English Hindi Friday, July 01, 2022
-

ਵਿਦੇਸ਼

ਅਮਰੀਕਾ ‘ਚ ਫ਼ੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ‘ਤੇ ਗੋਲੀਬਾਰੀ,ਤਿੰਨ ਦੀ ਮੌਤ 4 ਜ਼ਖ਼ਮੀ

June 10, 2022 10:07 AM

ਵਾਸਿੰਗਟਨ/10 ਜੂਨ/ਦੇਸ਼ ਕਲਿਕ ਬਿਊਰੋ:
ਅਮਰੀਕਾ ਦੇ ਮੈਰੀਲੈਂਡ ‘ਚ ਇਕ ਫੈਕਟਰੀ ‘ਚ ਕੰਮ ਕਰਦੇ ਮਜ਼ਦੂਰਾਂ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ 3 ਮਜ਼ਦੂਰਾਂ ਦੀ ਮੌਤ ਹੋ ਗਈ, 4 ਗੰਭੀਰ ਜ਼ਖਮੀ ਹੋ ਗਏ। ਗੋਲੀਬਾਰੀ ਤੋਂ ਬਾਅਦ ਐਫਬੀਆਈ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਵਾਸ਼ਿੰਗਟਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਪਰਾਧੀਆਂ ਨੇ ਮੈਰੀਲੈਂਡ ਦੇ ਮੈਪਲੇਵਿਲੇ ਅਤੇ ਮਾਊਂਟ ਐਡਨਾ ਰੋਡ 'ਤੇ ਇਕੱਠੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਬੀ ਗੋਲੀਬਾਰੀ ਕੀਤੀ ਗਈ। ਇਸ 'ਚ ਇਕ ਅਪਰਾਧੀ ਗੰਭੀਰ ਰੂਪ 'ਚ ਜ਼ਖਮੀ ਹੈ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸਾਡੇ ਇੱਕ ਜਵਾਨ ਦੇ ਮੋਢੇ ਵਿੱਚ ਵੀ ਗੋਲੀ ਲੱਗੀ ਹੈ।

Have something to say? Post your comment