English Hindi Friday, July 01, 2022
-

ਵਿਦੇਸ਼

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਸਾਈਕਲ ਤੋਂ ਡਿੱਗੇ

June 19, 2022 09:51 AM

ਵਾਸਿੰਗਟਨ/19 ਜੂਨ/ਦੇਸ਼ ਕਲਿਕ ਬਿਊਰੋ:
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਸਾਈਕਲ ਤੋਂ ਡਿੱਗ ਗਏ। ਬਾਇਡੇਨ ਸਾਈਕਲ ਚਲਾ ਰਹੇ ਸੀ ਜਿਵੇਂ ਹੀ ਉਹ ਰੁਕੇ ਤਾਂ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਬਾਇਡੇਨ ਸਾਈਕਲ ਸਮੇਤ ਡਿੱਗ ਗਏ। ਉਸ ਦੇ ਨਾਲ ਆਏ ਸੁਰੱਖਿਆ ਅਮਲੇ ਨੇ ਉਨ੍ਹਾਂ ਦੀ ਉੱਠਣ ਵਿਚ ਮਦਦ ਕੀਤੀ। ਦਰਅਸਲ, ਉਨ੍ਹਾਂ ਦੀ ਬਾਈਕਿੰਗ ਜੁੱਤੀ ਸਾਈਕਲ ਦੇ ਪੈਡਲ ਵਿੱਚ ਫਸ ਗਈ, ਜਿਸ ਨਾਲ ਬਾਇਡੇਨ ਦਾ ਸੰਤੁਲਨ ਵਿਗੜ ਗਿਆ। ਉੱਠਣ ਤੋਂ ਬਾਅਦ ਬਾਇਡੇਨ ਨੇ ਕਿਹਾ ਕਿ ਮੈਂ ਠੀਕ ਹਾਂ।ਬਾਅਦ ਵਿਚ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਤਰਦੇ ਸਮੇਂ ਉਨ੍ਹਾਂ ਦੀ ਜੁੱਤੀ ਸਾਈਕਲ ਦੇ ਪੈਡਲ ਵਿਚ ਫਸ ਗਈ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੇ। ਬਾਇਡੇਨ ਠੀਕ ਹਨ। ਉਨ੍ਹਾਂ ਨੂੰ ਕਿਸੇ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਹੈ। ਬਾਇਡੇਨ ਆਪਣੇ ਪਰਿਵਾਰ ਨਾਲ ਰਹਿਣਗੇ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Have something to say? Post your comment