English Hindi Sunday, October 24, 2021

ਦੇਸ਼

ਲਖੀਮਪੁਰ ਖੇੜੀ ਦੇ ਜੰਗਲਾਂ ਵਿੱਚ ਸੈਲਫੀ ਲੈਂਦੇ ਵਿਦਿਆਰਥੀ ਨੂੰ ਹਾਥੀ ਨੇ ਕੁਚਲਿਆ

October 13, 2021 02:53 PM

ਲਖੀਮਪੁਰ ਖੇੜੀ (ਉੱਤਰ ਪ੍ਰਦੇਸ਼), 13 ਅਕਤੂਬਰ

ਲਖੀਮਪੁਰ ਖੇੜੀ ਜ਼ਿਲ੍ਹੇ ਦੇ ਜੰਗਲਾਂ ਦੀ ਮੁਹੰਮਦੀ ਰੇਂਜ ਵਿੱਚੋਂ ਲੰਘਦੇ ਝੁੰਡ ਦੇ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਕਾਲਜ ਦੇ ਵਿਦਿਆਰਥੀ ਨੂੰ ਹਾਥੀ ਨੇ ਕੁਚਲ ਦਿੱਤਾ। ਖਬਰਾਂ ਅਨੁਸਾਰ, ਪ੍ਰਾਂਜਲ ਕੁਮਾਰ ਆਪਣੇ ਦੋ ਦੋਸਤਾਂ ਅੰਕਿਤ ਅਤੇ ਗੌਰਵ ਦੇ ਨਾਲ ਹਾਥੀਆਂ ਨੂੰ ਦੇਖਣ ਗਿਆ ਸੀ।

ਸੈਲਫੀ ਲੈਂਦੇ ਹੋਏ, ਉਹ ਝੁੰਡ ਦੇ ਬਹੁਤ ਨੇੜੇ ਆ ਗਿਆ ਅਤੇ ਇੱਕ ਹਾਥੀ ਨੇ ਉਸ ਉੱਤੇ ਹਮਲਾ ਕਰ ਦਿੱਤਾ।


ਪ੍ਰਾਂਜਲ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਝੁੰਡ ਵਿੱਚ ਦੋ ਦਰਜਨ ਦੇ ਕਰੀਬ ਹਾਥੀ ਸਨ, ਜਿਨ੍ਹਾਂ ਵਿੱਚ ਦੋ ਛੋਟੇ ਹਾਥੀਆਂ ਦੇ ਬੱਚੇ ਵੀ ਸ਼ਾਮਲ ਸਨ। ਜੰਗਲੀ ਜੀਵ ਮਾਹਰਾਂ ਨੇ ਕਿਹਾ ਕਿ ਹਾਥੀ ਨੇ ਸ਼ਾਇਦ ਸੋਚਿਆ ਸੀ ਕਿ ਸ਼ਿਕਾਰ ਬੱਚਿਆਂ ਦੇ ਨੇੜੇ ਆ ਰਿਹਾ ਹੈ। ਗੌਰਵ, ਜੋ ਪ੍ਰਾਂਜਲ ਦੇ ਨਾਲ ਰਹਿੰਦਾ ਹੈ, ਨੇ ਕਿਹਾ, “ਅਸੀਂ ਪਿੱਛੇ ਰਹਿ ਗਏ ਪਰ ਪ੍ਰਾਂਜਲ ਬਹੁਤ ਨੇੜਿਓਂ ਚੱਲਿਆ ਅਤੇ ਅਚਾਨਕ ਇੱਕ ਹਾਥੀ ਆਇਆ ਅਤੇ ਉਸ ਨੂੰ ਆਪਣੀ ਸੁੰਡ ‘ਚ ਵਿੱਚ ਲਪੇਟ ਕੇ ਜ਼ਮੀਨ ਤੇ ਸੁੱਟ ਦਿੱਤਾ  ਲਤਾੜ ਦਿੱਤਾ।

ਰੇਂਜ ਅਫਸਰ ਮੋਬਿਨ ਆਰਿਫ ਨੇ ਕਿਹਾ, “ਅਸੀਂ ਸਥਾਨਕ ਲੋਕਾਂ ਨੂੰ ਜੰਗਲੀ ਹਾਥੀਆਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਾਂ ਪਰ ਤਿੰਨ ਲੋਕ ਹਾਥੀ ਦੇ ਝੁੰਡ ਦੇ ਬਹੁਤ ਨੇੜੇ ਆ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ।

Have something to say? Post your comment

ਦੇਸ਼

ਯੂਪੀ ਸਰਕਾਰ ਨੇ ਲਖੀਮਪੁਰ ਖੇੜੀ ਕਿਸਾਨਾਂ ਦੇ ਕਤਲੇਆਮ ਦੇ ਐੱਸਆਈਟੀ ਚੀਫ਼ ਨੂੰ ਬਦਲਿਆ; ਸੁਪਰੀਮ ਕੋਰਟ ਨੇ ਕੀਤੀ ਸੀ ਖਿੱਚਾਈ

ਕਿਸਾਨ ਅੰਦੋਲਨ ਲਗਾਤਾਰ ਮਜ਼ਬੂਤ ਅਤੇ ਵਿਸ਼ਾਲ ਹੋ ਰਿਹਾ ਹੈ: ਸੰਯੁਕਤ ਕਿਸਾਨ ਮੋਰਚਾ

ਅਸ਼ੀਸ਼ ਮਿਸ਼ਰਾ ਨੂੰ ਹੋਇਆ ਡੇਂਗੂ,ਹਸਪਤਾਲ ਦਾਖਲ

ਪਤਨੀ ਦੀ ਮੌਤ ਦਾ ਦਰਦ ਨਾ ਸਹਿਣ ਕਾਰਨ ਵਿਅਕਤੀ ਨੇ ਚਾਰ ਬੱਚਿਆਂ ਸਮੇਤ ਕੀਤੀ ਖੁਦਕਸ਼ੀ

ਲਾਪਤਾ ਹੋਏ 11 ਟ੍ਰੈਕਰਾਂ ਦੀਆਂ ਲਾਸ਼ਾਂ ਮਿਲੀਆਂ, ਸਰਚ ਆਪਰੇਸ਼ਨ ਜਾਰੀ

CPIM ਦੀ ਕੇਂਦਰੀ ਕਮੇਟੀ ਦੀ ਮੀਟਿੰਗ ’ਚ ਕਾਂਗਰਸ ਨਾਲ ਗਠਜੋੜ ਕਰਨ ’ਤੇ ਚਰਚਾ

ਪੰਜਾਬ ਸਰਕਾਰ ਨੇ ਲਖ਼ੀਮਪੁਰ ਖੀਰੀ ’ਚ ਵਾਪਰੀ ਦਰਦਨਾਕ ਘਟਨਾ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਵੰਡੇ 2.50 ਕਰੋੜ ਦੇ ਚੈੱਕ

ਮੁੰਬਈ ’ਚ ਬਹੁਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ ਅੱਗ

ਦੋ ਮੰਜਿਲਾ ਘਰ ਢਹਿਣ ਕਾਰਨ ਪੰਜ ਵਿਅਕਤੀਆਂ ਦੀ ਮੌਤ, ਪੰਜ ਦੀ ਹਾਲਤ ਗੰਭੀਰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਯੋਗੇਂਦਰ ਯਾਦਵ ਇਕ ਮਹੀਨੇ ਲਈ ਮੁਅੱਤਲ