English Hindi Wednesday, March 29, 2023
 

ਸਾਹਿਤ

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ

February 22, 2023 06:33 PM
 
ਪੰਜਾਬੀ ਭਾਸ਼ਾ ਵਿੱਚ ਇੰਟਰਨੈੱਟ ’ਤੇ ਵੱਧ ਤੋਂ ਵੱਧ ਸਮੱਗਰੀ ਪਾਉਣ ਨਾਲ ਭਾਸ਼ਾ ਦਾ ਵਿਕਾਸ ਵਧੇਰੇ ਸੰਭਵ: ਡਾ. ਸੀ.ਪੀ. ਕੰਬੋਜ
 
ਦਲਜੀਤ ਕੌਰ 
 
ਧੂਰੀ, 22 ਫ਼ਰਵਰੀ, 2023: ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ‘‘ਪੰਜਾਬੀ ਭਾਸ਼ਾ ਦੀ ਕੰਪਿਊਟਰਕਾਰੀ: ਸਥਿਤੀ, ਚੁਣੌਤੀਆਂ ਤੇ ਹੱਲ’’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਲੈਕਚਰ ਦੇ ਮੁੱਖ ਬੁਲਾਰੇ ਤੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੀ.ਪੀ. ਕੰਬੋਜ ਨੇ ਸ਼ਿਰਕਤ ਕੀਤੀ। ਡਾ. ਕੰਬੋਜ ਨੇ ਹੁਣ ਤੱਕ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੇ ਵੱਖ-ਵੱਖ ਸਾਫ਼ਟਵੇਅਰ ਦੇ ਬਾਰੇ ਜ਼ਿਕਰ ਕਰਦੇ ਹੋਏ ਅੱਖਰ ਸਾਫ਼ਅਵੇਅਰ ਦੀ ਵਰਤੋਂ ਸਬੰਧੀ ਉਚੇਚੇ ਤੌਰ ਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਰਵਾਇਤੀ ਪੰਜਾਬੀ ਫ਼ੌਂਟ ਅਤੇ ਯੂਨੀਕੋਡ ਵਿੱਚ ਅੰਤਰ ਦੱਸਦੇ ਹੋਏ ਯੂਨੀਕੋਡ ਦੀ ਮਹੱਤਤਾ ਦਾ ਉਲੇਖ ਕੀਤਾ ਤੇ ਕਿਹਾ ਯੂਨੀਕੋਡ ਦੇ ਆਉਣ ਨਾਲ ਹੀ ਖੇਤਰੀ ਭਾਸ਼ਾਵਾਂ ਇੰਟਰਨੈੱਟ ਉੱਤੇ ਆਈਆਂ ਹਨ।
 
ਉਨ੍ਹਾਂ ਨੇ ਕਿਹਾ ਕਿ ਜੇਕਰ ਯੂਨੀਕੋਡ ਵਿੱਚ ਪੰਜਾਬੀ ਲਿਖਤਾਂ ਨੂੰ ਵੱਧ ਤੋਂ ਵੱਧ ਇੰਟਰਨੈੱਟ ’ਤੇ ਪਾਇਆ ਜਾਵੇ ਤਾਂ ਸਾਡੀ ਭਾਸ਼ਾ ਦਾ ਵਿਕਾਸ ਹੋਰ ਵੀ ਸੰਭਵ ਹੋਵੇਗਾ। ਇਸ ਤਰ੍ਹਾਂ ਸਾਨੂੰ ਪੰਜਾਬੀ ਭਾਸ਼ਾ ਵਿੱਚ ਵਧੇਰੇ ਜਾਣਕਾਰੀ ਹਾਸਲ ਹੋਵੇਗੀ। ਇਸੇ ਤਰ੍ਹਾਂ ਸਰਕਾਰਾਂ ਨੂੰ ਵੀ ਪੰਜਾਬੀ ਭਾਸ਼ਾ ਦੀ ਕੰਪਿਊਟਰਕਾਰੀ ਲਈ ਸਾਫ਼ਟਵੇਅਰ ਤਿਆਰ ਕਰਨ ਲਈ ਫੰਡ ਰਾਖਵੇਂ ਰੱਖਣੇ ਚਾਹੀਦੇ ਹਨ।
 
ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਬੁਲਾਰੇ ਅਤੇ ਕਾਲਜ ਸਟਾਫ਼ ਨੇ ਮਾਂ ਬੋਲੀ ਨਾਲ ਸਬੰਧਤ ਵੱਖ–ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਸਮੇਂ ਸਟੇਜ ਸੰਚਾਲਕ ਦੀ ਭੂਮਿਕਾ ਰਜਿੰਦਰ ਸਿੰਘ ਵੱਲੋਂ ਨਿਭਾਈ ਗਈ।
 
ਇਸ ਸਮੇਂ ਪੰਜਾਬੀ ਵਿਭਾਗ ਦੇ ਡਾ. ਸੁਖਜਿੰਦਰ ਰਿਸ਼ੀ, ਰਜਿੰਦਰ ਸਿੰਘ, ਜਗਤਾਰ ਸਿੰਘ, ਡਾ. ਕੁਲਵਿੰਦਰ ਸਿੰਘ, ਸੁਖਵਿੰਦਰ ਕੌਰ, ਚੇਤਨ ਕੁਮਾਰ ਅਤੇ ਕਰਨੈਲ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੌਜੂਦ ਸੀ।

Have something to say? Post your comment

ਸਾਹਿਤ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਿਰ ਝੁਕਾਉਂਦਿਆਂ

ਭਾਸ਼ਾ ਵਿਭਾਗ, ਮੋਹਾਲੀ ਦੀਆਂ ਇਸ ਵਰ੍ਹੇ ਵਿਕੀਆਂ ਚਾਰ ਲੱਖ ਰੁਪਏ ਦੀਆਂ ਕਿਤਾਬਾਂ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਆਲਮੀ ਮਾਂ ਬੋਲੀ ਦਿਹਾੜੇ ਤੇ ਪੰਜਾਬੀ ਮਾਂ ਬੋਲੀ ਮੇਲਾ ਕਰਵਾਇਆ ਗਿਆ

ਪੰਜਾਬੀ ਲੋਕ ਲਿਖਾਰੀ ਮੰਚ ਨੇ ਮਾਂ ਬੋਲੀ ਨੂੰ ਸਮਰਪਿਤ ਪੁਸਤਕ ਲੰਗਰ ਲਗਾਇਆ

ਸਿੱਖ ਜੀਵਨ ਜਾਚ ਵੱਖਰੀ ਪਛਾਣ ਉਭਾਰਣ ਤੋਂ ਵੱਧ ਸਮਾਜਿਕ ਸਾਂਝੀਵਾਲਤਾ ਖੜ੍ਹੀ ਕਰਨ ਉੱਤੇ ਜ਼ੋਰ ਦਿੰਦੀ ਹੈ: ਸਵਰਾਜਬੀਰ ਸਿੰਘ

`ਕਹਾਣੀ ਸੰਗ੍ਰਹਿ ʼਲਹੌਰ ਦਾ ਪਾਗ਼ਲਖਾਨਾʼ ਅਤੇ `ਮੋਚੀ ਦਾ ਪੁੱਤʼ ਕਹਾਣੀ ਤੇ ਚਰਚਾ

ਪੁਸਤਕ ਰਿਲੀਜ਼ ਅਤੇ ਮਿੱਤਰ ਮਿਲਣੀ ਸਮਾਗਮ ਦਾ ਆਯੋਜਨ

ਬਾਬਾ ਬੰਦਾ ਸਿੰਘ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿ) ਵੱਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ

ਡਾ ਐਮ ਐਸ ਰੰਧਾਵਾ ਕਲਾ ਉਤਸਵ ਮੌਕੇ ਅੱਠ ਹਸਤੀਆਂ ਸਨਮਾਨਿਤ

ਕੈਲਗਰੀ ਵੱਸਦੀ ਪੰਜਾਬਣ ਵਿਗਿਆਨੀ ਡਾ. ਰਮਨ ਗਿੱਲ ਨੂੰ ਭਾਰਤ ਕੀਰਤੀਮਾਨ ਪੁਰਸਕਾਰ ਨਾਲ ਸਨਮਾਨਿਤ