English Hindi Sunday, October 24, 2021

ਚੰਡੀਗੜ੍ਹ/ਆਸਪਾਸ

ਆਜ਼ਾਦ ਗਰੁੱਪ ਮੋਹਾਲੀ ਨੂੰ ਵੱਡਾ ਝਟਕਾ : ਪ੍ਰਮਿੰਦਰ ਸੋਹਾਣਾ ਕੱਲ੍ਹ ਨੂੰ ਮੁੜ ਹੋਣਗੇ ਅਕਾਲੀ ਦਲ ’ਚ ਸ਼ਾਮਲ

October 13, 2021 02:42 PM

ਮੋਹਾਲੀ, 13 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਆਜ਼ਾਦ ਗਰੁੱਪ ਮੋਹਾਲੀ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਆਜ਼ਾਦ ਗਰੁੱਪ ਦੇ ਵੱਡੇ ਨੇਤਾ ਪ੍ਰਮਿੰਦਰ ਸਿੰਘ ਸੋਹਾਣਾ ਕੱਲ੍ਹ ਦੋ ਵਜੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ।

ਪਤਾ ਲੱਗਾ ਹੈ ਕਿ ਕੱਲ੍ਹ ਸ੍ਰੋਮਣੀ ਅਕਾਲੀ ਦਲ ਦੇ ਪਾਰਟੀ ਦਫ਼ਤਰ ਸੈਕਟਰ 28 ਵਿੱਚ ਦੋ ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿੱਚ ਪ੍ਰਮਿੰਦਰ ਸਿੰਘ ਸੋਹਾਣਾ ਘਰ ਵਾਪਸੀ ਕਰ ਰਹੇ ਹਨ।

ਪੱਤਰਕਾਰ ਹਲਕਿਆਂ ਵਿੱਚ ਚੱਲ ਰਹੀ ਚਰਚਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ 6 ਹੋਰ ਸਾਬਕਾ ਮੌਜੂਦਾ ਐਮਸੀ ਪਰਮਿੰਦਰ ਸਿੰਘ ਸੋਹਾਣਾ ਨਾਲ ਘਰ ਵਾਪਸੀ ਕਰ ਰਹੇ ਹਨ। ‘ਦੇਸ਼ ਕਲਿੱਕ’ ਵੱਲੋਂ ਕੀਤੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਅਜੇ ਅਜਿਹਾ ਕੁਝ ਨਹੀਂ ਹੈ। ਜਿਨ੍ਹਾਂ ਐਮ ਸੀ ਜਾਂ ਸਾਬਕਾ ਐਮ ਸੀਆਂ ਦਾ ਨਾਂ ਲਿਆ ਜਾ ਰਿਹਾ ਹੈ ਉਨ੍ਹਾਂ ’ਚ ਸੁਰਿੰਦਰ ਸਿੰਘ ਰੋਡਾ ਸੋਹਾਣਾ, ਕਮਲਜੀਤ ਕੌਰ ਸੋਹਾਣਾ, ਰਜਿੰਦਰ ਕੌਰ ਤੇ ਉਨ੍ਹਾਂ ਦਾ ਪੁੱਤਰ ਹਰਮਨਜੋਤ ਸਿੰਘ ਕੁੰਬੜਾ, ਸਤਵੀਰ ਸਿੰਘ ਧਨੋਆ ਤੇ ਬੀਬੀ ਜਸਵੀਰ ਕੌਰ ਹਨ, ਪਰ ਕਿਸੇ ਵੱਲੋਂ ਵੀ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਸਬੰਧੀ ਧਨੋਆ ਨੇ ਕਿਹਾ ਕਿ ਉਹ ਕਿਸੇ ਪਾਸੇ ਨਹੀਂ ਜਾ ਰਹੇ, ਉਨ੍ਹਾਂ ਦਾ ਨਾਮ ਫਾਲਤੂ ਦਾ ਜੋੜਿਆ ਜਾ ਰਿਹਾ ਹੈ। ਅਜਿਹੀ ਕੋਈ ਗੱਲਬਾਤ ਨਹੀਂ ਹੈ।

ਦੂਜੇ ਪਾਸੇ ਪ੍ਰਮਿੰਦਰ ਸਿੰਘ ਸੋਹਾਣਾ ਨਾਲ ਗੱਲਬਾਤ ਕਰਨ ਉਤੇ ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਨਾਲ ਸਨ ਤੇ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਤੇ ਸੱਭਿਆਚਾਰ ਅਕਾਲੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਬਣਾਉਣ ਵੇਲੇ ਉਹ ਅਕਾਲੀ ਦਲ ਦੇ ਇਕ ਨੇਤਾ ਦੇ ਵਿਰੋਧ ਵਜੋਂ ਆਜ਼ਾਦ ਗਰੁੱਪ ’ਚ ਆਏ ਸਨ, ਪਰ ਹੁਣ ਉਨ੍ਹਾਂ ਨੂੰ ਆਜ਼ਾਦ ਗਰੁੱਪ ਵਿੱਚ ਕੋਈ ਵੀ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਦੇ ਨੇਤਾ ਕੁਲਵੰਤ ਸਿੰਘ ਦਾ ਵੀ ਆਪਣਾ ਕੋਈ ਸਥਿਰ ਸਟੈਂਡ ਨਹੀਂ ਹੈ। ਉਹ ਸਵੇਰੇ ਆਜ਼ਾਦ ਗਰੁੱਪ, ਰਾਤ ਨੂੰ ਚੰਨੀ ਨਾਲ ਮੁਲਾਕਾਤਾਂ ਕਰਦੇ ਹਨ ਤੇ ਅਗਲੀ ਸਵੇਰੇ ਕੇਜਰੀਵਾਲ ਕੋਲ ਹਾਜ਼ਰ ਹੋ ਜਾਂਦੇ ਹਨ। ਇਹੀ ਨਹੀਂ ਉਹ ਗਾਹੇ ਬਗਾਹੇ ਅਕਾਲੀ ਨੇਤਾਵਾਂ ਕੋਲ ਵੀ ਹਾਜ਼ਰੀ ਲਗਾਉਂਦੇ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਪੁੱਛਦੇ ਰਹਿੰਦੇ ਹਨ ਕਿ ਆਜ਼ਾਦ ਗਰੁੱਪ ਦਾ ਨੇਤਾ ਅਜਿਹਾ ਕਰ ਰਹੇ ਹਨ, ਪਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਹੀ ਬਿਹਤਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਉਚ ਪੱਧਰੇ ਨੇਤਾ ਉਨ੍ਹਾਂ ਨੂੰ ਬਹੁਤ ਚਿਰ ਤੋਂ ਪਹੁੰਚ ਕਰ ਰਹੇ ਸਨ, ਪਰ ਹੁਣ ਉਨ੍ਹਾਂ ਅਕਾਲੀ ਦਲ ’ਚ ਜਾਣ ਦਾ ਫੈਸਲਾ ਕਰ ਲਿਆ ਹੈ।

ਪ੍ਰਮਿੰਦਰ ਸਿੰਘ ਸੋਹਾਣਾ ਦੇ ਸਰਕਲ ਦੇ ਬੰਦਿਆਂ ਦਾ ਕਹਿਣਾ ਸੀ ਕਿ ਉਹ ਆਜ਼ਾਦ ਗਰੁੱਪ ’ਚ ਲੋਕਾਂ ਲਈ ਕੁਝ ਨਹੀਂ ਕਰ ਸਕਦੇ। ਉਨ੍ਹਾਂ ਦਾ ਕਾਫੀ ਚਿਰ ਤੋਂ ਪ੍ਰਮਿੰਦਰ ਉਪਰ ਦਬਾਅ ਸੀ ਕਿ ਜੇਕਰ ਉਹ ਨਹੀਂ ਜਾਂਦੇ ਤਾਂ ਉਹ ਖੁਦ-ਬ-ਖੁਦ ਅਕਾਲੀ ਦਲ ’ਚ ਸ਼ਾਮਲ ਹੋ ਜਾਣਗੇ।

ਆਜ਼ਾਦ ਗਰੁੱਪ ਦੇ ਪ੍ਰਧਾਨ ਕੁਲਵੰਤ ਸਿੰਘ ਨਾਲ ਨੇ ਕਿਹਾ ਕਿ ਪਰਮਿੰਦਰ ਸਿੰਘ ਦਾ ਅਕਾਲੀ ਦਲ ਵਿੱਚ ਜਾਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਜਾਣ ਤੋਂ ਨਹੀਂ ਰੋਕ ਸਕਦੇ ਪਰ ਆਜ਼ਾਦ ਗਰੁੱਪ ਦਾ ਕੋਈ ਹੋਰ ਐਮ ਸੀ ਜਾਂ ਸਾਬਕਾ ਐਮ ਸੀ ਨਹੀਂ ਜਾ ਰਿਹਾ।

ਪ੍ਰਮਿੰਦਰ ਸੋਹਾਣਾ ਮੁੜ ਅਕਾਲੀ ਦਲ ਵਿੱਚ ਸ਼ਾਮਲ ਕਿਉਂ ਹੋਏ?

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਮੁੜ ਅਕਾਲੀ ਦਲ ’ਚ ਸ਼ਾਮਲ ਹੋਣ ਉਤੇ ਮੋਹਾਲੀ ਹਲਕੇ ਤੋਂ ਪਾਰਟੀ ਟਿਕਟ ਦੇਣ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਪਾਰਟੀ ਇਹ ਸੀਟ ਬਸਪਾ ਨੂੰ ਦਿੱਤੀ ਹੋਈ ਹੈ ਅਤੇ ਬਸਪਾ ਨੇ ਗੁਰਮੀਤ ਸਿੰਘ ਬਾਕਰਪੁਰ ਨੂੰ ਹਲਕਾ ਇੰਚਾਰਜ ਵੀ ਲਗਾ ਦਿੱਤਾ ਹੈ। ਪ੍ਰਮਿੰਦਰ ਸਘ ਸੋਹਾਣਾ ਨੂੰ ਕਿਹਾ ਗਿਆ ਕਿ ਉਹ ਬਸਪਾ ਨਾਲ ਇਸ ਸੀਟ ਦਾ ਤਬਾਦਲਾ ਕਰ ਸਕਦੇ ਹਨ। ਇਸ ਗੱਲ ’ਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਅਕਾਲੀ ਦਲ ਦੇ ਉਚ ਸੂਤਰਾਂ ਨੇ ਸਿੱਧੇ ਰੂਪ ਵਿੱਚ ਪੁਸ਼ਟੀ ਤਾਂ ਨਹੀਂ ਕੀਤੀ। ਪਰ ਇਹ ਗੱਲ ਪੱਕੀ ਹੈ ਕਿ ਅਕਾਲੀ ਦਲ ਇਸ ਸੀਟ ਦਾ ਬਸਪਾ ਨਾਲ ਕਿਸੇ ਹੋਰ ਸੀਟ ਨਾਲ ਤਬਦਾਲ ਕਰਨਾ ਚਾਹੁੰਦਾ ਹੈ।

Have something to say? Post your comment

ਚੰਡੀਗੜ੍ਹ/ਆਸਪਾਸ

ਕਾਂਗਰਸ,ਭਾਜਪਾ ਤੇ ਅਕਾਲੀ ਦਲ ਮੋਦੀ ਦੇ ਇਸ਼ਾਰਿਆਂ ‘ਤੇ ਚੱਲ ਰਹੇ:ਰਾਘਵ ਚੱਢਾ

2017 ‘ਚ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਸਾਰੀਆਂ ਪਾਰਟੀਆਂ ਨੇ ਬਣਾਇਆ ਸੀ ਸਾਂਝਾ ਫਰੰਟ: ਚੀਮਾ

ਆਰੀਅਨਜ਼ ਵਿਖੇ ਕਰਵਾ ਚੌਥ ਧੂਮਧਾਮ ਨਾਲ ਮਨਾਇਆ ਗਿਆ

ਕਿਸਾਨਾਂ ਦੇ ਸਮਰਥਨ ’ਚ ਭੁੱਖ ਹੜਤਾਲ 137ਵੇਂ ਦਿਨ ’ਚ ਦਾਖਲ

ਮੋਹਾਲੀ ਵਾਸੀਆਂ ਨੂੰ ਬਾਂਦਰਾਂ ਨੇ ਵਖ਼ਤ ਪਾਇਆ

ਕੈਪਟਨ ਅਮਰਿੰਦਰ ਦੇ ਦੋ ਦਿਨਾਂ ਦਿੱਲੀ ਦੌਰੇ ‘ਤੇ ਜਾਣ ਦੀ ਚਰਚਾ

ਪੰਜਾਬ ਵਿੱਚ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਧਾਉਣ ਦਾ ‘ਆਪ’ ਨੇ ਕੀਤਾ ਸਖ਼ਤ ਵਿਰੋਧ

ਬੀਐਸਐਫ ਦੇ ਮੁੱਦੇ ‘ਤੇ ਅਕਾਲੀ ਦਲ ਵੱਲੋਂ ਰਾਜ ਭਵਨ ਅੱਗੇ ਪ੍ਰਦਰਸ਼ਨ

ਮੁਲਾਜ਼ਮਾਂ ਲਈ ਖੁਸ਼ਖਬਰੀ : ਚੰਡੀਗੜ੍ਹ ਪ੍ਰਸ਼ਾਸਨ ਨੇ ਸੈਲਰੀ ਲਈ ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ

ਪੰਜਾਬ ਦੇ ਰਾਜਪਾਲ ਨੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ