News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, 31 ਦਸੰਬਰ 2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਮੰਗਲਵਾਰ, ੧੭ ਪੋਹ (ਸੰਮਤ ੫੫੬ ਨਾਨਕਸ਼ਾਹੀ)31-12-2024 ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ […]

Continue Reading

ਦਰਦਨਾਕ ਹਾਦਸਾ, ਨਦੀ ‘ਚ ਡੁੱਬਣ ਕਾਰਨ 71 ਲੋਕਾਂ ਦੀ ਮੌਤ

ਅਦੀਸ ਅਬਾਬਾ(ਇਥੋਪੀਆ): 30 ਦਸੰਬਰ, ਦੇਸ਼ ਕਲਿੱਕ ਬਿਓਰੋ ਇਥੋਪੀਆ ‘ਚ ਇਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਯਾਤਰੀਆਂ ਨਾਲ ਭਰਿਆ ਟਰੱਕ ਨਦੀ ਵਿਚ ਡਿੱਗ ਗਿਆ ਹੈ। ਅਦੀਸ ਅਬਾਬਾ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿੱਚ, ਸਿਦਾਮਾ ਰਾਜ ਵਿੱਚ ਇੱਕ ਨਦੀ ਵਿੱਚ ਭਾਰੀ ਯਾਤਰੀਆਂ ਨਾਲ ਲੱਦਿਆ ਇੱਕ ਟਰੱਕ, ਦੱਖਣੀ ਇਥੋਪੀਆ ਵਿੱਚ ਵਿਨਾਸ਼ਕਾਰੀ ਟ੍ਰੈਫਿਕ ਹਾਦਸੇ ਵਿੱਚ ਘੱਟੋ-ਘੱਟ 71 ਵਿਅਕਤੀਆਂ ਦੀ […]

Continue Reading

ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਪਹਿਲਕਦਮੀ ਕਰੇ: ਕੰਗ

ਚੰਡੀਗੜ੍ਹ: 30 ਦਸੰਬਰ, ਦੇਸ਼ ਕਲਿੱਕ ਬਿਓਰੋ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲਮੈਂਟ ਮਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨ ਆਗੂ ਡੱਲੇਵਾਲ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਲੰਮੇ ਸਮੇਂ ਤੋਂ ਜਾਰੀ ਸੰਘਰਸ਼ ਦੇ […]

Continue Reading

ਇਕ ਜ਼ਿਲ੍ਹੇ ਵਿੱਚ 2 ਜਨਵਰੀ ਦੀ ਅੱਧੇ ਦਿਨ ਦੀ ਛੁੱਟੀ

ਜਲੰਧਰ, 30 ਦਸੰਬਰ, ਦੇਸ਼ ਕਲਿੱਕ ਬਿਓਰੋ : ਜਲੰਧਰ ਜ਼ਿਲ੍ਹੇ ‘ਚ 2 ਜਨਵਰੀ 2025, ਵੀਰਵਾਰ ਨੂੰ ਅੱਧੇ ਦਿਨ ਦੀ ਛੁੱਟੀ (Half-day holiday) ਦਾ ਐਲਾਨ ਕੀਤਾ ਗਿਆ ਹੈ। 

Continue Reading

ਭਾਕਿਯੂ ਏਕਤਾ ਡਕੌਂਦਾ ਨੇ ਦਰਜਨਾਂ ਥਾਵਾਂ ਤੇ ਆਵਾਜਾਈ ਰੋਕ ਕੇ ਆਪਣੀਆਂ ਮੰਗਾਂ ਲਈ ਕੀਤੀ ਆਵਾਜ਼ ਬੁਲੰਦ

4 ਜਨਵਰੀ ਨੂੰ ਐੱਸਕੇਐੱਮ ਦੇ ਸੱਦੇ ਤੇ ਟੋਹਾਣਾ ਕਾਨਫਰੰਸ  ਵਿੱਚ ਸ਼ਾਮਿਲ ਹੋਣਗੇ ਵੱਡੇ ਜਥੇ: ਮਨਜੀਤ ਧਨੇਰ  9 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਵਿੱਚ ਹੁੰਮ ਹੁੰਮਾ ਕੇ ਪਹੁੰਚਾਂਗੇ: ਹਰਨੇਕ ਮਹਿਮਾ  ਦਲਜੀਤ ਕੌਰ  ਚੰਡੀਗੜ੍ਹ, 30 ਦਸੰਬਰ, 2024: ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਪੰਜਾਬ ਵਿੱਚ ਦਰਜਨਾਂ […]

Continue Reading

ਪੰਜਾਬ ਬੰਦ ਦੇ ਸੱਦੇ ਤਹਿਤ ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਦੇ 18 ਜ਼ਿਲ੍ਹਿਆਂ ‘ਚ 50 ਥਾਵਾਂ ‘ਤੇ ਅਰਥੀ ਫੂਕ ਮੁਜ਼ਾਹਰੇ

ਦਲਜੀਤ ਕੌਰ  ਚੰਡੀਗੜ੍ਹ, 30 ਦਸੰਬਰ, 2024: ਅੱਜ  ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੰਜਾਬ ਪੱਧਰ ‘ਤੇ ਤਾਲਮੇਲ ਵਜੋਂ 18 ਜ਼ਿਲ੍ਹਿਆਂ ‘ਚ ਲਗਭਗ 50  ਥਾਵਾਂ ‘ਤੇ ਵਿਸ਼ਾਲ ਅਰਥੀ ਫੂਕ ਰੋਸ ਮੁਜ਼ਾਹਰੇ ਕੀਤੇ ਗਏ।  ਇਸ ਸੰਬੰਧੀ ਜਥੇਬੰਦੀ ਵੱਲੋਂ ਲਿਖਤੀ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ […]

Continue Reading

ਦੇਸ਼ ਨੂੰ ਅੰਨਸੰਕਟ ’ਚੋਂ ਕੱਢ ਕੇ ਅੰਨਦਾਤਾ ਬਣੇ ਕਿਸਾਨ ਨੂੰ ਸਰਕਾਰਾਂ ਵੱਲੋਂ ਸੜਕਾਂ ਤੇ ਰਲਾਉਣਾ ਬੇਹੱਦ ਮੰਦਭਾਗਾ : ਪ੍ਰੋ. ਬਡੂੰਗਰ

ਕਿਹਾ:- ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ਤੇ ਰਾਜਨੀਤੀ ਤੇ ਨਿਰਾਦਰੀ ਕਰਨਾ ਸ਼ਰਮਨਾਕ ਗੱਲ  ਪਟਿਆਲਾ, 30 ਦਸੰਬਰ, ਦੇਸ਼ ਕਲਿੱਕ ਬਿਓਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਹੱਕਾਂ ਲਈ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਕੀਤੇ ਜਾਣ ਦਾ ਸਮਰਥਨ ਕਰਦਿਆਂ […]

Continue Reading

ਪੰਜਾਬ ਬੰਦ ਦੇ ਸੱਦੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸੜਕ ਤੇ ਰੇਲ ਆਵਾਜਾਈ ਕੀਤੀ ਠੱਪ

ਦਲਜੀਤ ਕੌਰ  ਚੰਡੀਗੜ੍ਹ/ਪਟਿਆਲਾ, 30 ਦਸੰਬਰ 2024: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਅੱਜ 30 ਦਸੰਬਰ ਵਾਲੇ ਦਿਨ ਪੰਜਾਬ ਦੇ ਕੋਈ 12 ਜ਼ਿਲ੍ਹਿਆਂ ਵਿੱਚ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਸੰਬੰਧੀ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਦੱਸਿਆ ਕਿ ਜਿੱਥੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਰਕਰਾਂ ਤੇ […]

Continue Reading

ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ 9.92 ਕਰੋੜ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ

ਚੰਡੀਗੜ੍ਹ, 30 ਦਸੰਬਰ, ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਕਾਰਜਸ਼ੀਲ ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 1503 ਸੰਸਥਾਵਾਂ ਨੂੰ ਅਨੁਸੂਚਿਤ ਜਾਤੀ ਦੇ 10+1 ਅਤੇ 10+2 ਦੇ ਵਿਦਿਆਰਥੀਆਂ ਲਈ 9.92 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਸਮਾਜਿਕ ਨਿਆ, […]

Continue Reading

ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਤੇਜ਼ ਰਫਤਾਰ ਕਾਰ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਦਰਾਣੀ-ਜਠਾਣੀ ਦੀ ਮੌਤ

ਕਪੂਰਥਲਾ, 30 ਦਸੰਬਰ, ਦੇਸ਼ ਕਲਿਕ ਬਿਊਰੋ :ਕਪੂਰਥਲਾ ‘ਚ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਇਕ ਤੇਜ਼ ਰਫਤਾਰ ਕਾਰ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ ਇੱਕ ਬੱਚਾ ਅਤੇ ਈ-ਰਿਕਸ਼ਾ ਚਾਲਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸੁਭਾਨਪੁਰ ਦੀ […]

Continue Reading