News

ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਕੀਤਾ ਦਿੱਲੀ ਕੂਚ ਦਾ ਐਲਾਨ

ਸ਼ੰਭੂ, 16 ਜਨਵਰੀ, ਦੇਸ਼ ਕਲਿਕ ਬਿਊਰੋ :ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਦੱਸਿਆ ਕਿ ਇਸ ਵਿੱਚ 101 ਕਿਸਾਨ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜੇ ਗੱਲਬਾਤ ਲਈ ਤਿਆਰ ਨਹੀਂ ਹੈ, ਇਸ ਲਈ ਅਸੀਂ ਅੰਦੋਲਨ […]

Continue Reading

ਸ਼੍ਰੋਮਣੀ ਕਮੇਟੀ ਵੱਲੋਂ ਫਿਲਮ ‘ਐਮਰਜੈਂਸੀ‘ ‘ਤੇ ਰੋਕ ਲਾਉਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਸ਼੍ਰੋਮਣੀ ਕਮੇਟੀ ਵੱਲੋਂ ਫਿਲਮ ‘ਐਮਰਜੈਂਸੀ‘ ‘ਤੇ ਰੋਕ ਲਾਉਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਅੰਮ੍ਰਿਤਸਰ, 16 ਜਨਵਰੀ, ਦੇਸ਼ ਕਲਿੱਕ ਬਿਓਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਨੇਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੰਗਨਾ ਰਣੌਤ ਦੀ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਐਮਰਜੈਂਸੀ‘ ਦੇ ਰਿਲੀਜ਼ ਦਾ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ […]

Continue Reading

ਉਪਲੱਬਧੀ : ਸਪੇਸ ‘ਚ ਦੋ ਪੁਲਾੜ-ਯਾਨਾਂ ਨੂੰ ਸਫਲਤਾਪੂਰਵਕ ਜੋੜਨ ਵਾਲਾ ਚੌਥਾ ਦੇਸ਼ ਬਣਿਆ ਭਾਰਤ

ਨਵੀਂ ਦਿੱਲੀ, 16 ਜਨਵਰੀ, ਦੇਸ਼ ਕਲਿਕ ਬਿਊਰੋ :ਭਾਰਤ ਪੁਲਾੜ ਵਿੱਚ ਦੋ ਪੁਲਾੜ ਯਾਨਾਂ ਨੂੰ ਸਫਲਤਾਪੂਰਵਕ ਜੋੜਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਰੂਸ, ਅਮਰੀਕਾ ਅਤੇ ਚੀਨ ਹੀ ਅਜਿਹਾ ਕਰਨ ‘ਚ ਸਫਲ ਰਹੇ ਹਨ। ਇਸਰੋ ਨੇ ਕਿਹਾ ਕਿ ਡੌਕਿੰਗ ਪ੍ਰਯੋਗ ਅੱਜ 16 ਜਨਵਰੀ ਦੀ ਸਵੇਰ ਨੂੰ ਪੂਰਾ ਹੋਇਆ।ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ […]

Continue Reading

ਲਿਬਰੇਸ਼ਨ ਦੀ ਜਾਂਚ ਟੀਮ ਵਲੋਂ ਪਿੰਡ ਦਾਨ ਸਿੰਘ ਵਾਲਾ ਦਾ ਦੌਰਾ

ਹਮਲੇ ਦੇ ਪੀੜਤ ਦਲਿਤ ਪਰਿਵਾਰਾਂ ਦੇ ਨੁਕਸਾਨ ਦੀ ਪੂਰਤੀ ਲਈ ਤੁਰੰਤ ਸਹਾਇਤਾ ਦੇਣ ਦੀ ਮੰਗ ਮਾਨਸਾ, 16 ਜਨਵਰੀ 2025, ਦੇਸ਼ ਕਲਿੱਕ ਬਿਓਰੋ :ਜ਼ਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੀ ਮਜ਼ਦੂਰ ਬਸਤੀ ਕੋਠੇ ਜੀਵਨ ਸਿੰਘ ਵਿਖੇ ਸਥਾਨਕ ਬਦਨਾਮ ਨਸ਼ਾ ਤਸਕਰ ਦਲੇਰ ਦੇ ਇਕ ਬਹੁਤ ਵੱਡੇ ਗਿਰੋਹ ਵਲੋਂ ਦਲਿਤ ਮਜ਼ਦੂਰਾਂ ਦੇ ਘਰਾਂ ਉਤੇ ਹਮਲਾ ਕਰਕੇ ਤਿੰਨ […]

Continue Reading

ਅਮਰੀਕਾ ਨੇ ਤਿੰਨ ਭਾਰਤੀ ਪ੍ਰਮਾਣੂ ਸੰਗਠਨਾਂ ‘ਤੇ ਪਾਬੰਦੀ ਹਟਾਈ

ਅਮਰੀਕਾ ਨੇ ਤਿੰਨ ਭਾਰਤੀ ਪ੍ਰਮਾਣੂ ਸੰਗਠਨਾਂ ‘ਤੇ ਪਾਬੰਦੀ ਹਟਾਈ ਨਵੀਂ ਦਿੱਲੀ, 16 ਜਨਵਰੀ, ਦੇਸ਼ ਕਲਿਕ ਬਿਊਰੋ :ਅਮਰੀਕਾ ਨੇ ਤਿੰਨ ਭਾਰਤੀ ਪ੍ਰਮਾਣੂ ਸੰਗਠਨਾਂ ‘ਤੇ 20 ਸਾਲ ਪੁਰਾਣੀ ਪਾਬੰਦੀ ਹਟਾ ਦਿੱਤੀ ਹੈ। ਇਨ੍ਹਾਂ ਵਿੱਚ ਭਾਭਾ ਐਟੋਮਿਕ ਰਿਸਰਚ ਸੈਂਟਰ (ਬੀਏਆਰਸੀ), ਇੰਦਰਾ ਗਾਂਧੀ ਸੈਂਟਰ ਫਾਰ ਐਟੋਮਿਕ ਰਿਸਰਚ (ਆਈਜੀਸੀਏਆਰ) ਅਤੇ ਇੰਡੀਅਨ ਰੇਅਰ ਅਰਥ (ਆਈਆਰਈ) ਦੇ ਨਾਮ ਸ਼ਾਮਲ ਹਨ।ਇਸ ਦੇ ਨਾਲ […]

Continue Reading

CM ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਮਾਨ ਸੰਭਾਲੀ, ਮੰਤਰੀ, ਵਿਧਾਇਕ ਤੇ ਵਲੰਟੀਅਰ ਵੀ ਪਹੁੰਚੇ

CM ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਮਾਨ ਸੰਭਾਲੀ, ਮੰਤਰੀ, ਵਿਧਾਇਕ ਤੇ ਵਲੰਟੀਅਰ ਵੀ ਪਹੁੰਚੇ ਚੰਡੀਗੜ੍ਹ, 16 ਜਨਵਰੀ, ਦੇਸ਼ ਕਲਿਕ ਬਿਊਰੋ :ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਕਮਾਨ ਸੰਭਾਲ ਲਈ ਹੈ। ਹੁਣ ਉਹ ਉੱਥੇ ਲਗਾਤਾਰ ਪ੍ਰਚਾਰ ਕਰਨਗੇ। ਮੰਤਰੀ, ਵਿਧਾਇਕ ਅਤੇ ਕਈ ਵਲੰਟੀਅਰ ਪਹਿਲਾਂ […]

Continue Reading

ਪੰਜਾਬ ਭਰ ‘ਚ ਵਕੀਲਾਂ ਵਲੋਂ ਕੰਮਕਾਜ ਠੱਪ

ਪੰਜਾਬ ਭਰ ‘ਚ ਵਕੀਲਾਂ ਵਲੋਂ ਕੰਮਕਾਜ ਠੱਪ ਚੰਡੀਗੜ੍ਹ, 16 ਜਨਵਰੀ, ਦੇਸ਼ ਕਲਿਕ ਬਿਊਰੋ :ਅੱਜ ਪੰਜਾਬ ਵਿੱਚ ਸਮੁੱਚਾ ਵਕੀਲ ਭਾਈਚਾਰਾ ਹੜਤਾਲ ’ਤੇ ਹੈ। ਫ਼ਤਹਿਗੜ੍ਹ ਸਾਹਿਬ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਵਕੀਲ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਸਖ਼ਤ ਕਾਰਵਾਈ ਨਾ ਕਰਨ ’ਤੇ ਵਕੀਲਾਂ ਵਿੱਚ ਰੋਸ ਹੈ। ਖੰਨਾ ‘ਚ ਪਿਛਲੇ 25 ਦਿਨਾਂ ਤੋਂ ਵਕੀਲ […]

Continue Reading

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਘਰ ‘ਚ ਵੜ ਕੇ ਚਾਕੂ ਨਾਲ ਹਮਲਾ

ਮੁੰਬਈ, 16 ਜਨਵਰੀ, ਦੇਸ਼ ਕਲਿਕ ਬਿਊਰੋ :ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਬੁੱਧਵਾਰ ਦੇਰ ਰਾਤ 2:30 ਵਜੇ ਮੁੰਬਈ ਦੇ ਖਾਰ ਸਥਿਤ ਉਨ੍ਹਾਂ ਦੇ ਘਰ ‘ਚ ਚਾਕੂ ਨਾਲ ਹਮਲਾ ਕੀਤਾ ਗਿਆ। ਉਸ ਨੂੰ ਜ਼ਖਮੀ ਹਾਲਤ ‘ਚ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਗਰਦਨ, ਪਿੱਠ, ਹੱਥ ਤੇ ਸਿਰ ‘ਤੇ ਸੱਟਾਂ ਲੱਗੀਆਂ ਹਨ। ਉਸ ਦੀ […]

Continue Reading

ਮੁਕਾਬਲੇ ‘ਚ ਨਾਮੀ ਗੈਂਗਸਟਰ ਢੇਰ, ਪੰਜਾਬ ਪੁਲਿਸ ਦੇ ASI ਨੂੰ ਵੀ ਲੱਗੀ ਗੋਲੀ

ਬਟਾਲਾ, 16 ਜਨਵਰੀ, ਨਰੇਸ਼ ਕੁਮਾਰ/ਦੇਸ਼ ਕਲਿਕ ਬਿਊਰੋ :ਬਟਾਲਾ ਨੇੜੇ ਰੰਗੜ ਨੰਗਲ ਥਾਣੇ ਅਧੀਨ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਇੱਕ ਨਾਮੀ ਗੈਂਗਸਟਰ ਰਣਜੀਤ ਸਿੰਘ ਦੇ ਮਾਰੇ ਜਾਣ ਤੇ ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੇ ਬਾਰਡਰ ਰੇਂਜ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਦੇ ਥਾਣਾ ਰੰਗੜ ਨੰਗਲ […]

Continue Reading

ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ’ਚ 5 ਫੀਸਦੀ ਵਾਧਾ

ਚੰਡੀਗੜ੍ਹ, 16 ਜਨਵਰੀ, ਦੇਸ਼ ਕਲਿੱਕ ਬਿਓਰੋ : ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆਊਟ ਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਪੰਜਾਬ ਸਰਕਾਰ ਵੱਲੋਂ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪਨਬੱਸ ਵਿਚ ਆਊਟ ਸੋਰਸ ਤਹਿਤ ਭਰਤੀ ਕਾਮਿਆਂ ਦੀ ਤਨਖਾਹ ਵਿਚ 5 ਫ਼ੀਸਦੀ ਵਾਧਾ ਕੀਤਾ ਗਿਆ ਹੈ। ਇਹ ਵਾਧਾ ਡਰਾਈਵਰ, ਕੰਡਕਟਰ ਤੋਂ ਇਲਾਵਾ ਵਰਕਸ਼ਾਪ ਵਿਚ […]

Continue Reading