News

ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲਾ ਕਾਬੂ

ਅੰਮ੍ਰਿਤਸਰ: 18 ਜੁਲਾਈ, ਦੇਸ਼ ਕਲਿੱਕ ਬਿਓਰੋਪਿਛਲੇ ਤਿੰਨ ਦਿਨ ਤੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਸਾਫ਼ਟਵੇਅਰ ਇੰਜੀਨੀਅਰ ਨੂੰ ਕਾਬੂ ਕਰਨ ਦਾ ਅੰਮ੍ਰਿਤਸਰ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦਾ ਨਾਮ ਸ਼ੁਭਮ ਦੂਬੇ ਹੈ। ਸ਼ੁਭਮ ਦੂਬੇ ਵੱਖ […]

Continue Reading

ਪਿੰਡ ‘ਚ ਲਵ ਮੈਰਿਜ ਕਰਾਉਣ ਵਾਲੇ ਮੁੰਡਾ ਕੁੜੀ ਹੀ ਨਹੀਂ, ਪਰਿਵਾਰ ਵੀ ਹੋਵੇਗਾ ਪਿੰਡ ਤੋਂ ਬਾਹਰ

ਪੰਜਾਬ ਦੀ ਇੱਕ ਪੰਚਾਇਤ ਦਾ ਫੈਸਲਾ ਬਠਿੰਡਾ: 18 ਜੁਲਾਈ, ਦੇਸ਼ ਕਲਿੱਕ ਬਿਓਰੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਨੇ ਇੱਕ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਪ੍ਰੇਮ ਵਿਆਹਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ, ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਆਪਸੀ ਸਹਿਮਤੀ ਨਾਲ ਪਿਆਰ […]

Continue Reading

ED ਦਾ ਵੱਡਾ ਐਕਸ਼ਨ, ਚੰਡੀਗੜ੍ਹ ਅਤੇ ਪੰਜਾਬ ’ਚ ਛਾਪਾ

ਚੰਡੀਗੜ੍ਹ, 18 ਜੁਲਾਈ, ਦੇਸ਼ ਕਲਿੱਕ ਬਿਓਰੋ : ਈਡੀ ਵੱਲੋਂ ਅੱਜ ਚੰਡੀਗੜ੍ਹ, ਪੰਜਾਬ ਅਤੇ ਮਹਾਰਾਸ਼ਟਰ ਵੱਡਾ ਐਕਸ਼ਨ ਕੀਤਾ ਗਿਆ ਹੈ। ਈਡੀ ਵੱਲੋਂ ਵੱਖ ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਡਰੱਗ ਦੀ ਨਜਾਇਜ਼ ਵਿਕਰੀ ਖਿਲਾਫ ਕੀਤੀ ਗਈ ਹੈ। ਈਡੀ ਦੀ ਜਲੰਧਰ ਜੋਨ ਦੀ ਟੀਮ ਨੇ ਇਸ ਮਾਮਲੇ ਵਿੱਚ 4 ਥਾਵਾਂ ਉਤੇ […]

Continue Reading

ਜਲਾਲਾਬਾਦ ਹਲਕੇ ਨੂੰ ਮਾਨ ਸਰਕਾਰ ਦਾ ਤੋਹਫਾ, 40 ਪਿੰਡਾਂ ਵਿਚ 17.50 ਕਰੋੜ ਨਾਲ ਬਣਨਗੇ ਖੇਡ ਮੈਦਾਨ

ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਗੇ, ਖੇਡਾਂ ਵਿਚ ਚਮਕੇਗਾ ਪੰਜਾਬ-ਜਗਦੀਪ ਕੰਬੋਜ ਗੋਲਡੀਜਲਾਲਾਬਾਦ,  18 ਜੁਲਾਈ, ਦੇਸ਼ ਕਲਿੱਕ ਬਿਓਰੋਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਲਕਾ ਜਲਾਲਾਬਾਦ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿਧਾਨ ਸਭਾ ਹਲਕੇ ਦੇ ਜਲਾਲਾਬਾਦ ਅਤੇ ਅਰਨੀਵਾਲਾ ਬਲਾਕਾਂ ਵਿਚ ਕੁੱਲ 40 ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣਗੇ। ਇਹ ਜਾਣਕਾਰੀ […]

Continue Reading

ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ 06 ਸਕੂਲੀ ਬੱਸਾਂ ਦੇ ਚਲਾਨ

ਸਕੂਲੀ ਬੱਸਾਂ ‘ਚ ਦਸਤਾਵੇਜ਼ ਅਤੇ ਹੋਰ ਸਹੂਲਤਾਂ ਪੂਰੀਆਂ ਰੱਖਣ ਦੀ ਹਦਾਇਤ ਮਾਨਸਾ, 18 ਜੁਲਾਈ: ਦੇਸ਼ ਕਲਿੱਕ ਬਿਓਰੋ           ਡਿਪਟੀ ਕਮਿਸ਼ਨ, ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਨਤੀਸ਼ਾ ਅੱਤਰੀ ਦੀ ਯੋਗ ਅਗਵਾਈ ਵਿਚ ਸੇਫ ਸਕੂਲ ਵਾਹਨ ਪਾਲਸੀ ਤਹਿਤ ਮਾਨਸਾ ਵਿੱਚ ਬੱਸਾਂ ਦੀ ਚੈਕਿੰਗ ਕੀਤੀ ਗਈ।       ਇਸ ਮੌਕੇ ਕਾਊਂਸਲਰ, ਰਜਿੰਦਰ ਕੁਮਾਰ ਵਰਮਾ ਅਤੇ ਟਰੈਫਿਕ ਇੰਚਾਰਜ,  ਭਗਵੰਤ ਸਿੰਘ ਨੇ ਕਿਹਾ ਕਿ ਚੈਕਿੰਗ ਦੌਰਾਨ […]

Continue Reading

ਖੰਨਾ ਪੁਲਿਸ ਵੱਲੋਂ A ਕੈਟਾਗਰੀ ਗੈਂਗਸਟਰ ਰਵੀ ਰਾਜਗੜ੍ਹ ਗ੍ਰਿਫ਼ਤਾਰ

ਖੰਨਾ, 18 ਜੁਲਾਈ, ਦੇਸ਼ ਕਲਿਕ ਬਿਊਰੋ :ਖੰਨਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਰੀਬੀ ਸਾਥੀ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਰਾਹਾ ਥਾਣਾ ਖੇਤਰ ਤੋਂ ਫੜੇ ਗਏ ਰਵੀ ਕੋਲੋਂ 30 ਬੋਰ ਲੋਡਿਡ ਪਿਸਤੌਲ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰੀ ਦੀ ਪੁਸ਼ਟੀ ਪਾਇਲ ਦੇ ਡੀਐਸਪੀ ਹੇਮੰਤ ਮਲਹੋਤਰਾ ਨੇ ਕੀਤੀ ਹੈ।ਜਾਣਕਾਰੀ ਅਨੁਸਾਰ […]

Continue Reading

ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਨੂੰ ਹੋਈ 3 ਸਾਲ ਕੈਦ ਦੀ ਸਜ਼ਾ

ਓਟਾਵਾ, 18 ਜੁਲਾਈ, ਦੇਸ਼ ਕਲਿਕ ਬਿਊਰੋ :ਸਰੀ (ਕੈਨੇਡਾ) ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਵਿਦਿਆਰਥੀਆਂ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੋਵਾਂ ਉੱਤੇ ਤਿੰਨ ਸਾਲ ਲਈ ਗੱਡੀ ਚਲਾਉਣ ’ਤੇ ਵੀ ਪਾਬੰਦੀ ਲਾਈ ਗਈ ਹੈ।ਇਹ ਮਾਮਲਾ 2024 ਦਾ ਹੈ, ਜਦੋਂ ਇਨ੍ਹਾਂ ਨੌਜਵਾਨਾਂ ਨੇ ਇੱਕ ਵਿਅਕਤੀ ਨੂੰ ਟੱਕਰ […]

Continue Reading

ਆਦਮਪੁਰ ‘ਚ ਟੈਂਕਰ ਪਲਟਣ ਕਾਰਨ ਗੈਸ ਲੀਕ, ਇਲਾਕੇ ਦੀ ਬਿਜਲੀ ਕੱਟੀ, ਨੇੜਲੇ ਸਕੂਲ ਬੰਦ, ਰੇਲਾਂ ਰੋਕੀਆਂ

ਜਲੰਧਰ, 18 ਜੁਲਾਈ, ਦੇਸ਼ ਕਲਿਕ ਬਿਊਰੋ :ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਐਚਪੀ ਗੈਸ ਨਾਲ ਭਰਿਆ ਇੱਕ ਟੈਂਕਰ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਿਆ। ਇਹ ਹਾਦਸਾ ਰਾਤ 12 ਤੋਂ 1 ਵਜੇ ਦੇ ਵਿਚਕਾਰ ਹੋਇਆ। ਟੈਂਕਰ ਪਲਟਦੇ ਹੀ ਉਸ ਵਿੱਚੋਂ ਗੈਸ ਲੀਕ ਹੋਣ ਲੱਗ ਪਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ […]

Continue Reading

ਮੋਹਾਲੀ : ਅਕਾਲੀ ਦਲ ਨੂੰ ਝਟਕਾ, ਰਣਜੀਤ ਗਿੱਲ ਨੇ ਦਿੱਤਾ ਅਸਤੀਫਾ

ਮੋਹਾਲੀ, 18 ਜੁਲਾਈ, ਦੇਸ਼ ਕਲਿੱਕ ਬਿਓਰੋ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮੋਹਾਲੀ ਜ਼ਿਲ੍ਹੇ ਦੇ ਸੀਨੀਅਰ ਆਗੂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਨੇ ਅੱਜ ਪਾਰਟੀ ਦੀ ਮੈਂਬਰਸ਼ਿਪ ਅਤੇ ਅਹੁਦਿਆਂ ਤੋਂ ਆਪਣਾ ਅਸਤੀਫਾ ਦੇ ਦਿੱਤਾ। ਉਨ੍ਹਾਂ ਵੱਲੋਂ ਇਹ ਅਸਤੀਫਾ ਪਾਰਟੀ ਪ੍ਰਧਾਨ […]

Continue Reading

ਦਿੱਲੀ ਤੇ ਬੰਗਲੁਰੂ ਦੇ 80 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ

ਨਵੀਂ ਦਿੱਲੀ, 18 ਜੁਲਾਈ, ਦੇਸ਼ ਕਲਿਕ ਬਿਊਰੋ :ਅੱਜ ਸ਼ੁੱਕਰਵਾਰ ਸਵੇਰੇ ਦਿੱਲੀ ਅਤੇ ਬੰਗਲੁਰੂ ਦੇ 80 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਦਿੱਲੀ ਦੇ 45 ਤੋਂ ਵੱਧ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ। ਇਨ੍ਹਾਂ ਵਿੱਚ ਪੀਤਮਪੁਰਾ, ਦਵਾਰਕਾ, ਪੱਛਮੀ ਵਿਹਾਰ, ਰੋਹਿਣੀ, ਸੰਗਮ ਵਿਹਾਰ ਅਤੇ ਹੋਰ ਖੇਤਰਾਂ ਦੇ ਸਕੂਲ ਸ਼ਾਮਲ ਹਨ।ਸੂਚਨਾ ਮਿਲਦੇ ਹੀ […]

Continue Reading