News

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਸਮੇਤ ਦੋ ਤਸਕਰ ਕਾਬੂ 

ਫਿਰੋਜ਼ਪੁਰ, 11 ਨਵੰਬਰ, ਦੇਸ਼ ਕਲਿਕ ਬਿਊਰੋ : ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਅਤੇ ਦੋ ਮੁਲਜ਼ਮਾਂ, ਗੁਰਪ੍ਰੀਤ ਸਿੰਘ ਉਰਫ਼ ਗੋਰੀ ਅਤੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ। ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮਾਂ ਤੋਂ ਛੇ ਗਲੌਕ 9mm ਪਿਸਤੌਲ, ਚਾਰ ਮੈਗਜ਼ੀਨ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ। ਮੁੱਢਲੀ ਜਾਂਚ […]

Continue Reading

ਅਮਰੀਕਾ ਵਲੋਂ ਪੂਰਬੀ ਪ੍ਰਸ਼ਾਂਤ ਮਹਾਸਾਗਰ ‘ਚ ਸ਼ੱਕੀ ਕਿਸ਼ਤੀਆਂ ‘ਤੇ ਹਵਾਈ ਹਮਲਾ, 6 ਲੋਕਾਂ ਦੀ ਮੌਤ 

ਵਾਸਿੰਗਟਨ, 11 ਨਵੰਬਰ, ਦੇਸ਼ ਕਲਿਕ ਬਿਊਰੋ : ਅਮਰੀਕਾ ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਦੋ ਸ਼ੱਕੀ ਕਿਸ਼ਤੀਆਂ ‘ਤੇ ਹਵਾਈ ਹਮਲਾ ਕੀਤਾ। ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਕਿਸ਼ਤੀਆਂ ਨਸ਼ੀਲੇ ਪਦਾਰਥਾਂ ਨਾਲ ਲੈ ਜਾ ਰਹੀਆਂ ਸਨ। ਹਮਲੇ ਵਿੱਚ ਛੇ ਲੋਕ ਮਾਰੇ ਗਏ। ਇਹ ਹਮਲਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਨਸ਼ੀਲੇ ਪਦਾਰਥਾਂ-ਅੱਤਵਾਦੀਆਂ’ ਵਿਰੁੱਧ ਮੁਹਿੰਮ ਦਾ ਹਿੱਸਾ ਹੈ। […]

Continue Reading

ਹੇਮਾ ਮਾਲਿਨੀ ਨੇ ਧਰਮਿੰਦਰ ਦੀ ਮੌਤ ਦੀਆਂ ਖ਼ਬਰਾਂ ਨੂੰ ਦੱਸਿਆ ਗਲਤ

ਨਵੀਂ ਦਿੱਲੀ, 11 ਨਵੰਬਰ, ਦੇਸ਼ ਕਲਿੱਕ ਬਿਓਰੋ ; ਦਿੱਗਜ ਅਦਾਕਾਰ ਧਰਮਿੰਦਰ ਦੀ ਮੌਤ ਦੀ ਆਈ ਖਬਰ ਨੂੰ ਹੇਮਾ ਮਾਲਿਨੀ ਵੱਲੋਂ ਗਲਤ ਕਰਾਰ ਦਿੱਤਾ ਗਿਆ ਹੈ। ਧਰਮਿੰਦਰ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਹੇਮਾ ਮਾਲਿਨੀ ਨੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਸੋਸ਼ਲ ਮੀਡੀਆ ਉਤੇ ਲਿਖਿਆ ਹੈ, ਜੋ ਹੋ ਰਿਹਾ ਹੈ, ਉਹ ਮੁਆਫ ਕਰਨ ਲਾਇਕ ਨਹੀਂ ਹੈ। […]

Continue Reading

ਤਰਨਤਾਰਨ ਵਿਧਾਨ ਸਭਾ ਉਪ ਚੋਣ : ਉਮੀਦਵਾਰ ਪਰਿਵਾਰਾਂ ਸਮੇਤ ਵੋਟ ਪਾਉਣ ਪਹੁੰਚੇ 

ਤਰਨਤਾਰਨ, 11 ਨਵੰਬਰ, ਦੇਸ਼ ਕਲਿਕ ਬਿਊਰੋ : ਤਰਨਤਾਰਨ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲਈ ਵੋਟਿੰਗ ਅੱਜ 11 ਨਵੰਬਰ ਨੂੰ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਲੋਕ ਵੋਟਿੰਗ ਲਈ ਉਤਸ਼ਾਹ ਦਿਖਾ ਰਹੇ ਹਨ। 70 ਸਾਲਾ ਔਰਤ ਅਮਰਜੀਤ ਸਭ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪਹੁੰਚੀ ਅਤੇ […]

Continue Reading

PM ਮੋਦੀ ਦੋ ਦਿਨਾਂ ਦੌਰੇ ‘ਤੇ ਭੂਟਾਨ ਰਵਾਨਾ

ਨਵੀਂ ਦਿੱਲੀ, 11 ਨਵੰਬਰ, ਦੇਸ਼ ਕਲਿਕ ਬਿਊਰੋ : ਪ੍ਰਧਾਨ ਮੰਤਰੀ ਮੋਦੀ ਅੱਜ ਦੋ ਦਿਨਾਂ ਦੌਰੇ ‘ਤੇ ਭੂਟਾਨ ਲਈ ਰਵਾਨਾ ਹੋਏ। ਇਹ ਭੂਟਾਨ ਦਾ ਉਨ੍ਹਾਂ ਦਾ ਚੌਥਾ ਦੌਰਾ ਹੈ। ਇਸ ਦੌਰੇ ਦਾ ਉਦੇਸ਼ ਭਾਰਤ ਅਤੇ ਭੂਟਾਨ ਵਿਚਕਾਰ ਦੋਸਤੀ ਅਤੇ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨਾ ਹੈ। ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ X ‘ਤੇ ਇਸਦੀ ਜਾਣਕਾਰੀ ਦਿੱਤੀ। […]

Continue Reading

ਨਹੀਂ ਰਹੇ ਪੰਜਾਬ ਦੇ ਪੁੱਤਰ ਧਰਮਿੰਦਰ

ਮੁੰਬਈ, 11 ਨਵੰਬਰ, ਦੇਸ਼ ਕਲਿੱ ਕਬਿਓਰੋ : ਪੰਜਾਬ ਦੇ ਪੁੱਤਰ ਤੇ ਦਿੱਗਜ਼ ਅਦਾਕਾਰ ਧਰਮਿੰਦਰ ਦਾ ਅੱਜ ਦੇਹਾਂਤ ਹੋ ਗਿਆ। 89 ਸਾਲ ਦੀ ਉਮਰ ਵਿੱਚ ਧਰਮਿੰਦਰ ਨੇ ਅੱਜ ਆਖਰੀ ਸ਼ਾਹ ਲਏ। ਸਾਹ ਦੀ ਤਕਲੀਫ ਕਾਰਨ ਉਸ ਨੂੰ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਉਹ ਵੇਂਟੀਲੇਟਰ ਉਤੇ ਸਨ। ਦਿਓਲ ਪਰਿਵਾਰ ਦੇ […]

Continue Reading

ਪੰਜਾਬ ‘ਚ ਵਧੇਗੀ ਠੰਢ, Cold Wave ਦਾ Alert ਜਾਰੀ 

ਚੰਡੀਗੜ੍ਹ, 11 ਨਵੰਬਰ, ਦੇਸ਼ ਕਲਿਕ ਬਿਊਰੋ : ਪੰਜਾਬ ਵਿੱਚ ਠੰਢ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਛੇ ਜ਼ਿਲ੍ਹਿਆਂ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਅਗਲੇ 48 ਘੰਟਿਆਂ ਤੱਕ ਲਾਗੂ ਰਹੇਗਾ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਗਲੇ 48 ਘੰਟਿਆਂ ਤੱਕ ਸੂਬੇ ਵਿੱਚ […]

Continue Reading

ਤਰਨਤਾਰਨ ਵਿਧਾਨ ਸਭਾ ਸੀਟ ‘ਤੇ ਉਪ-ਚੋਣ ਅੱਜ, 15 ਉਮੀਦਵਾਰ ਮੈਦਾਨ ‘ਚ 

ਤਰਨਤਾਰਨ, 11 ਨਵੰਬਰ, ਦੇਸ਼ ਕਲਿਕ ਬਿਊਰੋ : ਅੱਜ 11 ਨਵੰਬਰ ਨੂੰ ਤਰਨਤਾਰਨ ਵਿਧਾਨ ਸਭਾ ਸੀਟ ‘ਤੇ ਉਪ-ਚੋਣ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਉਪ-ਚੋਣ ਵਿੱਚ ਕੁੱਲ 15 ਉਮੀਦਵਾਰ ਚੋਣ ਲੜ ਰਹੇ ਹਨ। ਇਹ ਸੀਟ 2022 ਦੀ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ (ਆਪ) ਦੇ […]

Continue Reading

ਲਾਲ ਕਿਲ੍ਹੇ ਨੇੜੇ ਧਮਾਕੇ ਤੋਂ ਬਾਅਦ ਪੰਜਾਬ ‘ਚ ਰੈੱਡ ਅਲਰਟ, ਰਾਤ ਭਰ ਚੱਲਿਆ ਸਰਚ ਅਭਿਆਨ 

ਚੰਡੀਗੜ੍ਹ, 11 ਨਵੰਬਰ, ਦੇਸ਼ ਕਲਿਕ ਬਿਊਰੋ : ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਤੋਂ ਬਾਅਦ, ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰਾਂ (ਸੀਪੀ) ਅਤੇ ਐਸਐਸਪੀ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੰਵੇਦਨਸ਼ੀਲ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਰਾਤ ਭਰ ਵਾਹਨਾਂ […]

Continue Reading

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 11-11-2025

ਸੋਰਠਿ ਮਹਲਾ ੫ ॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ॥ ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ॥ ੧॥ ਉਬਰੇ ਸਤਿਗੁਰ ਕੀ ਸਰਣਾਈ॥ ਜਾ ਕੀ ਸੇਵ ਨ ਬਿਰਥੀ ਜਾਈ॥ ਰਹਾਉ॥ ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ॥ ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ॥ ੨॥੧੨॥੪੦॥ ਮੰਗਲਵਾਰ, ੨੬ ਕੱਤਕ (ਸੰਮਤ […]

Continue Reading