News

ਗੁਰਦਾਸਪੁਰ ਪੁਲਿਸ ਤੇ ਬੀ.ਐੱਸ.ਐੱਫ. ਨੇ ਸਾਂਝੇ ਓਫਰੇਸ਼ਨ ਦੌਰਾਨ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਖੇਪ ਨੂੰ ਬਰਾਮਦ ਕੀਤਾ

ਚੰਡੀਗੜ੍ਹ/ਗੁਰਦਾਸਪੁਰ, 14 ਮਾਰਚ, ਦੇਸ਼ ਕਲਿੱਕ ਬਿਓਰੋ  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਗੁਰਦਾਸਪੁਰ ਪੁਲਿਸ ਤੇ ਬੀ.ਐੱਸ.ਐੱਫ ਨੂੰ ਸਾਂਝੇ ਓਪਰੇਸ਼ਨ ਦੌਰਾਨ ਵੱਡੀ ਸਫਲਤਾ ਮਿਲੀ ਹੈ। ਪੁਲਿਸ ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਨਸ਼ੇ ਤੇ ਹਥਿਆਰਾਂ ਦੀ ਵੱਡੀ ਖੇਪ ਨੂੰ […]

Continue Reading

ਸੰਗਰੂਰ ‘ਚ ਨਾਰਮਲ ਸਲਾਈਨ ਲਗਾਉਣ ਤੋਂ ਬਾਅਦ ਮਰੀਜਾਂ ਦੀ ਵਿਗੜੀ ਸਿਹਤ ਦਾ ਮਾਮਲਾ

ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਕੁਮਾਰ ਰਾਹੁਲ ਵੱਲੋਂ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਦਲਜੀਤ ਕੌਰ  ਸੰਗਰੂਰ, 14 ਮਾਰਚ, 2025: ਪੰਜਾਬ ਦੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਕੁਮਾਰ ਰਾਹੁਲ ਵੱਲੋਂ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਕਰਕੇ ਗਾਇਨੀ ਵਾਰਡ ਵਿੱਚ ਦਾਖਲ ਮਹਿਲਾ ਮਰੀਜਾਂ ਦੀ ਸਿਹਤ ਦਾ ਜ਼ਾਇਜਾ ਲਿਆ ਗਿਆ। ਉਨ੍ਹਾਂ ਨੇ ਮਰੀਜ਼ਾਂ […]

Continue Reading

ਪੰਥਕ ਇਕੱਠ ਵੱਲੋਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਅਤੇ ਪੁਰਾਣਿਆਂ ਨੂੰ ਬਹਾਲ ਕਰਨ ਲਈ ਮਤੇ ਪਾਸ

ਸ੍ਰੀ ਆਨੰਦਪੁਰ ਸਾਹਿਬ: 14 ਮਾਰਚ, ਦੇਸ਼ ਕਲਿੱਕ ਬਿਓਰੋ ਆਨੰਦਪੁਰ ਸਾਹਿਬ ’ਚ ਅੱਜ ਪੰਥਕ ਇਕੱਠ ਹੋਇਆ। ਇਸ ਪੰਥਕ ਇਕੱਠ ਵਿਚ ਧਾਰਮਿਕ ਅਤੇ ਰਾਜਨੀਤਕ ਆਗੂ ਮੌਜੂਦ ਰਹੇ। ਪੰਥਕ ਇਕੱਠ ’ਚ ਅੰਤ੍ਰਿੰਗ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ।’ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ’ ਕਰਨ ਸਮੇਤ ਪੰਥਕ ਇਕੱਠ ਵੱਲੋਂ 6 ਮਤੇ ਪਾਸ ਕੀਤੇ ਗਏ ਹਨ।

Continue Reading

SUV ਅਤੇ ਈ ਰਿਕਸ਼ਿਆਂ ਦੀ ਟੱਕਰ ‘ਚ 2 ਔਰਤਾਂ ਸਮੇਤ 7 ਦੀ ਮੌਤ

ਕੋਲਕਾਤਾ: 14 ਮਾਰਚ, ਦੇਸ਼ ਕਲਿੱਕ ਬਿਓਰੋਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਛਪਰਾ ਵਿੱਚ ਸ਼ੁੱਕਰਵਾਰ ਨੂੰ ਇੱਕ ਐਸਯੂਵੀ ਅਤੇ ਦੋ ਈ-ਰਿਕਸ਼ਾ ਵਿਚਕਾਰ ਟੱਕਰ ਹੋਣ ਕਾਰਨ ਦੋ ਔਰਤਾਂ ਅਤੇ ਇੱਕ ਨਾਬਾਲਗ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।ਮੁੱਢਲੀ ਜਾਂਚ ਦੇ ਅਨੁਸਾਰ, ਡਰਾਈਵਰ ਨੇ ਕਥਿਤ ਤੌਰ ‘ਤੇ SUV ਤੋਂ ਕੰਟਰੋਲ ਗੁਆ ਦਿੱਤਾ […]

Continue Reading

ਡਾਕਟਰ ਤੇ ਵਕੀਲ ਪਤੀ-ਪਤਨੀ ਨੇ 2 ਬੱਚਿਆਂ ਸਮੇਤ ਕੀਤੀ ਖੁਦਕੁਸ਼ੀ

ਚੇਨਈ, 14 ਮਾਰਚ, ਦੇਸ਼ ਕਲਿੱਕ ਬਿਓਰੋ : ਕਰਜ਼ੇ ਦੀ ਮਾਰ ਹੇਠ ਡੁੱਬੇ ਡਾਕਟਰ ਅਤੇ ਮਹਿਲਾ ਵਕੀਲ ਨੇ ਦੋ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ। ਚੇਨਈ ਦੇ ਰਹਿਣ ਵਾਲੇ ਡਾਕਟਰ ਬਾਲਾਮੁਰੂਗਨ ਅਤੇ ਵਕੀਲ ਪਤਨੀ ਸੁਮਤਿ ਨੇ ਦੋ ਬੱਚਿਆਂ ਸਮੇਤ ਘਰ ਵਿੱਚ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਰੀਬ 5 ਕਰੋੜ ਰੁਪਏ ਦਾ ਆਰਥਿਕ […]

Continue Reading

ਹੋਲੀ ਖੇਡ ਕੇ ਆ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ, ਇਕ ਜ਼ਖਮੀ

ਲੁਧਿਆਣਾ, 14 ਮਾਰਚ, ਦੇਸ਼ ਕਲਿੱਕ ਬਿਓਰੋ : ਹੋਲੀ ਖੇਡ ਕੇ ਆ ਰਹੇ ਦੋ ਨੌਜਵਾਨਾਂ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਲੁਧਿਆਣਾ ਦੇ ਤਾਜਪੁਰ ਰੋਡ ਦਸਮੇਸ਼ ਡੇਅਰੀ ਦੇ ਨੇੜੇ ਇਕ ਕੂੜੇ ਨਾਲ ਭਰੇ ਟਿੱਪਰ ਨੇ ਮੋਟਰਸਾਈਕਲ ਉਤੇ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰਨ ਕਾਰਨ ਇਹ ਹਾਦਸਾ […]

Continue Reading

7 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਦੋਸ਼ੀ ਹਰਪ੍ਰੀਤ ਸਿੰਘ  ਫਾਲੋ-ਅੱਪ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ

ਚੰਡੀਗੜ੍ਹ/ਮਾਲੇਰਕੋਟਲਾ, 14 ਮਾਰਚ: ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ 7 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਅਪਰਾਧ ਵਿੱਚ ਸ਼ਾਮਲ ਹਰਪ੍ਰੀਤ ਸਿੰਘ  ਮਾਲੇਰਕੋਟਲਾ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਦੌਰਾਨ ਉਸ ਵੇਲੇ ਜਖ਼ਮੀ ਹੋ ਗਿਆ, ਜਦੋਂ ਉਹ ਫਾਲੋ-ਅੱਪ ਆਪ੍ਰੇਸ਼ਨ ਦੌਰਾਨ ਪਿੰਡ ਸਲਾਰ ਨੇੜੇ […]

Continue Reading

ਸਿਹਤ ਸੈਕਟਰੀ ਵੱਲੋਂ ਜਿਲ੍ਹਾ ਫਾਜਿਲਕਾ ਵਿਖੇ ਬਣੇ ਨਵੇਂ ਟਰਸਰੀ ਕੈਂਸਰ ਕੇਅਰ ਸੈਂਟਰ ਦਾ ਦੌਰਾ

ਫਾਜ਼ਿਲਕਾ 14 ਮਾਰਚ, ਦੇਸ਼ ਕਲਿੱਕ ਬਿਓਰੋ           ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਫਰੀਦਕੋਟ ਅਧੀਨ ਜਿਲ੍ਹਾ ਫਾਜਿਲਕਾ ਵਿਖੇ ਬਣੇ ਨਵੇਂ ਟਰਸਰੀ ਕੈਂਸਰ ਕੇਅਰ ਸੈਂਟਰ ਵਿਖੇ ਪੰਜਾਬ ਸਰਕਾਰ ਦੇ ਹੈਲਥ ਸੈਕਟਰੀ ਸ੍ਰੀ ਕੁਮਾਰ ਰਾਹੁਲ (ਆਈ.ਏ.ਐਸ.) ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਜੀਵ ਸੂਦ ਵਲੋਂ ਦੌਰਾ ਕੀਤਾ। ਉਨ੍ਹਾਂ ਦੇ ਨਾਲ ਯੂਨੀਵਰਸਿਟੀ ਤੋਂ ਡਾ.ਰਹਿਤ ਚੋਪੜਾ ਵਧੀਕ ਰਸਿਟਰਾਰ, ਡਾ. ਨੀਤੂ ਕੁੱਕੜ ਮੈਡੀਕਲ ਸੁਪਡੈਂਟ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਡਾ. ਫਤਿਹਜੀਤ ਮਾਨ ਲਿੰਕ ਅਫਸਰ, ਡਾ. ਪਰਵਿੰਦਰ ਸਿੰਘ ਸੰਧੂ ਡਾਇਰੈਕਟਰ ਟਰਸਰੀ ਕੈਂਸਰ ਕੇਅਰ ਸੈਂਟਰ ਅਤੇ ਡਾ. ਰਜਿੰਦਰ ਸਿੰਘ ਆਹੀ ਤੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਵਨਾ ਦੀ ਧਰਮਪਤਨੀ ਸ੍ਰੀਮਤੀ ਖੁਸਬੂ ਸਵਨਾ ਸਾਵਨਸੁੱਖਾ ਵੀ ਮੌਜੂਦ ਸਨ।                 ਹਸਪਤਾਲ ਦੇ ਦੌਰੇ ਦੌਰਾਨ ਉਹਨਾਂ ਵਲੋਂ ਸ਼ੁਰੂ ਕੀਤੇ ਕੈਸਰ ਕੇਅਰ ਸੈਂਟਰ ਅਤੇ ਨਿਰਮਾਣ ਅਧੀਨ ਕ੍ਰਿਟੀਕਲ ਕੇਅਰ ਯੂਨਿਟ ਦਾ ਦੌਰਾ ਕੀਤਾ। ਇਸ ਮੌਕੇ ਸਿਹਤ ਸੈਕਟਰੀ ਕੁਮਾਰ ਰਾਹੁਲ ਨੇ ਦਸਿਆ ਕਿ ਫਾਜਿਲਕਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਕੈਂਸਰ ਹਸਪਤਾਲ ਨਾਲ ਲੋਕਾਂ ਨੂੰ ਆਪਣੇ ਖੇਤਰ ਵਿੱਚ ਇਲਾਜ ਨਾਲ ਰਾਹਤ ਮਿਲੇਗੀ। ਵਰਤਮਾਨ ਵਿੱਚ ਓ.ਪੀ.ਡੀ ਅਤੇ ਕੀਮੋਥੈਰੇਪੀ ਸੇਵਾਵਾਂ ਚਾਲੂ ਹਨ ਅਤੇ ਜਲਦੀ ਹੀ ਰੇਡੀਓਥ੍ਰੇਪੀ, ਸਰਜਰੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। ਵਾਇਸ ਚਾਂਸਲਰ ਡਾ. ਸੂਦ ਨੇ ਦਸਿਆ ਕਿ ਇਸ ਸਮੇਂ ਹਸਪਤਾਲ ਵਿੱਚ 30 ਮੈਂਬਰਾਂ ਦਾ ਸਟਾਫ ਹੈ ਅਤੇ ਜਲਦੀ ਹੀ ਨਵੀਂ ਭਰਤੀ ਲਈ ਇੰਟਰਵਿਊ ਲਈ ਜਾਵੇਗੀ ਜਿਸ ਤੋਂ ਬਾਅਦ ਹਸਪਤਾਲ ਵਿੱਚ ਵਾਧੂ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਉਹਨਾਂ ਕਿਹਾ ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਪ੍ਰਤੀ ਲਾਪਰਵਾਹੀ ਕਾਰਨ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਲੋਕਾਂ ਨੂੰ ਆਪਣੀ ਸਿਹਤਮੰਦ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।   ਇਸ ਮੌਕੇ ਤੇ ਟਰਸਰੀ ਕੈਂਸਰ ਕੇਅਰ ਸੈਂਟਰ ਤੋਂ ਡਾ. ਸੁਮਿਤ ਕਟਾਰਿਆ, ਇੰਚਾਰਜ, ਡਾ. ਕੁਮਾਰੀ ਪੁਣਮ ਅਸ.ਪ੍ਰੋਫੈਸਰ, ਡਾ.ਲਵਪ੍ਰੀਤ ਈ.ਐਮ.ਓ.. ਸ੍ਰੀ. ਪ੍ਰਦੀਪ ਸਿਡਾਨਾ, ਸੁਪਰਡੈਂਟ ਅਤੇ ਸਮੂਹ ਸਟਾਫ ਵੀ ਸ਼ਾਮਿਲ ਸਨ।

Continue Reading

ਪੰਜਾਬ ਸਰਕਾਰ ਵੱਲੋਂ ਉਦਯੋਗਾਂ ਲਈ ਓ.ਟੀ.ਐਸ. ਸਕੀਮ ਦਾ ਨੋਟੀਫਿਕੇਸ਼ਨ ਜਾਰੀ: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ, 14 ਮਾਰਚ, ਦੇਸ਼ ਕਲਿੱਕ ਬਿਓਰੋ : ਪੰਜਾਬ ਦੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਦੇ ਡਿਫਾਲਟਰ ਪਲਾਟ ਧਾਰਕਾਂ ਤੋਂ ਜ਼ਮੀਨ ਦੀ ਵਧੀ ਹੋਈ ਕੀਮਤ ਅਤੇ ਮੂਲ ਲਾਗਤ ਦੇ ਬਕਾਏ ਦੀ ਵਸੂਲੀ ਲਈ ਯਕਮੁਸ਼ਤ ਨਿਬੇੜਾ ਨੀਤੀ (ਓ.ਟੀ.ਐਸ.) […]

Continue Reading

ਸੰਗਰੂਰ ਹਸਪਤਾਲ ‘ਚ ਗੁਲੂਕੋਸ਼ ਲਗਾਉਣ ਨਾਲ ਗਰਭਵਤੀ ਔਰਤਾਂ ਦੀ ਹਾਲਤ ਵਿਗੜੀ

ਲਗਭਗ ਸਾਰੀਆਂ ਔਰਤਾਂ ਦੀ ਹਾਲਤ ਖਤਰੇ ਤੋਂ ਬਾਹਰ: ਐਸ ਐਮ ਓਸੰਗਰੂਰ: 14 ਮਾਰਚ, ਦੇਸ਼ ਕਲਿੱਕ ਬਿਓਰੋਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਗੁਲੂਕੋਜ਼ ਲਗਾਉਣ ਤੋਂ ਬਾਅਦ ਗਾਇਨੀ ਵਿਭਾਗ ਵਿੱਚ ਤਕਰੀਬਨ 15 ਔਰਤਾਂ ਦੀ ਹਾਲਤ ਵਿਗੜ ਗਈ ਹੈ। ਗਰਭਵਤੀ ਔਰਤਾਂ ਨੂੰ ਐਂਮਰਜਸੀ ਹਾਲਾਤਾਂ ’ਚ ਆਕਸੀਜਨ ਲੱਗੀ ਹੈ। ਲਗਭਗ ਸਾਰੀਆਂ ਔਰਤਾਂ ਬੱਚੇ ਨੂੰ ਜਨਮ ਦੇ ਚੁੱਕੀਆਂ ਸਨ ਉਸ ਤੋਂ […]

Continue Reading