News

ਹਰਚੰਦ ਸਿੰਘ ਬਰਸਟ ਨੇ ਸਰਬਸੰਮਤੀ ਨਾਲ ਚੁਣੇ ਗਏ ਕੋਆਪਰੇਟਿਵ ਸੁਸਾਇਟੀ ਬਰਸਟ ਦੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਹਰਚੰਦ ਸਿੰਘ ਬਰਸਟ ਨੇ ਸਰਬਸੰਮਤੀ ਨਾਲ ਚੁਣੇ ਗਏ ਕੋਆਪਰੇਟਿਵ ਸੁਸਾਇਟੀ ਬਰਸਟ ਦੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ — ਨਾਇਬ ਸਿੰਘ ਬਰਸਟ ਪ੍ਰਧਾਨ ਅਤੇ ਮਨਜੀਤ ਸਿੰਘ ਸ਼ੇਖੁਪੁਰ ਬਣੇ ਮੀਤ ਪ੍ਰਧਾਨ ਪਟਿਆਲਾ, 15 ਫਰਵਰੀ ,ਦੇਸ਼ ਕਲਿੱਕ ਬਿਓਰੋ  ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਪਿੰਡ ਬਰਸਟ ਦੀ ਕੋਆਪਰੇਟਿਵ ਸੁਸਾਇਟੀ ਦੇ ਸਰਬਸੰਮਤੀ ਨਾਲ ਚੁਣੇ ਹੋਏ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਮੁੰਹ ਮਿੱਠਾ ਕਰਵਾਕੇ ਸਾਰੀਆਂ ਨੂੰ ਵਧਾਈਆਂ ਦਿੱਤੀਆਂ। ਇਨ੍ਹਾਂ ਵਿੱਚ ਨਾਇਬ ਸਿੰਘ ਬਰਸਟ ਪ੍ਰਧਾਨ, ਮਨਜੀਤ ਸਿੰਘ ਸ਼ੇਖੁਪੁਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਬਰਸਟ, ਕਰਮਜੀਤ ਸਿੰਘ ਸੋਹੀ ਸੁਲਤਾਨਪੁਰ, ਗੁਰਦੇਵ ਸਿੰਘ ਛੰਨਾ, ਜਗਸੀਰ ਸਿੰਘ ਸ਼ੇਖੁਪੁਰ, ਗੁਰਮੀਤ ਸਿੰਘ ਖੇੜੀ ਮੁਸਲਮਾਨੀਆਂ, ਜਗਤ ਸਿੰਘ ਬਰਸਟ, ਗੁਰਪ੍ਰੀਤ ਸਿੰਘ, ਬਲਬੀਰ ਕੌਰ ਅਤੇ ਬਲਜੀਤ ਕੌਰ ਦਾ ਬਤੌਰ ਮੈਂਬਰ ਨਾਮ ਸ਼ਾਮਲ ਹੈ। ਇਹ ਕੋਆਪਰੇਟਿਵ ਸੁਸਾਇਟੀ ਪਿੰਡ ਬਰਸਟ, ਖੇੜੀ ਮੁਸਲਮਾਨੀਆਂ, ਸੇਖੁਪੁਰ, ਸੁਲਤਾਨਪੁਰ ਅਤੇ ਛੰਨਾ ਖੁੰਟੀ ਦੀ ਹੈ। ਸੁਸਾਇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਪੰਜ ਪਿੰਡਾਂ ਦੇ ਵਿਅਕਤੀ ਸ਼ਾਮਲ ਹਨ। ਇਸ ਮੌਕੇ ਸ. ਬਰਸਟ ਨੇ ਸਾਰੇ ਨਵੇ ਚੁਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮੁਬਾਰਕਾਂ ਦਿੰਦੀਆਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸੁਸਾਇਟੀ ਦਾ ਅਗਾਂਹ ਵੱਧਣਾ ਬਹੁਤ ਜਰੂਰੀ ਹੈ। ਉਨ੍ਹਾਂ ਸਾਰੇ ਨਵਨਿਯੁਕਤ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੁਸਾਇਟੀ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਾਰਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਮੇਸ਼ਾ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਸੂਬੇ ਦੇ ਵਿਕਾਸ ਅਤੇ ਤਰੱਕੀ ਲਈ ਕਾਰਜ਼ ਕੀਤੇ ਜਾ ਰਹੇ ਹਨ। ਆਪ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਪਿੰਡਾਂ ਅੰਦਰ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਨਰਿੰਦਰ ਸਿੰਘ ਸਰਪੰਚ ਬਰਸਟ, ਸਤਨਾਮ ਸਿੰਘ ਸਰਪੰਚ ਦੁਲੱੜ, ਸ਼ਾਮ ਲਾਲ ਦੱਤ, ਜਗਮਲ ਸਿੰਘ, ਰੁਪਿੰਦਰ ਸਿੰਘ, ਲਾਲ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ ਸਮੇਤ ਹੋਰ ਵੀ ਮੌਜੂਦ ਰਹੇ।

Continue Reading

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੀ ਲਿਸਟ ਆਈ ਸਾਹਮਣੇ

ਚੰਡੀਗੜ੍ਹ, 15 ਫਰਵਰੀ, ਦੇਸ਼ ਕਲਿੱਕ ਬਿਓਰੋ : ਆਪਣੇ ਚੰਗੇ ਭਵਿੱਖ ਲਈ ਏਜੰਟਾਂ ਦੇ ਧੱਕੇ ਚੜ੍ਹ ਗਲਤ ਢੰਗ ਨਾਲ ਅਮਰੀਕਾ ਪਹੁੰਚੇ ਭਾਰਤੀਆਂ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਡਿਪੋਰਟ ਕੀਤੇ ਗਏ 119 ਵਿਚੋਂ 67 ਪੰਜਾਬ ਦੇ ਰਹਿਣ ਵਾਲੇ ਵਿਅਕਤੀ ਸ਼ਾਮਲ ਹਨ। ਜਹਾਜ਼ ਅੱਜ ਅੰਮ੍ਰਿਤਸਰ ਹਵਾਈ ਅੱਡੇ ਉਤੇ ਉਤਰੇਗਾ। ਜਿਹੜੇ 67 ਪੰਜਾਬੀ ਆ ਰਹੇ ਹਨ […]

Continue Reading

ਭਗਵੰਤ ਮਾਨ ਸਰਕਾਰ ਦੀ ’ਸਰਕਾਰੀ ਨੌਕਰੀਆਂ ਭਰਤੀ ਮੁਹਿੰਮ’ ਪ੍ਰਵਾਸ ਨੂੰ ਠੱਲ ਪਵੇਗੀ : ਸਿੱਧੂ

ਚੰਡੀਗੜ੍ਹ 15 ਫਰਵਰੀ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਮੁੱਖ ਮੰਤਰੀ ਦੀ ਅਗਵਾਈ ਵਿੱਚ ਕਈ ਤਰ੍ਹਾਂ ਦੇ ਇਤਿਹਾਸ ਰਚ ਰਹੀ ਹੈ। ਬੀਤੇ ਦਿਨ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਨੇ ਨੌਜਵਾਨ ਮੁੰਡੇ ਕੁੜੀਆਂ ਦੀ ਸਰਕਾਰੀ ਨੌਕਰੀਆਂ”ਭਰਤੀ ਦੀ ਮੁਹਿੰਮ” ਨੂੰ ਹੋਰ ਤੇਜ਼ ਕਰਦਿਆਂ ਫੈਸਲਾ ਲਿਆ ਹੈ ਕਿ ਛੇਤੀ ਹੀ ਲਗਭਗ 7 ਹਜਾਰ […]

Continue Reading

ਅੱਤਵਾਦੀ ਸਮਰਥਕਾਂ ਉਤੇ ਵੱਡੀ ਕਾਰਵਾਈ, ਇਕ ਅਧਿਆਪਕ ਸਮੇਤ 3 ਸਰਕਾਰੀ ਮੁਲਾਜ਼ਮ ਨੌਕਰੀ ਤੋਂ ਬਰਖਾਸਤ

ਨਵੀਂ ਦਿੱਲੀ,  15 ਫਰਵਰੀ, ਦੇਸ਼ ਕਲਿੱਕ ਬਿਓਰੋ : ਅੱਤਵਾਦੀਆਂ ਨਾਲ ਹਮਦਰਦੀ ਰੱਖਣ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਹੱਥ ਧੌਣਾ ਪੈ ਗਿਆ। ਅੱਤਵਾਦੀ ਸਮਰਥਕ ਤਿੰਨ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਤਿੰਨ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਹਨ। ਬਰਖਾਸਤ ਕੀਤੇ ਜਾਣ […]

Continue Reading

ਗੈਂਗਸਟਰ ਲਖਬੀਰ ਲੰਡਾ ਦੇ ਸਾਥੀਆਂ ਅਤੇ ਪੁਲਸ ਵਿਚਾਲੇ ਮੁਕਾਬਲਾ, ਅਸਲੇ ਸਣੇ ਤਿੰਨ ਕਾਬੂ

ਤਰਨਤਾਰਨ, 15 ਫ਼ਰਵਰੀ, ਦੇਸ਼ ਕਲਿਕ ਬਿਊਰੋ :ਤਰਨਤਾਰਨ ‘ਚ ਦੇਰ ਰਾਤ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਅਤੇ ਪੁਲਸ ਵਿਚਾਲੇ ਹੋਏ ਮੁਕਾਬਲੇ ‘ਚ ਇਕ ਦੋਸ਼ੀ ਜ਼ਖਮੀ ਹੋ ਗਿਆ, ਜਦਕਿ ਦੋ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਖਬੀਰ ਦੇ ਗੁੰਡੇ ਇਲਾਕੇ ‘ਚ ਕੋਈ ਵਾਰਦਾਤ ਕਰਨ ਦੀ […]

Continue Reading

ਵਿਧਾਇਕ ਨੇ ਦਿੱਤੀ ਸਲਾਹ, ‘ਰਿਸ਼ਵਤ ਮੰਗੇ ਤਾਂ ਜੁੱਤੇ ਮਾਰੋ’

ਨਵੀਂ ਦਿੱਲੀ, 15 ਫਰਵਰੀ, ਦੇਸ਼ ਕਲਿੱਕ ਬਿਓਰੋ : ਪੈਸੇ ਲੈ ਕੇ ਕੰਮ ਕਰਨ ਦਾ ਮਾਮਲਾ ਪੂਰੇ ਦੇਸ਼ ਵਿੱਚ ਫੈਲ੍ਹਿਆ ਹੋਇਆ ਹੈ। ਇਹ ਆਮ ਹੈ ਕਿ ਰਿਸ਼ਵਤ ਲਏ ਬਿਨਾਂ ਕਈ ਲੋਕ ਕੰਮ ਨਹੀਂ ਕਰਦੇ। ਹੁਣ ਰਿਸ਼ਵਤ ਨੂੰ ਲੈ ਕੇ ਇਕ ਵਿਧਾਇਕ ਨੇ ਲੋਕਾਂ ਨੂੰ ਹੈਰਾਨ ਕਰਨ ਵਾਲੀ ਸਲਾਹ ਦਿੱਤੀ ਹੈ। ਵਿਧਾਇਕ ਨੇ ਕਿਹਾ ਕਿ ਜੇਕਰ ਕੋਈ […]

Continue Reading

ਮੋਦੀ ਸਰਕਾਰ ਦਾ ਕੇਂਦਰੀ ਬਜਟ ਸਮਾਜ ਦੇ ਹਰ ਵਰਗ ਦੇ ਹਿੱਤ ‘ਚ : ਰਾਜੇਸ਼ ਬਾਘਾ

ਜਲੰਧਰ, 15 ਫਰਵਰੀ, ਦੇਸ਼ ਕਲਿੱਕ ਬਿਓਰੋ : ਕੇਂਦਰੀ ਬਜਟ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਸਮਾਜ ਦੇ ਹਰ ਵਰਗ ਦੇ ਹਿੱਤ ਵਿੱਚ ਹੈ। ਵਿਰੋਧੀ ਪਾਰਟੀਆਂ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਕਿਸਾਨਾਂ ਅਤੇ ਆਮ ਜਨਤਾ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਇਹ […]

Continue Reading

ਪ੍ਰਗਤੀਸ਼ੀਲ ਇਸਤਰੀ ਸਭਾ ਦਾ ਸਥਾਪਨਾ ਦਿਵਸ ਮਨਾਇਆ

ਮਾਰਚ ਵਿੱਚ ਜਥੇਬੰਦੀ ਦਾ ਜ਼ਿਲ੍ਹਾ ਇਜਲਾਸ ਕਰਨ ਦਾ ਫੈਸਲਾਮਾਨਸਾ, 15 ਫਰਵਰੀ 2025, ਦੇਸ਼ ਕਲਿੱਕ ਬਿਓਰੋ : ਪ੍ਰਗਤੀਸ਼ੀਲ ਇਸਤਰੀ ਸਭਾ ਦੀ ਮਾਨਸਾ ਜ਼ਿਲ੍ਹਾ ਇਕਾਈ ਵਲੋਂ ਅੱਜ ਅਪਣੀ ਜਥੇਬੰਦੀ ‘ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ’ (ਏਪਵਾ) ਦੇ 32 ਸਥਾਪਨਾ ਦਿਵਸ ਮੌਕੇ ਸਰਗਰਮ ਔਰਤਾਂ ਦੀ ਇੱਕ ਜਨਰਲ ਬਾਡੀ ਮੀਟਿੰਗ ਕੀਤੀ ਗਈ।ਬਲਵਿੰਦਰ ਕੌਰ ਖਾਰਾ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ […]

Continue Reading

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਘਰ ਪਿਆ ਸੋਗ, ਪੋਤੀ ਦਾ ਦੇਹਾਂਤ

ਗੁੜਗਾਓਂ, 15 ਫਰਵਰੀ, ਦੇਸ਼ ਕਲਿਕ ਬਿਊਰੋ :ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੋਤੀ ਰਾਜਨਦੀਪ ਕੌਰ ਦਾ ਬੀਤੇ ਦਿਨੀ ਗੁੜਗਾਓਂ ਵਿਖੇ ਦੇਹਾਂਤ ਹੋ ਗਿਆ। ਮੈਡੀਕਲ ਦੀ ਪੜ੍ਹਾਈ ਕਰ ਰਹੀ ਰਾਜਨਦੀਪ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ ਅਤੇ ਹਸਪਤਾਲ ਵਿੱਚ ਦਾਖਲ ਸੀ। ਵੀਰਵਾਰ ਦੀ ਰਾਤ ਉਸ ਦੀ ਤਬੀਅਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ ।ਇਸ […]

Continue Reading

ਪੰਜਾਬ ‘ਚ ਚਾਰ ਜਗ੍ਹਾ ਖਾਲਿਸਤਾਨੀ ਨਾਅਰੇ, ਪੰਨੂ ਵੱਲੋਂ ਦਾਅਵਾ

ਚੰਡੀਗੜ੍ਹ, 15 ਫ਼ਰਵਰੀ, ਦੇਸ਼ ਕਲਿਕ ਬਿਊਰੋ :ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਪੋਸਟਰ ਲਗਵਾਏ ਹਨ। ਇਹ ਪੋਸਟਰ ਪੰਜਾਬ ਦੇ ਨਕੋਦਰ ‘ਚ 4 ਥਾਵਾਂ ‘ਤੇ ਲਗਾਏ ਗਏ ਹਨ। ਪੰਨੂ ਨੇ ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ […]

Continue Reading