ਕਾਬੁਲ, 16 ਮਾਰਚ, ਦੇਸ਼ ਕਲਿਕ ਬਿਊਰੋ:
ਅਫਗਾਨਿਸਤਾਨ ਦੇ ਤਖਾਰ ਸੂਬੇ 'ਚ ਇਕ ਬੱਸ ਹਾਦਸੇ 'ਚ ਸੋਨੇ ਦੀ ਖਾਨ ‘ਚ ਕੰਮ ਕਰਨ ਵਾਲੇ 17 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਖਾਮਾ ਪ੍ਰੈਸ ਨੇ ਦਿੱਤੀ ਹੈ।ਅਫਗਾਨਿਸਤਾਨ ਦੀ ਖਾਮਾ ਪ੍ਰੈੱਸ ਦੇ ਮੁਤਾਬਕ, ਬੱਸ ਤਖਾਰ ਸੂਬੇ ਦੇ ਚਾਹ ਅਬ ਜ਼ਿਲੇ ਦੇ ਅੰਜੀਰ ਖੇਤਰ 'ਚ ਸੋਨੇ ਦੀ ਖਾਨ 'ਤੇ ਜਾ ਰਹੀ ਸੀ।ਰਸਤੇ ‘ਚ ਇਹ ਬੱਸ ਪਲਟ ਗਈ।ਚਾਹ ਅਬ ਜ਼ਿਲੇ ਦੇ ਤਾਲਿਬਾਨ ਦੁਆਰਾ ਨਿਯੁਕਤ ਗਵਰਨਰ ਮੁੱਲਾ ਜ਼ਮਾਨੁਦੀਨ ਦੇ ਅਨੁਸਾਰ, ਮਰਨ ਵਾਲੇ ਅਤੇ ਜ਼ਖਮੀ ਸੋਨੇ ਦੀ ਖਾਨ ‘ਚ ਮਜ਼ਦੂਰ ਸਨ।ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਦੁਨੀਆ ਵਿੱਚ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਅਫਗਾਨਿਸਤਾਨ 76ਵੇਂ ਸਥਾਨ 'ਤੇ ਹੈ।