English Hindi Saturday, December 10, 2022
-
 

ਵਿਦੇਸ਼

ਅਮਰੀਕਾ ਦੇ ਵਰਜੀਨੀਆ ਵਿਖੇ ਵਾਲਮਾਰਟ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ

November 23, 2022 10:21 AM

ਵਾਸਿੰਗਟਨ, 23 ਨਵੰਬਰ, ਦੇਸ਼ ਕਲਿਕ ਬਿਊਰੋ :

ਅਮਰੀਕਾ ਦੇ ਵਰਜੀਨੀਆ ਵਿਖੇ ਵਾਲਮਾਰਟ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਵਰਜੀਨੀਆ ਵਿੱਚ ਵਾਲਮਾਰਟ ਸਟੋਰ ਵਿੱਚ ਦੇਰ ਰਾਤ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਸਟੋਰ ਦੇ ਇਕ ਮੈਨੇਜਰ ਨੇ ਆਪਣੇ ਸਟਾਫ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ।ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮੌਕੇ 'ਤੇ ਮੌਜੂਦ ਗਵਾਹਾਂ ਦਾ ਕਹਿਣਾ ਹੈ ਕਿ ਸਟੋਰ 'ਤੇ ਇਕ ਮੈਨੇਜਰ ਨੇ ਬ੍ਰੇਕ ਰੂਮ ਵਿਚ ਦਾਖਲ ਹੋ ਕੇ ਦੂਜੇ ਸਟਾਫ 'ਤੇ ਗੋਲੀਆਂ ਚਲਾ ਦਿੱਤੀਆਂ।ਦ ਇੰਡੀਪੈਂਡੈਂਟ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਗੋਲੀਆਂ ਚਲਾਉਣ ਵਾਲਾ ਸ਼ੂਟਰ ਵੀ ਮਾਰਿਆ ਗਿਆ ਹੈ।ਘਟਨਾ ਵਾਲੀ ਥਾਂ 'ਤੇ ਇਕ ਰਿਪੋਰਟਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਅਧਿਕਾਰੀ ਸਟੋਰ ਵਿਚ ਘੁੰਮ ਰਹੇ ਸਨ, ਪੀੜਤਾਂ ਦੀ ਜਾਂਚ ਕਰ ਰਹੇ ਸਨ।ਡੇਲੀ ਮੇਲ ਦੀ ਰਿਪੋਰਟ ਮੁਤਾਬਕ 40 ਤੋਂ ਵੱਧ ਐਮਰਜੈਂਸੀ ਰਿਸਪਾਂਸ ਵਾਹਨ ਮੌਕੇ 'ਤੇ ਮੌਜੂਦ ਹਨ।

Have something to say? Post your comment

ਵਿਦੇਸ਼

ਰਾਤੋ ਰਾਤ ਅਮੀਰ ਹੋਇਆ ਇਕ ਪਿੰਡ, ਕਰੋੜਪਤੀ ਬਣੇ 165 ਜਾਣੇ

ਪਾਕਿਸਤਾਨ : ਗੁਰਦੁਆਰਾ ਸਾਹਿਬ ਨੂੰ ਮਸਜਿਦ ਦੱਸ ਕੇ ਲਗਾਇਆ ਤਾਲਾ

ਕੋਲੰਬੀਆ 'ਚ ਜ਼ਮੀਨ ਖਿਸਕਣ ਕਾਰਨ ਕਈ ਵਾਹਨ ਦਬੇ, ਅੱਠ ਬੱਚਿਆਂ ਸਮੇਤ 34 ਵਿਅਕਤੀਆਂ ਦੀ ਮੌਤ

ਨਾਈਜੀਰੀਆ ਦੀ ਇੱਕ ਮਸਜਿਦ ‘ਚ ਗੋਲੀਬਾਰੀ, ਇਮਾਮ ਸਮੇਤ 12 ਲੋਕਾਂ ਦੀ ਮੌਤ

ਅਮਰੀਕੀ ਖੁਫੀਆ ਏਜੰਸੀ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਨਾਲ ਕੀਤਾ ਸੰਪਰਕ,ਮੰਗੀ ਜਾਣਕਾਰੀ

Google ਦੇ CEO ਸੁੰਦਰ ਪਿਚਾਈ ਪਦਮ ਭੂਸ਼ਣ ਨਾਲ ਸਨਮਾਨਿਤ

ਰੂਸ ਨੇ ਪਾਕਿਸਤਾਨ ਨੂੰ ਭਾਰਤ ਵਾਂਗ ਸਸਤਾ ਕੱਚਾ ਤੇਲ ਦੇਣ ਤੋਂ ਕੀਤੀ ਕੋਰੀ ਨਾਂਹ

ਭਾਰਤ ‘ਚ ਰਾਤ ਨੂੰ ਬਾਹਰ ਨਿਕਲਣਾ ਸੁਰੱਖਿਅਤ ਨਹੀਂ: ਦੱਖਣੀ ਕੋਰੀਆ ਵੱਲੋਂ ਐਡਵਾਈਜ਼ਰੀ ਜਾਰੀ

ISIS ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ ਮਾਰਿਆ ਗਿਆ

ਚੀਨ ਅਤੇ ਰੂਸ ਦੇ ਲੜਾਕੂ ਜਹਾਜ਼ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ, ਤਣਾਅ ਵਧਣ ਦੇ ਆਸਾਰ