News

ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ, KC ਵੇਣੂਗੋਪਾਲ ਨੇ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਲਿਖਿਆ

ਨਵੀਂ ਦਿੱਲੀ, 29 ਸਤੰਬਰ, ਦੇਸ਼ ਕਲਿਕ ਬਿਊਰੋ :ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਇੱਕ ਟੀਵੀ ਬਹਿਸ ਦੌਰਾਨ ਏ.ਬੀ.ਵੀ.ਪੀ. ਦੇ ਇੱਕ ਸਾਬਕਾ ਨੇਤਾ ਵੱਲੋਂ ਰਾਹੁਲ ਗਾਂਧੀ ਨੂੰ ਦਿੱਤੀ ਗਈ ਜਾਨੋਂ ਮਾਰਨ ਦੀ ਧਮਕੀ ਦਾ ਜ਼ਿਕਰ ਕੀਤਾ ਗਿਆ ਸੀ। ਪੱਤਰ ਵਿੱਚ ਕਿਹਾ ਗਿਆ ਸੀ ਕਿ ਭਾਜਪਾ ਬੁਲਾਰੇ […]

Continue Reading

ਭਾਜਪਾ ਨੇ ਸੈਸ਼ਨ ਕੀ ਲਾਉਣਾ, ਦੇਣ ਲੈਣ ਨੂੰ ਕੁਝ ਨੀ : ਪ੍ਰਤਾਪ ਬਾਜਵਾ

ਚੰਡੀਗੜ੍ਹ, 29 ਸਤੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵਿਧਾਨ ਸਭਾ ਸ਼ੈਸਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਵੱਲੋਂ ਬੁਲਾਏ ਗਏ ਵੱਖਰੇ ਸੈਸ਼ਨ ਉਤੇ ਵੱਡਾ ਹਮਲਾ ਬੋਲਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਨੇ ਵੱਖਰਾ ਸੈਸ਼ਨ ਕੀ ਲਾਉਣਾ ਦੇਣ ਲੈਣ ਨੂੰ ਕੁਝ […]

Continue Reading

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ

ਕਿਹਾ, ਆਪਣੇ ਪੁੱਤ ਦੀ ਫੋਟੋ ਲੈ ਕੇ ਚੜਾਂਗਾ ਵਿਧਾਨ ਸਭਾ ਦੀਆਂ ਪੌੜੀਆਂ ਮਾਨਸਾ, 29 ਸਤੰਬਰ, ਦੇਸ਼ ਕਲਿੱਕ ਬਿਓਰੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਵਿੱਚ ਚੋਣ ਲੜਨਗੇ। ਬਲਕੌਰ ਸਿੰਘ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਪਾਂ ਡਟ ਕੇ ਚੋਣ […]

Continue Reading

ਮੋਹਾਲੀ : ਦੇਰ ਰਾਤ ਚੱਲੀਆਂ ਗੋਲੀਆਂ, 4-5 ਵਿਅਕਤੀ ਜ਼ਖ਼ਮੀ

ਮੋਹਾਲੀ, 29 ਸਤੰਬਰ, ਦੇਸ਼ ਕਲਿਕ ਬਿਊਰੋ :ਮੋਹਾਲੀ ਜ਼ਿਲ੍ਹੇ ਵਿੱਚ ਬੀਤੀ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਵਾਰਦਾਤ ਵਿੱਚ ਚਾਰ ਤੋਂ ਪੰਜ ਲੋਕ ਜ਼ਖ਼ਮੀ ਹੋਏ ਹਨ। ਗੋਲੀਬਾਰੀ ਦੀ ਇਹ ਘਟਨਾ ਜ਼ੀਰਕਪੁਰ ਵਿੱਚ ਵਾਪਰੀ।ਜ਼ਖ਼ਮੀਆਂ ਵਿਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਤੁਰੰਤ […]

Continue Reading

ਅੰਮ੍ਰਿਤਸਰ ਆ ਰਹੀ ਪੱਛਮੀ ਐਕਸਪ੍ਰੈਸ ਨਾਲ ਵਾਪਰਿਆ ਦੋ ਵਾਰ ਹਾਦਸਾ

ਅੰਮ੍ਰਿਤਸਰ, 29 ਸਤੰਬਰ, ਦੇਸ਼ ਕਲਿਕ ਬਿਊਰੋ :ਮੁੰਬਈ ਦੇ ਬਾਂਦਰਾ ਟਰਮੀਨਸ ਤੋਂ ਅੰਮ੍ਰਿਤਸਰ ਆ ਰਹੀ ਪੱਛਮੀ ਐਕਸਪ੍ਰੈਸ, ਟ੍ਰੇਨ ਨੰਬਰ 12925 ਨਾਲ ਕੁਝ ਘੰਟਿਆਂ ਦੇ ਅੰਦਰ ਦੋ ਹਾਦਸੇ ਵਾਪਰੇ। ਮਹਾਰਾਸ਼ਟਰ ਅਤੇ ਗੁਜਰਾਤ ਵਿਚਕਾਰ ਦੋ ਵਾਰ ਡੱਬੇ ਵੱਖ ਹੋ ਗਏ, ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧੀਆਂ। ਹਾਲਾਂਕਿ, ਰੇਲਵੇ ਨੇ ਤੁਰੰਤ ਕਦਮ ਚੁੱਕੇ ਅਤੇ ਡੱਬਿਆਂ ਨੂੰ ਬਦਲ […]

Continue Reading

ਅਮਰੀਕਾ ਦੇ ਚਰਚ ‘ਚ ਗੋਲੀਬਾਰੀ ਤੋਂ ਬਾਅਦ ਅੱਗ ਲੱਗੀ, 4 ਲੋਕਾਂ ਦੀ ਮੌਤ

ਵਾਸ਼ਿੰਗਟਨ, 29 ਸਤੰਬਰ, ਦੇਸ਼ ਕਲਿਕ ਬਿਊਰੋ :ਅਮਰੀਕਾ ਦੇ ਮਿਸ਼ੀਗਨ ਦੇ ਗ੍ਰੈਂਡ ਬਲੈਂਕ ਵਿਖੇ ਚਰਚ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ ਚਾਰ ਲੋਕ ਮਾਰੇ ਗਏ ਅਤੇ ਅੱਠ ਜ਼ਖਮੀ ਹੋ ਗਏ।ਪੁਲਿਸ ਨੇ ਕਿਹਾ ਕਿ ਸ਼ੱਕੀ ਹਮਲਾਵਰ ਗੋਲੀਬਾਰੀ ਵਿੱਚ ਮਾਰਿਆ ਗਿਆ। ਘਟਨਾ ਤੋਂ ਬਾਅਦ, ਚਰਚ ਨੂੰ ਅੱਗ ਲੱਗ ਗਈ, ਜਿਸ ਨਾਲ ਇਹ ਪੂਰੀ ਤਰ੍ਹਾਂ ਤਬਾਹ ਹੋ ਗਈ। ਚਰਚ ਦਾ […]

Continue Reading

ਪੰਜਾਬ ਭਾਜਪਾ ਨੇ ਅੱਜ ਚੰਡੀਗੜ੍ਹ ’ਚ ਸੱਦੀ ‘ਲੋਕਾਂ ਦੀ ਵਿਧਾਨ ਸਭਾ’

ਚੰਡੀਗੜ੍ਹ, 29 ਸਤੰਬਰ, ਦੇਸ਼ ਕਲਿੱਕ ਬਿਓਰੋ : ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਅੱਜ ਲੋਕਾਂ ਦੀ ਵਿਧਾਨ ਸਭਾ ਬੁਲਾਈ ਗਈ ਹੈ। ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਇਹ ਬਰਾਬਰ ਲੋਕਾਂ ਦੀ ਵਿਧਾਨ ਸਭਾ ਬੁਲਾਈ ਗਈ ਹੈ। ਭਾਜਪਾ ਵੱਲੋਂ ਬੁਲਾਈ ਗਈ ਲੋਕਾਂ ਦੀ ਵਿਧਾਨ ਸਭਾ ਸਵੇਰੇ 11 ਵਜੇ […]

Continue Reading

ਜਲੰਧਰ ‘ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਘਰ ਪਹੁੰਚੇਗਾ ਚਲਾਨ

ਜਲੰਧਰ, 29 ਸਤੰਬਰ, ਦੇਸ਼ ਕਲਿਕ ਬਿਊਰੋ :ਜਲੰਧਰ ਸ਼ਹਿਰ ਵਿੱਚ ਹੁਣ ਟ੍ਰੈਫਿਕ ਉਲੰਘਣਾਵਾਂ ਲਈ ਈ-ਚਲਾਨ ਜਾਰੀ ਕੀਤੇ ਜਾਣਗੇ। ਡੀਜੀਪੀ ਗੌਰਵ ਯਾਦਵ ਵੱਲੋਂ ਅੱਜ ਇਸਨੂੰ ਲਾਂਚ ਕਰਨ ਦੀ ਉਮੀਦ ਹੈ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਈ-ਚਲਾਨਾਂ ਸਬੰਧੀ ਦੇਰ ਰਾਤ ਤੱਕ ਮੀਟਿੰਗਾਂ ਕੀਤੀਆਂ। ਏਡੀਜੀਪੀ ਗੁਰਬਾਜ਼ ਸਿੰਘ ਨੇ ਕਿਹਾ ਕਿ ਤਿਆਰੀਆਂ ਪੂਰੀਆਂ ਹੋ ਗਈਆਂ ਹਨ, ਪਰ ਚਲਾਨ ਜਾਰੀ ਕਰਨ ਦੀ […]

Continue Reading

ਪੰਜਾਬ ’ਚ ਨਿਕਲੀਆਂ ਨਰਸਾਂ ਦੀਆਂ ਅਸਾਮੀਆਂ

ਚੰਡੀਗੜ੍ਹ, 29 ਸਤੰਬਰ, ਦੇਸ਼ ਕਲਿੱਕ ਬਿਓਰੋ : ਨਰਸਾਂ ਦੀ ਭਰਤੀ ਨਿਕਲਣ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਚੰਗੀ ਖਬਰ ਹੈ ਕਿ ਪੰਜਾਬ ਵਿੱਚ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। (job) 78 ਅਸਾਮੀਆਂ ਵਾਸਤੇ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। The Tata Memorial Centre (TMC) ਵਿੱਚ ਭਰਤੀ ਕੱਢੀ ਗਈ ਹੈ। Homi Bhabha Cancer Hospital […]

Continue Reading

ਸੰਗਰੂਰ: ਵੱਡੀ ਗਿਣਤੀ ‘ਚ ਠੇਕਾ ਮੁਲਾਜ਼ਮ ਆਪਣੇ ਪੱਕਾ ਰੁਜ਼ਗਾਰ ਕਰਵਾਉਣ ਦੀ ਮੰਗ ਲਈ ਉਮੜੇ

ਕਿਹਾ, ਸਰਕਾਰ ਵੱਖ ਵੱਖ ਵਿਭਾਗਾਂ ’ਚ ਠੇਕਾ ਪ੍ਰਣਾਲੀ ਦਾ ਸੰਤਾਪ ਭੋਗ ਰਹੇ ਠੇਕਾ ਮੁਲਾਜਮਾਂ ਦਾ ਪੱਕਾ ਰੁਜਗਾਰ ਕਰੇ ਸੰਗਰੂਰ, 29 ਸਤੰਬਰ, ਦੇਸ਼ ਕਲਿੱਕ ਬਿਓਰੋ – ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਪਿਛਲੇ ਸਾਲਾਂ-ਬੱਧੀ ਅਰਸ਼ੇ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਆਊਟਸੋਰਸ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਦੇ ਕੱਚੇ-ਪਿੱਲੇ ਰੁਜਗਾਰ ਨੂੰ ਪੱਕਾ ਕਰਨ ਸਮੇਤ ਹੋਰ ਹੱਕੀ ਤੇ ਜਾਇਜ਼ ਮੰਗਾਂ ਦਾ ਹੱਲ […]

Continue Reading