮੰਤਰੀ ਚੰਨੀ ਖੁਦ ਸਾਂਝਾ ਫਰੰਟ ਦੇ ਆਗੂਆਂ ਨਾਲ ਤੁਰੰਤ ਮੀਟਿੰਗ ਕਰਕੇ ਮਸਲੇ ਹੱਲ ਕਰਨ

ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਅਤੇ ਕੋਵਿਡ ਵੈਕਸੀਨ ਕੈਂਪ ਆਯੋਜਿਤ

ਬਨੂੜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਿਰਮਲਜੀਤ ਨਿੰਮਾ ਸੈਂਕੜੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਲ