English Hindi Sunday, October 24, 2021

ਦੇਸ਼

ਤਮਿਲਨਾਡੂ ਪੰਚਾਇਤੀ ਚੋਣਾਂ : ਭਾਜਪਾ ਉਮੀਦਵਾਰ ਨੂੰ ਮਿਲੀ ਸਿਰਫ ਇਕ ਵੋਟ

October 12, 2021 08:28 PM

ਘਰ ਦੇ ਵੋਟਰਾਂ ਨੇ ਵੀ ਵੋਟ ਨਾ ਪਾਈ

ਚੇਨਈ, 12 ਅਕਤੂਬਰ :

ਤਮਿਲਨਾਡੂ ਵਿਚ ਹੋਈਆਂ ਪੇਂਡੂ ਸਥਾਨਕ ਸਰਕਾਰਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਸਿਰਫ ਇਕ ਵੋਟ ਪਈ ਹੈ, ਜਦੋਂ ਕਿ ਉਸਦੇ ਆਪਣੇ ਘਰ ਵਿੱਚ ਪੰਜ ਵੋਟਾਂ ਹਨ। ਕੋਇੰਬਟੂਰ ਜ਼ਿਲ੍ਹੇ ਦੇ ਪੇਰੀਆਨਾਇਕਨਪਾਲਅਮ ਸੰਘ ਵਿੱਚ ਵਾਰਡ ਦੇ ਮੈਂਬਰ ਲਈ ਚੋਣ ਲੜਨ ਵਾਲੇ ਡੀ ਕਾਰਤਿਕ, ਟਵਿੱਟਰ ਉਤੇ ਸਿੰਗਲ ਵੋਟ ਭਾਜਪਾ ਹੈਸ਼ਟੈਗ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਮਜ਼ਾਕ ਦਾ ਪਾਤਰ ਬਣ ਗਿਆ ਹੈ।

ਲੇਖਕਾ ਮੀਨਾ ਕੰਡਾਸਵਾਮੀ (ਜੋ ਭਾਜਪਾ ਅਤੇ ਉਨ੍ਹਾਂ ਦੀਆਂ ਨੀਤੀਆਂ ਦੀ ਜਾਨੀ ਮਾਨੀ ਆਲੋਚਕ ਹੈ) ਨੇ ਟਵੀਟ ਕਰਕੇ ਕਿਹਾ, ‘ਭਾਜਪਾ ਉਮੀਦਵਾਰ ਨੂੰ ਸਥਾਨਕ ਸਰਕਾਰ ਚੋਣਾਂ ਵਿੱਚ ਕੇਵਲ ਇਕ ਵੋਟ ਮਿਲੀ। ਉਨ੍ਹਾਂ ਦੇ ਘਰਦਿਆਂ ਦੀਆਂ ਚਾਰ ਹੋਰ ਵੋਟਰਾਂ ਉਤੇ ਮਾਣ ਹੈ, ਜਿਨ੍ਹਾਂ ਦੂਜਿਆਂ ਨੂੰ ਵੋਟ ਦੇਣ ਦਾ ਫੈਸਲਾ ਲਿਆ।’

ਇਕ ਹੋਰ ਸੁਰੇਸ਼ ਰਾਜ ਨੇ ਟਵੀਟਰ ਉਤੇ ਲਿਖਿਆ, ‘ਉਨ੍ਹਾਂ ਦੇ ਪਰਿਵਾਰ ਵਿੱਚ ਪੰਜ ਮੈਂਬਰ ਹਨ, ਪ੍ਰੰਤੂ ਉਨ੍ਹਾਂ ਨੂੰ ਇਕ ਵੋਟ ਮਿਲੀ। ਭਾਜਪਾ ਬਹੁਤ ਚੰਗੀ ਜਾ ਰਹੀ ਹੈ।’

ਕਾਰਤਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇ ਪੀ ਨੱਢਾ ਦੀਆਂ ਫੋਟੋ ਵੀ ਵਰਤੋਂ ਕਰਕੇ ਵੱਡੇ ਪੱਧਰ ਉਤੇ ਪ੍ਰਚਾਰ ਕੀਤਾ ਸੀ।

ਇਸ ਉਤੇ ਟਿੱਪਣੀ ਕਰਨ ਲਈ ਵਾਰ-ਵਾਰ ਫੋਨ ਕਰਨ ਦੇ ਬਾਅਦ ਵੀ ਭਾਜਪਾ ਦੇ ਸੂਬਾ ਪ੍ਰਧਾਨ ਨਾਲ ਸੰਪਰਕ ਨਾ ਹੋ ਸਕਿਆ। ਆਈਏਐਨਐਸ

Have something to say? Post your comment

ਦੇਸ਼

ਯੂਪੀ ਸਰਕਾਰ ਨੇ ਲਖੀਮਪੁਰ ਖੇੜੀ ਕਿਸਾਨਾਂ ਦੇ ਕਤਲੇਆਮ ਦੇ ਐੱਸਆਈਟੀ ਚੀਫ਼ ਨੂੰ ਬਦਲਿਆ; ਸੁਪਰੀਮ ਕੋਰਟ ਨੇ ਕੀਤੀ ਸੀ ਖਿੱਚਾਈ

ਕਿਸਾਨ ਅੰਦੋਲਨ ਲਗਾਤਾਰ ਮਜ਼ਬੂਤ ਅਤੇ ਵਿਸ਼ਾਲ ਹੋ ਰਿਹਾ ਹੈ: ਸੰਯੁਕਤ ਕਿਸਾਨ ਮੋਰਚਾ

ਅਸ਼ੀਸ਼ ਮਿਸ਼ਰਾ ਨੂੰ ਹੋਇਆ ਡੇਂਗੂ,ਹਸਪਤਾਲ ਦਾਖਲ

ਪਤਨੀ ਦੀ ਮੌਤ ਦਾ ਦਰਦ ਨਾ ਸਹਿਣ ਕਾਰਨ ਵਿਅਕਤੀ ਨੇ ਚਾਰ ਬੱਚਿਆਂ ਸਮੇਤ ਕੀਤੀ ਖੁਦਕਸ਼ੀ

ਲਾਪਤਾ ਹੋਏ 11 ਟ੍ਰੈਕਰਾਂ ਦੀਆਂ ਲਾਸ਼ਾਂ ਮਿਲੀਆਂ, ਸਰਚ ਆਪਰੇਸ਼ਨ ਜਾਰੀ

CPIM ਦੀ ਕੇਂਦਰੀ ਕਮੇਟੀ ਦੀ ਮੀਟਿੰਗ ’ਚ ਕਾਂਗਰਸ ਨਾਲ ਗਠਜੋੜ ਕਰਨ ’ਤੇ ਚਰਚਾ

ਪੰਜਾਬ ਸਰਕਾਰ ਨੇ ਲਖ਼ੀਮਪੁਰ ਖੀਰੀ ’ਚ ਵਾਪਰੀ ਦਰਦਨਾਕ ਘਟਨਾ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਵੰਡੇ 2.50 ਕਰੋੜ ਦੇ ਚੈੱਕ

ਮੁੰਬਈ ’ਚ ਬਹੁਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ ਅੱਗ

ਦੋ ਮੰਜਿਲਾ ਘਰ ਢਹਿਣ ਕਾਰਨ ਪੰਜ ਵਿਅਕਤੀਆਂ ਦੀ ਮੌਤ, ਪੰਜ ਦੀ ਹਾਲਤ ਗੰਭੀਰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਯੋਗੇਂਦਰ ਯਾਦਵ ਇਕ ਮਹੀਨੇ ਲਈ ਮੁਅੱਤਲ