ਵਾਸਿੰਗਟਨ, 22 ਜਨਵਰੀ, ਦੇਸ਼ ਕਲਿਕ ਬਿਊਰੋ:
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਡੇਲਾਵੇਅਰ ਵਿੱਚ ਸਥਿਤ ਘਰ ਤੋਂ 6 ਹੋਰ ਖੁਫੀਆ ਫਾਈਲਾਂ ਮਿਲੀਆਂ। ਅਮਰੀਕੀ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਕਰੀਬ 13 ਘੰਟੇ ਦੀ ਜਾਂਚ ਤੋਂ ਬਾਅਦ ਇਨ੍ਹਾਂ ਫਾਈਲਾਂ ਨੂੰ ਜ਼ਬਤ ਕੀਤਾ। ਰਿਪੋਰਟਾਂ ਮੁਤਾਬਕ ਜਦੋਂ ਬਾਇਡੇਨ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਬਾਇਡੇਨ ਜਾਂ ਉਨ੍ਹਾਂ ਦੀ ਪਤਨੀ ਘਰ 'ਤੇ ਨਹੀਂ ਸਨ।ਇਨ੍ਹਾਂ ਵਿੱਚੋਂ ਕੁਝ ਫਾਈਲਾਂ ਉਸ ਸਮੇਂ ਦੀਆਂ ਹਨ ਜਦੋਂ ਬਾਇਡੇਨ ਸੈਨੇਟਰ ਹੁੰਦਾ ਸੀ। ਅਤੇ ਕੁਝ ਉਸ ਸਮੇਂ ਦੀਆਂ ਹਨ ਜਦੋਂ ਉਹ 8 ਸਾਲ ਪਹਿਲਾਂ ਉਪ-ਰਾਸ਼ਟਰਪਤੀ ਸਨ। ਮੁੜ ਖੋਜ ਤੋਂ ਇਕ ਦਿਨ ਪਹਿਲਾਂ 19 ਜਨਵਰੀ ਨੂੰ ਬਾਇਡੇਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫਾਈਲਾਂ ਮਿਲਣ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਦੀ ਰਿਪਬਲਿਕਨ ਪਾਰਟੀ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ, ਕੁਝ ਲੋਕਾਂ ਨੇ ਇਸ ਨੂੰ ਮੂਰਖਤਾ ਭਰਿਆ ਬਿਆਨ ਦੱਸਿਆ।