ਬੰਡਾਲਾ ਮੰਜਕੀ, 19 ਦਸੰਬਰ, ਦੇਸ਼ ਕਲਿੱਕ ਬਿਓਰੋ :
ਸੀਪੀਆਈ ( ਐਮ. ) ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਕਾਮਰੇਡ ਸੁਖਦੇਵ ਸਿੰਘ ਦੇਬੀ ਦਾ ਦਿਹਾਂਤ 10 ਦਸੰਬਰ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਹੋ ਗਿਆ ਸੀ । ਉਨ੍ਹਾਂ ਦੇ ਨਮਿਤ ਸ਼ੋਕ ਸਭਾ ਅਤੇ ਸ਼ਰਧਾਂਜਲੀ ਸਮਾਗਮ ਬੰਡਾਲਾ ( ਜਲੰਧਰ ) ਵਿਖੇ ਕੀਤਾ ਗਿਆ । ਇਸ ਮੌਕੇ ਪਿੰਡ ਤੇ ਇਲਾਕਾ ਨਿਵਾਸੀ , ਪਰਿਵਾਰ ਦੇ ਮਿੱਤਰ ਸੱਜਣ , ਸਨੇਹੀ , ਰਿਸ਼ਤੇਦਾਰ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ , ਸਮਾਜਿਕ , ਧਾਰਮਿਕ ਸੰਸਥਾਵਾਂ ਦੇ ਮੁਖੀ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ । ਸੀਪੀਆਈ ( ਐਮ ) , ਕੁਲ ਹਿੰਦ ਕਿਸਾਨ ਸਭਾ , ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਤੇ ਹੋਰ ਵਰਕਰ ਵੀ ਸਮਾਗਮ ਵਿੱਚ ਪਹੁੰਚੇ ਹੋਏ ਸਨ । ਸਭ ਹਾਜ਼ਰ ਲੋਕ ਕਾਮਰੇਡ ਦੇਬੀ ਬਾਸੀ ਬੰਡਾਲਾ ਦੇ ਸਮਾਜਕ ਵਿਕਾਸ , ਸਮਾਜ ਨੂੰ ਜੋੜ ਕੇ ਰੱਖਣ ਵਾਲੇ ਸੁਭਾਅ , ਨਾਮਵਰ ਤੇ ਮਿੱਠ ਬੋਲੜੇ ਆਪਣੇ ਪਿਆਰੇ ਸਾਥੀ ਨੂੰ ਯਾਦ ਕਰ ਰਹੇ ਸਨ । ਸੀਪੀਆਈ ( ਐਮ ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਕਾਮਰੇਡ ਦੇਬੀ ਸੀਪੀਆਈ ( ਐਮ ) ਦਾ ਵੱਡਾ ਆਗੂ ਬਣਨ ਵਾਲੇ ਗੁਣ ਰੱਖਦਾ ਸੀ । ਅੱਜ ਦੇਸ਼ ਨੂੰ ਦੇਬੀ ਵਰਗੇ ਨੌਜਵਾਨ ਆਗੂਆਂ ਦੀ ਲੋੜ ਹੈ ।