News

ਮੋਹਾਲੀ ਵਿਖੇ ਪਲੇਸਮੈਂਟ ਕੈਂਪ 15 ਅਤੇ 16 ਜੁਲਾਈ ਨੂੰ

ਏਅਰਟੈੱਲ, ਆਈ ਐਸ ਆਈ ਅਤੇ ਹੋਰ ਨਾਮੀ ਕੰਪਨੀਆਂ ਵੱਲੋਂ ਕੀਤੀ ਜਾਵੇਗੀ ਭਰਤੀ ਮੋਹਾਲੀ, 14 ਜੁਲਾਈ: ਦੇਸ਼ ਕਲਿੱਕ ਬਿਓਰੋਪੰਜਾਬ ਸਰਕਾਰ ਦੇ “ਮਿਸ਼ਨ ਘਰ-ਘਰ ਰੋਜ਼ਗਾਰ” ਤਹਿਤ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਐਸ.ਏ.ਐਸ. ਨਗਰ ਵੱਲੋਂ 15 ਜੁਲਾਈ (ਮੰਗਲਵਾਰ) ਅਤੇ 16 ਜੁਲਾਈ (ਬੁੱਧਵਾਰ) ਨੂੰ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ […]

Continue Reading

ਦਸ਼ਮੇਸ਼ ਹੈਂਡਬਾਲ ਕਲੱਬ ਮੋਰਿੰਡਾ ਦੀ ਵਰਖਾ ਰਾਣੀ ਨੇ ਨੈਸ਼ਨਲ  ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ 

ਨਗਰ ਕੌਂਸਲ ਪ੍ਰਧਾਨ ਵੱਲੋ ਕੀਤਾ ਗਿਆ ਸਨਮਾਨਿਤ  ਮੋਰਿੰਡਾ 14 ਜੁਲਾਈ ਭਟੋਆ  ਗੁਜਰਾਤ ਦੇ ਭੁਜ ਸਹਿਰ ਵਿੱਚ 54 ਵੀਂ ਸੀਨੀਅਰ ਵੂਮੈਨ ਨੈਸ਼ਨਲ ਹੈਂਡਬਾਲ  ਚੈਂਪੀਅਨਸ਼ਿਪ 28 ਜੂਨ ਤੋ 3 ਜੁਲਾਈ ਤੱਕ ਕਰਵਾਈ ਗਈ ਜਿਸ ਵਿੱਚ ਪੰਜਾਬ ਸਮੇਤ 30 ਰਾਜਾਂ ਦੀਆਂ ਟੀਮਾਂ ਦੇ 540 ਖਿਡਰੀਆ  ਨੇ   ਭਾਗ ਲਿਆ । ਪੰਜਾਬ ਦੀ ਟੀਮ ਵੱਲੋ ਇਸ ਚੈਂਪੀਅਨਸ਼ਿਪ ਵਿੱਚ ਮੇਜਬਾਨ ਗੁਜਰਾਤ […]

Continue Reading

ਪੰਜਾਬ ਕੈਬਨਿਟ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ

ਪਾਵਨ ਗ੍ਰੰਥਾਂ ਦੀ ਬੇਅਦਬੀ ਦੇ ਘਿਨਾਉਣੇ ਜੁਰਮ ਦੇ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆ ਇਤਿਹਾਸਕ ਫੈਸਲਾ* ਚੰਡੀਗੜ੍ਹ, 14 ਜੁਲਾਈ: ਦੇਸ਼ ਕਲਿੱਕ ਬਿਓਰੋਬੇਅਦਬੀ ਦੇ ਘਿਨਾਉਣੇ ਜੁਰਮ ਦੇ ਦੋਸ਼ੀਆਂ ਲਈ ਸਖ਼ਤ ਸਜ਼ਾ ਨੂੰ ਯਕੀਨੀ ਬਣਾਉਣ ਲਈ ਇਤਿਹਾਸਕ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ […]

Continue Reading

ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ : ਬਰਿੰਦਰ ਕੁਮਾਰ ਗੋਇਲ

ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਨੇ ਵਿਧਾਨ ਵਿੱਚ ਦਿੱਤੀ ਜਾਣਕਾਰੀ ਚੰਡੀਗੜ੍ਹ, 14 ਜੁਲਾਈ, ਦੇਸ਼ ਕਲਿੱਕ ਬਿਓਰੋ : ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਵਿੱਚ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਜਲ ਭੰਡਾਰਾਂ ਦਾ ਪੱਧਰ ਸਥਿਰ ਹੈ ਅਤੇ ਸੂਬੇ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ […]

Continue Reading

ਦੋ ਸੂਬਿਆਂ ਦੇ ਰਾਜਪਾਲ ਬਦਲੇ

ਨਵੀਂ ਦਿੱਲੀ, 14 ਜੁਲਾਈ, ਦੇਸ਼ ਕਲਿੱਕ ਬਿਓਰੋ : ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਦੇ ਦੋ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੇਂ ਰਾਜਪਾਲ ਅਤੇ ਉਪਰਾਜਪਾਲ ਦੀ ਨਿਯੁਕਤੀ ਕੀਤੀ ਹੈ। ਹਰਿਆਣਾ ਅਤੇ ਗੋਆ ਦੇ ਰਾਜਪਾਲ ਬਦਲ ਦਿੱਤੇ ਗਏ ਹਨ। ਲਦਾਖ ਦੇ ਨਵੇਂ ਉਪਰਾਜਪਾਲ ਲਗਾਏ ਗਏ ਹਨ। ਰਾਸ਼ਟਪਤੀ ਭਵਨ ਤੋਂ ਦੱਸਿਆ ਕਿ ਕਿ ਕੇਂਦਰ […]

Continue Reading

ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ : ਪੰਜਾਬ ਦੇ ਸਰਕਾਰੀ ਪ੍ਰੋਫੈਸਰਾਂ ਦੀ ਭਰਤੀ ਕੀਤੀ ਰੱਦ

ਨਵੀਂ ਦਿੱਲੀ: 14 ਜੁਲਾਈ, ਦੇਸ਼ ਕਲਿੱਕ ਬਿਓਰੋਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਪਲਟਦਿਆਂ ਪੰਜਾਬ ਦੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਹੈ । ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 1091 ਸਹਾਇਕ ਪ੍ਰੋਫੈਸਰਾਂ ਅਤੇ 67 ਲਾਇਬ੍ਰੇਰੀਅਨਾਂ ਸਮੇਤ 1158 ਕਾਲਜ ਫੈਕਲਟੀ ਦੇ ਸਹਾਇਕ ਪ੍ਰੋਫੈਸਰਾਂ ਲਈ […]

Continue Reading

Stuntman SM Raju:ਫਿਲਮ ਦੀ ਸ਼ੂਟਿੰਗ ਦੌਰਾਨ ਸਟੰਟਮੈਨ ਰਾਜੂ ਦੀ ਮੌਤ

ਚੇਨਈ: 14 ਜੁਲਾਈ, ਦੇਸ਼ ਕਲਿੱਕ ਬਿਓਰੋਮਸ਼ਹੂਰ ਸਟੰਟ ਕਲਾਕਾਰ ਐਸਐਮ ਰਾਜੂ (Stuntman SM Raju) ਦੀ ਐਤਵਾਰ ਸਵੇਰੇ ਤਾਮਿਲਨਾਡੂ ਵਿੱਚ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ ਹੋ ਗਈ, ਜੋ ਕਿ ਪਾ ਰੰਜਿਤ ਦੁਆਰਾ ਨਿਰਦੇਸ਼ਤ ਤਾਮਿਲ ਸਟਾਰ ਆਰੀਆ ਦੀ ਆਉਣ ਵਾਲੀ ਫਿਲਮ ਵੇਟੂਵਨ ਲਈ ਇੱਕ ਉੱਚ-ਜੋਖਮ ਵਾਲੀ ਕਾਰ ਪਲਟਣ ਵਾਲੇ ਸੀਨ ਦੀ ਸ਼ੂਟਿੰਗ ਦੌਰਾਨ ਹੋਇਆ ਸੀ। ਹਾਦਸੇ ਦੇ […]

Continue Reading

ਜਸਵਿੰਦਰ ਬਰਾੜ ਨੇ ਇਲਜ਼ਾਮ ਲਾਉਣ ਵਾਲਿਆਂ ਨੂੰ ਵਰਜਿਆ, ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਚੰਡੀਗੜ੍ਹ, 14 ਜੁਲਾਈ, ਦੇਸ਼ ਕਲਿੱਕ ਬਿਓਰੋ :ਪੰਜਾਬੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਵੱਲੋਂ ਅੱਜ ਸੋਸ਼ਲ ਮੀਡੀਆ ਉਤੇ ਇਕ ਪੋਸਟ ਪਾਈ ਗਈ। ਪੋਸਟ ‘ਚ ਉਨ੍ਹਾਂ ਲਿਖਿਆ ਕਿ ਜੇ ਮੇਰਾ ਕੋਈ ਰਿਸ਼ਤੇਦਾਰ ਧੋਖਾਧੜੀ ’ਚ ਸ਼ਾਮਲ ਹੈ ਤਾਂ ਮੈਨੂੰ ਉਸ ਦੇ ਨਾਲ ਨਾ ਜੋੜੋ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਸਦਾ ਜਾਂ ਉਸਦੇ ਪਰਿਵਾਰ ਦਾ ਨਾਮ ਅਜਿਹੇ ਵਿਅਕਤੀ ਨਾਲ ਨਾ […]

Continue Reading

ਪੰਜਾਬ ਵਿਧਾਨ ਸਭਾ ਸੈਸ਼ਨ ਨੈਟਫਲਿਕਸ ਦੇ ਸਰੀਅਲ ਵਰਗਾ : ਪ੍ਰਤਾਪ ਬਾਜਵਾ

ਕਿਹਾ, ਲੋਕਾਂ ਦੇ ਟੈਕਸ ਦਾ ਰੋਜ਼ਾਨਾ ਇਕ ਕਰੋੜ ਰੁਪਏ ਹੋ ਰਹੇ ਬਰਬਾਦ ਚੰਡੀਗੜ੍ਹ, 14 ਜੁਲਾਈ, ਦੇਸ਼ ਕਲਿੱਕ ਬਿਓਰੋ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੌਜੂਦਾ ਚੱਲ ਰਹੇ ਵਿਧਾਨ ਸਭਾ ਸੈਸ਼ਨ ਨੂੰ ਨੈਟਫਲਿਕਸ਼ ਦੇ ਸਰੀਅਲ ਵਰਗਾ ਕਰਾਰ ਦਿੱਤਾ ਗਿਆ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ […]

Continue Reading

ਪਟਿਆਲਾ : ਚਰਚ ‘ਚ ਪ੍ਰਾਰਥਨਾ ਸਭਾ ਦੌਰਾਨ ਹਾਦਸਾ, ਨੌਜਵਾਨ ਦੀ ਮੌਤ

ਪਟਿਆਲਾ, 14 ਜੁਲਾਈ, ਦੇਸ਼ ਕਲਿਕ ਬਿਊਰੋ :ਤੇਜ਼ ਹਨੇਰੀ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਥਾਣਾ ਬਖਸ਼ੀਵਾਲਾ ਅਧੀਨ ਪੈਂਦੇ ਪਿੰਡ ਸਿੱਧੂਵਾਲ ਵਿੱਚ ਇੱਕ ਚਰਚ ਵਿੱਚ ਪ੍ਰਾਰਥਨਾ ਸਭਾ ਦੌਰਾਨ ਵਾਈ-ਫਾਈ ਟਾਵਰ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਬਖਸ਼ੀਵਾਲਾ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਅਚਾਨਕ ਤੇਜ਼ ਮੀਂਹ ਅਤੇ ਹਨੇਰੀ […]

Continue Reading