News

ਪੰਜਾਬੀ ਗਾਇਕ ਖਾਨ ਸਾਬ ਦੇ ਪਿਤਾ ਜੱਦੀ ਪਿੰਡ ‘ਚ ਸਪੁਰਦ-ਏ-ਖਾਕ

ਫਗਵਾੜਾ, 14 ਅਕਤੂਬਰ : ਦੇਸ਼ ਕਲਿੱਕ ਬਿਓਰੋ : ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੇ ਪਿਤਾ ਇਕਬਾਲ ਮੁਹੰਮਦ ਨੂੰ ਕਪੂਰਥਲਾ ਦੇ ਪਿੰਡ ਭੰਡਾਲ ਦੋਨਾ ਵਿਚ ਸਪੁਰਦ-ਏ-ਖਾਕ ਕੀਤਾ ਗਿਆ। ਇਕਬਾਲ ਮੁਹੰਮਦ 67 ਸਾਲ ਦੇ ਸਨ। ਪਰਿਵਾਰਕ ਸੂਤਰਾਂ ਮੁਤਾਬਕ, ਉਹ ਫਗਵਾੜਾ ਵਿਖੇ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ, ਜਿਥੇ ਉਨ੍ਹਾਂ ਨੂੰ ਸਾਈਲੈਂਟ ਹਾਰਟ ਅਟੈਕ ਆਇਆ ਅਤੇ ਉਥੇ […]

Continue Reading

ਵੱਡਾ ਹਾਦਸਾ : ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ

ਜੈਸਲਮੇਰ, 14 ਅਕਤੂਬਰ, ਦੇਸ਼ ਕਲਿੱਕ ਬਿਓਰੋ : ਸਵਾਰੀਆਂ ਨਾਲ ਭਰੀ ਬੱਸ ਵਿੱਚ ਅਚਾਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਕਈ ਸਵਾਰੀਆਂ ਝੁਲਸੀਆਂ ਗਈਆਂ। ਰਾਜਸਥਾਨ ਦੇ ਜੈਸਲਮੇਰ ਵਿੱਚ ਇਹ ਹਾਦਸਾ ਵਾਪਰਿਆ ਹੈ। 57 ਦੇ ਕਰੀਬ ਸਵਾਰੀਆਂ ਲੈ ਕੇ ਬੱਸ ਜੈਸਲਮੇਰ ਤੋਂ ਜੋਧਪੁਰ ਵੱਲ ਜਾ ਰਹੀ ਸੀ ਤਾਂ ਥਈਯਾਤ […]

Continue Reading

ਕੈਨੇਡਾ ਹਾਦਸੇ ਵਿੱਚ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੀ ਦੇਹ ਸੰਜੀਵ ਅਰੋੜਾ ਦੀ ਕੋਸ਼ਿਸ਼ ਸਦਕਾ ਪਰਿਵਾਰ ਨੇ ਲਿਆਂਦੀ ਪੰਜਾਬ

ਚੰਡੀਗੜ੍ਹ, 14 ਅਕਤੂਬਰ : ਦੇਸ਼ ਕਲਿੱਕ ਬਿਓਰੋ :ਲੁਧਿਆਣਾ ਦੇ ਇਕ ਦੁਖੀ ਪਰਿਵਾਰ ਲਈ ਪੰਜਾਬ ਸਰਕਾਰ ਦੇ NRI ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਵੱਡਾ ਸਹਾਰਾ ਸਾਬਤ ਹੋਈ। ਕੈਨੇਡਾ ਵਿੱਚ ਹੋਏ ਸੜਕ ਹਾਦਸੇ ‘ਚ ਮਾਰੇ ਗਏ 27 ਸਾਲਾ ਹਰਨੂਰ ਸਿੰਘ ਦੀ ਦੇਹ ਨੂੰ ਸਮੇਂ ਸਿਰ ਲੁਧਿਆਣਾ ਲਿਆਉਣ ਨਾਲ ਪਰਿਵਾਰ ਨੂੰ […]

Continue Reading

NHAI ਦੀ ਨਵੀਂ ਸਕੀਮ : FASTag ਇਸ ਤਰ੍ਹਾਂ ਹੋਵੇਗਾ ਮੁਫ਼ਤ ਰਿਚਾਰਜ

ਨਵੀਂ ਦਿੱਲੀ, 14 ਅਕਤੂਬਰ – ਦੇਸ਼ ਕਲਿੱਕ ਬਿਓਰੋ : NHAI (ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ) ਨੇ ਆਪਣੇ “ਵਿਸ਼ੇਸ਼ ਮੁਹਿੰਮ 5.0” ਦੇ ਤਹਿਤ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਯਾਤਰੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਲੱਖਣ ਪਹਿਲ, “ਕਲੀਨ ਟਾਇਲਟ ਪਿਕਚਰ ਚੈਲੇਂਜ” ਸ਼ੁਰੂ ਕੀਤੀ ਹੈ। ਇਸ ਰਾਹੀਂ, ਰਾਸ਼ਟਰੀ ਹਾਈਵੇਅ ਉਪਭੋਗਤਾ ਟੋਲ ਪਲਾਜ਼ਿਆਂ ‘ਤੇ ਗੰਦੇ ਪਖਾਨਿਆਂ […]

Continue Reading

ਬਿਕਰਮ ਮਜੀਠੀਆ ਮਾਮਲੇ ‘ਚ ਵੱਡੀ ਅਪਡੇਟ, ਪੜ੍ਹੋ ਵੇਰਵਾ

ਚੰਡੀਗੜ੍ਹ, 14 ਅਕਤੂਬਰ – ਦੇਸ਼ ਕਲਿੱਕ ਬਿਓਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਣੀ ਸੀ, ਪਰ ਅੱਜ ਸੁਣਵਾਈ ਦੌਰਾਨ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਹੁਣ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਅਗਲੀ ਸੁਣਵਾਈ 29 ਅਕਤੂਬਰ ਨੂੰ ਤੈਅ ਕੀਤੀ ਹੈ। […]

Continue Reading

ਇਕ ਹੋਰ ਸੂਬਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਦਿਵਾਲੀ ਤੋਹਫਾ

ਨਵੀਂ ਦਿੱਲੀ, 14 ਅਕਤੂਬਰ – ਦੇਸ਼ ਕਲਿੱਕ ਬਿਓਰੋ : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਦੇ ਸਰਕਾਰੀ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਦੀਵਾਲੀ ਦੇ ਮੌਕੇ ‘ਤੇ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਵਿੱਤੀ ਸਾਲ 2024-25 ਲਈ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਰਾਜ […]

Continue Reading

ਰਾਵੀ ਅਤੇ ਸਤਲੁਜ ਦਰਿਆਵਾਂ ਨੂੰ ਸਾਫ਼ ਕਰਕੇ ਕੀਤਾ ਜਾਵੇਗਾ ਡੂੰਘਾ ਅਤੇ ਚੌੜਾ – ਹਰਪਾਲ ਚੀਮਾ

ਦਿੜ੍ਹਬਾ, 14 ਅਕਤੂਬਰ – ਦੇਸ਼ ਕਲਿੱਕ ਬਿਓਰੋ : ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਸੂਬੇ ਨੂੰ ਹੜ੍ਹ ਦੀ ਕਰੋਪੀ ਤੋਂ ਸਦਾ ਲਈ ਬਚਾਉਣ ਖ਼ਾਤਰ ਬਹੁਤ ਗੰਭੀਰ ਹੈ। ਇਸੇ ਕਰਕੇ ਹੀ ਜਿੱਥੇ ਰਾਵੀ ਅਤੇ ਸਤਲੁਜ ਦਰਿਆਵਾਂ ਨੂੰ ਸਾਫ਼ ਕਰਕੇ ਡੂੰਘਾ ਅਤੇ ਚੌੜਾ ਕਰਨ ਦਾ ਪ੍ਰਸਤਾਵ ਹੈ ਉਥੇ […]

Continue Reading

ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਲਾਭਪਾਤਰੀਆਂ ਲਈ 8.76 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਚੰਡੀਗੜ੍ਹ, 14 ਅਕਤੂਬਰ: ਦੇਸ਼ ਕਲਿੱਕ ਬਿਓਰੋ : ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ 1718 ਲਾਭਪਾਤਰੀਆਂ ਲਈ 8.76 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਹੋਰ […]

Continue Reading

IPS ਅਧਿਕਾਰੀ OP ਸਿੰਘ ਨੂੰ ਮਿਲਿਆ ਹਰਿਆਣਾ ਦੇ ਡੀਜੀਪੀ ਦਾ ਐਡੀਸ਼ਨਲ ਚਾਰਜ

ਚੰਡੀਗੜ੍ਹ, 14 ਅਕਤੂਬਰ – ਦੇਸ਼ ਕਲਿੱਕ ਬਿਓਰੋ : ਹਰਿਆਣਾ ਸਰਕਾਰ ਨੇ ਸ਼ਤਰੂਜੀਤ ਕਪੂਰ, ਆਈਪੀਐਸ ਦੀ ਛੁੱਟੀ ਦੀ ਮਿਆਦ ਦੌਰਾਨ ਓਮ ਪ੍ਰਕਾਸ਼ ਸਿੰਘ, ਆਈਪੀਐਸ, ਜੋ ਇਸ ਸਮੇਂ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਪੰਚਕੂਲਾ ਦੇ ਪ੍ਰਬੰਧ ਨਿਰਦੇਸ਼ਕ; ਐਫਐਸਐਲ ਮਧੂਬਨ ਦੇ ਡਾਇਰੈਕਟਰ; ਅਤੇ ਐਚਐਸਬੀਐਨਸੀਬੀ (ਹੈੱਡਕੁਆਰਟਰ) ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਰਹੇ ਹਨ, ਨੂੰ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ […]

Continue Reading

ਵਿਦੇਸ਼ ਤੋਂ ਦਿਵਾਲੀ ਮਨਾਉਣ ਘਰ ਆਏ ਨੌਜਵਾਨ ਦੀ ਨਵਾਂਸ਼ਹਿਰ ਵਿਖੇ ਸੜਕ ਹਾਦਸੇ ’ਚ ਮੌਤ

ਨਵਾਂਸ਼ਹਿਰ, 14 ਅਕਤੂਬਰ, ਦੇਸ਼ ਕਲਿਕ ਬਿਊਰੋ :ਨਵਾਂਸ਼ਹਿਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਵਿਦੇਸ਼ ਤੋਂ ਭਾਰਤ ਆਏ 40 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੱਕਦਾਨਾ ਪਿੰਡ ਦੇ ਹਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਹਰਪ੍ਰੀਤ ਸਿੰਘ ਬੰਗਾ ਰੋਡ ‘ਤੇ ਸਬਜ਼ੀ ਮੰਡੀ ਦੇ ਨੇੜੇ ਡਿਵਾਈਡਰ ਪਾਰ […]

Continue Reading