English Hindi Wednesday, March 29, 2023
 

ਸਿਹਤ/ਪਰਿਵਾਰ

ਅਰੋਗਿਆ ਪ੍ਰੋਗਰਾਮ ਤਹਿਤ ਟੀ.ਬੀ ਰੋਗ ਦੇ ਬਚਾਅ ਅਤੇ ਇਲਾਜ਼ ਬਾਰੇ ਕੀਤਾ ਜਾਗਰੂਕ

March 15, 2023 03:36 PM

*ਸਰਕਾਰ ਵੱਲੋਂ ਟੀ.ਬੀ. ਰੋਗ ਦੇ ਮੁਫ਼ਤ ਇਲਾਜ਼ ਦੀ ਸੁਵਿਧਾ

ਮਾਨਸਾ 15 ਮਾਰਚ: ਦੇਸ਼ ਕਲਿੱਕ ਬਿਓਰੋ

ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਅਰੋਗਿਆ-ਸਮੁੱਚੀ ਸਿਹਤ ਪ੍ਰੋਗਰਾਮ ਤਹਿਤ ਸਿਹਤ ਬਲਾਕ ਖਿਆਲਾ ਕਲਾਂ ਅਧੀਨ ਤੰਦਰੁਸਤੀ ਸਿਹਤ ਕੇਂਦਰਾਂ ਵਿੱਚ ਤਪਦਿਕ (ਟੀ.ਬੀ) ਦੇ ਬਚਾਅ ਅਤੇ ਮੁਫਤ ਇਲਾਜ਼ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਅਰੋਗਿਆ- ਸਮੁੱਚੀ ਸਿਹਤ ਪ੍ਰੋਗਰਾਮ ਤਹਿਤ ਹਰ ਮਹੀਨੇ ਦੀ 14 ਤਾਰੀਖ ਨੂੰ ਵੱਖ ਵੱਖ ਬੀਮਾਰੀਆਂ ਤੋਂ ਜਾਗਰੂਕ ਕਰਨ ਲਈ ਸਿਹਤ ਸਿੱਖਿਆ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਇਸ ਮਹੀਨੇ ਤਪਦਿਕ (ਟੀ.ਬੀ.) ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਵੱਖ ਵੱਖ ਤੰਦਰੁਸਤੀ ਸਿਹਤ ਕੇਂਦਰਾਂ ਜਵਾਹਰਕੇ, ਅਤਲਾ ਕਲਾਂ ਆਦਿ ਵਿੱਚ ਕਮਿਊਨਿਟੀ ਸਿਹਤ ਅਫਸਰ ਮਨਦੀਪ ਕੌਰ, ਸੁਖਵਿੰਦਰ ਕੌਰ, ਅੰਤਰਪ੍ਰੀਤ ਕੌਰ ਵੱਲੋਂ ਪ੍ਰਚਾਰ ਸਮੱਗਰੀ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤਪਦਿਕ(ਟੀ.ਬੀ.) ਮੁੱਖ ਰੂਪ ਵਿੱਚ  ਫੇਫੜਿਆਂ ਦੀ ਅਤੇ ਦੂਜੀ ਸਰੀਰ ਦੇ ਬਾਕੀ ਹਿੱਸਿਆਂ ਦੀ ਹੁੰਦੀ ਹੈ। ਕਰੀਬ 90 ਫ਼ੀਸਦੀ ਤੋਂ ਵਧੇਰੇ ਲੋਕਾਂ ਵਿੱਚ ਫੇਫੜਿਆਂ ਦੀ ਟੀ.ਬੀ. ਦੇਖਣ ਨੂੰ ਮਿਲਦੀ ਹੈ। ਦੋਵਾਂ ਕਿਸਮ ਦੀ ਤਪਦਿਕ (ਟੀ ਬੀ) ਵਿੱਚ ਕੁਝ ਇੱਕ ਸਮਾਨ ਲੱਛਣ ਹਨ, ਜਿਵੇਂ ਕਿ ਬੁਖਾਰ ਹੋਣਾ, ਕਾਂਬਾ ਛਿੜਨਾ, ਭੁੱਖ ਘੱਟ ਲੱਗਣੀ, ਭਾਰ ਵਿੱਚ ਕਮੀ, ਥਕਾਵਟ ਰਹਿਣੀ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ।
ਉਨ੍ਹਾਂ ਦੱਸਿਆ ਕਿ ਫੇਫੜਿਆਂ ਦੀ ਟੀ.ਬੀ. ਵਿੱਚ ਦੋ ਹਫ਼ਤਿਆਂ ਤੋਂ ਵੱਧ ਦੀ ਲਗਾਤਾਰ ਖੰਘ ਅਤੇ ਬਲਗਮ ਆਮ ਲੱਛਣ ਹੈ। ਛਾਤੀ ਵਿੱਚ ਦਰਦ ਰਹਿੰਦਾ ਹੈ। ਜਿਹੜੇ ਵਿਅਕਤੀਆਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਉਨ੍ਹਾਂ ਵਿਚ ਅਤੇ ਐੱਚ.ਆਈ.ਵੀ. ਪੀੜਤ ਲੋਕਾਂ ਨੂੰ ਟੀ.ਬੀ. ਹੋਣ ਦਾ ਖਦਸ਼ਾ ਵਧੇਰੇ ਹੁੰਦਾ ਹੈ। ਟੀ. ਬੀ. ਰੋਗ ਇੱਕ ਵਿਅਕਤੀ ਤੋਂ ਖੰਘਣ, ਛਿੱਕਣ ਨਾਲ ਛੱਡੀਆਂ ਗਈਆਂ ਬੂੰਦਾਂ ਨਾਲ ਸਾਹ ਰਾਹੀਂ ਤੰਦਰੁਸਤ ਵਿਅਕਤੀ ਨੂੰ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਟੀ.ਬੀ. ਰੋਗ ਤੋਂ ਬਚਾਅ ਲਈ ਜਨਮ ਸਮੇਂ ਲੱਗੀ ਵੈਕਸੀਨ ਬੱਚੇ ਨੂੰ ਭਵਿੱਖ ਵਿੱਚ ਟੀ.ਬੀ. ਦੀ ਬਿਮਾਰੀ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਲਈ ਰੋਜ਼ਾਨਾ ਪੌਸ਼ਟਿਕ ਅਤੇ ਸਾਫ ਸੁਥਰੇ ਭੋਜਨ ਦਾ ਸੇਵਨ ਕੀਤਾ ਜਾਵੇ, ਰੋਜ਼ਾਨਾ ਕਸਰਤ, ਖੁੱਲ੍ਹੀ ਹਵਾ ’ਚ ਸੈਰ ਵੀ ਬਹੁਤ ਜ਼ਰੂਰੀ ਹੈ। ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭਾਰ ਘਟਣਾ, ਭੁੱਖ ਘੱਟ ਲੱਗਣਾ, ਬੁਖਾਰ ਅਤੇ ਰਾਤ ਪਸੀਨਾ ਆਉਣਾ, ਥਕਾਵਟ ਟੀ.ਬੀ. ਦੇ ਆਮ ਲੱਛਣ ਹਨ। ਉਨ੍ਹਾਂ ਕਿਹਾ ਕਿ ਖੰਘਣ ਜਾਂ ਛਿੱਕਣ ਮੌਕੇ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਖੁੱਲ੍ਹੇ ਵਿਚ ਥੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਟੀ.ਬੀ. ਰੋਗ ਦੀ ਪੁਸ਼ਟੀ ਹੋਣ ’ਤੇ ਦਵਾਈ ਦਾ ਕੋਰਸ ਪੂਰਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਟੀ.ਬੀ ਦਾ ਇਲਾਜ਼ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ।

Have something to say? Post your comment

ਸਿਹਤ/ਪਰਿਵਾਰ

3 ਛੋਟੇ ਬੱਚਿਆਂ ਦੀ ਸ਼ੈਲਬੀ ਹਸਪਤਾਲ ਵਿੱਚ ਕੋਕਲੀਅਰ ਇਮਪਲਾਂਟ ਸਰਜਰੀ ਕੀਤੀਆਂ

ਪੀ.ਐਚ.ਸੀ. ਬੂਥਗੜ੍ਹ ਵਿਖੇ ਟੀ.ਬੀ. ਜਾਗਰੂਕਤਾ ਸਮਾਗਮ

18 ਮਾਰਚ ਤੱਕ ਮਨਾਇਆ ਜਾਵੇਗਾ ਗਲੂਕੋਮਾ ਹਫ਼ਤਾ: ਸਿਵਲ ਸਰਜਨ

ਡੇਂਗੂ, ਮਲੇਰੀਆ ਤੇ ਹੋਰ ਬੀਮਾਰੀਆਂ ਦੀ ਰੋਕਥਾਮ ਸਬੰਧੀ ਹੈਲਥ ਸੁਪਰਵਾਇਜ਼ਰਾਂ ਨੂੰ ਦਿਤੀ ਸਿਖਲਾਈ

ਵੇਲੇ ਸਿਰ ਕਰਾਈ ਜਾਂਚ ਕਾਲੇ ਮੋਤੀਏ ਤੋਂ ਬਚਾ ਸਕਦੀ ਹੈ: ਡਾ. ਆਦਰਸ਼ਪਾਲ ਕੌਰ

ਪੰਜਾਬ ਸਿਹਤ ਵਿਭਾਗ ਵੱਲੋਂ 12 ਮਾਰਚ ਤੋਂ ਮਨਾਇਆ ਜਾਵੇਗਾ ‘ਗਲੂਕੋਮਾ ਹਫ਼ਤਾ ’ : ਸਿਹਤ ਮੰਤਰੀ

ਵਿਸ਼ਵ ਗੁਰਦਾ ਦਿਵਸ ਤੇ ਸਿਹਤਮੰਦ ਗੁਰਦਿਆਂ ਸੰਬਧੀ ਲਗਾਇਆ ਜਾਗਰੂਕਤਾ ਕੈਂਪ

ਜਨ ਔਸ਼ਧੀ ਕੇਂਦਰਾਂ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ : ਡਾ. ਬਲਬੀਰ ਸਿੰਘ

ਸਿਵਲ ਹਸਪਤਾਲ ਮੋਹਾਲੀ ਵਿਖੇ 35ਵਾਂ ਡੈਂਟਲ ਪੰਦਰਵਾੜਾ ਸਮਾਪਤੀ ਸਮਾਰੋਹ

ਪਿੰਡ ਘੜੂੰਆਂ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਚ ਮਨਾਇਆ ਦੰਦ ਪੰਦਰਵਾੜਾ, 400 ਮਰੀਜ਼ਾਂ ਦੇ ਦੰਦਾਂ ਦੀ ਕੀਤੀ ਜਾਂਚ