English Hindi Wednesday, March 29, 2023
 

ਵਿਦੇਸ਼

ਅਮਰੀਕਾ ‘ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ

March 13, 2023 07:46 AM

ਵਾਸਿੰਗਟਨ, 13 ਮਾਰਚ, ਦੇਸ਼ ਕਲਿਕ ਬਿਊਰੋ :
ਕੈਲੀਫੋਰਨੀਆ ਦੇ ਸੈਨ ਡਿਏਗੋ ਕਾਉਂਟੀ ਦੇ ਬਲੈਕ ਬੀਚ ਦੇ ਤੱਟ 'ਤੇ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਸੀਐਨਐਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਘਟਨਾ ਐਤਵਾਰ ਕਰੀਬ 11:30 ਵਜੇ ਵਾਪਰੀ।ਮੌਕੇ 'ਤੇ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਸਵਾਰ ਵਿਅਕਤੀ ਨੇ 911 'ਤੇ ਫੋਨ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਸੈਨ ਡਿਏਗੋ ਫਾਇਰ-ਬਚਾਅ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪਹਿਲਾਂ ਤਾਂ ਬਚਾਅ ਕਰਨ ਵਾਲਿਆਂ ਨੂੰ ਤੇਜ਼ ਲਹਿਰਾਂ ਕਾਰਨ ਬੀਚ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ। ਉਸ ਤੋਂ ਬਾਅਦ ਉੱਥੇ ਪਹੁੰਚਣ ਲਈ ਗੋਡਿਆਂ ਤੋਂ ਲੈ ਕੇ ਲੱਕ ਤੱਕ ਪਾਣੀ ਵਿੱਚੋਂ ਲੰਘਣਾ ਪਿਆ।ਲਾਸ਼ਾਂ ਨੂੰ ਸੈਨ ਡਿਏਗੋ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵਿੱਚ ਰੱਖਿਆ ਗਿਆ ਹੈ।

Have something to say? Post your comment