English Hindi Friday, October 07, 2022
-

ਵਿਦੇਸ਼

ਅੱਜ ਸ਼ਾਹੀ ਪਰੰਪਰਾਵਾਂ ਅਨੁਸਾਰ ਕੀਤਾ ਜਾਵੇਗਾ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੰਤਿਮ ਸਸਕਾਰ

September 19, 2022 09:29 AM

ਲੰਡਨ, 19 ਸਤੰਬਰ, ਦੇਸ਼ ਕਲਿਕ ਬਿਊਰੋ:

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੰਤਿਮ ਸੰਸਕਾਰ ਅੱਜ ਸ਼ਾਹੀ ਪਰੰਪਰਾਵਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਕਰੀਬ ਇੱਕ ਘੰਟੇ ਤੱਕ ਚੱਲਣ ਵਾਲੇ ਇਸ ਸਰਕਾਰੀ ਅੰਤਿਮ ਸਸਕਾਰ ਦਾ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ (ਬ੍ਰਿਟਿਸ਼ ਸਮੇਂ ਅਨੁਸਾਰ 11 ਵਜੇ) ਸ਼ੁਰੂ ਹੋਵੇਗਾ।ਇਸ ਸਰਕਾਰੀ ਅੰਤਿਮ ਸਸਕਾਰ ਦੀ ਸਮਾਪਤੀ ਤੋਂ ਬਾਅਦ ਦੇਸ਼ ਭਰ ਵਿੱਚ 2 ਮਿੰਟ ਦਾ ਮੌਨ ਰੱਖਿਆ ਜਾਵੇਗਾ।ਜ਼ਿਕਰਯੋਗ ਹੈ ਕਿ ਮਹਾਰਾਣੀ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਲਈ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 18 ਸਤੰਬਰ ਨੂੰ ਲੰਡਨ ਪਹੁੰਚੇ ਸਨ। ਇੱਥੇ ਵੈਸਟਮਿੰਸਟਰ ਹਾਲ ਵਿਖੇ, ਉਨ੍ਹਾਂ ਨੇ ਭਾਰਤ ਦੇ ਲੋਕਾਂ ਵੱਲੋਂ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਲੰਡਨ ਦੇ ਲੈਂਕੈਸਟਰ ਹਾਊਸ ਵਿਖੇ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਯਾਦ ਵਿੱਚ ਸ਼ੋਕ ਕਿਤਾਬ 'ਤੇ ਹਸਤਾਖਰ ਵੀ ਕੀਤੇ। ਰਾਸ਼ਟਰਪਤੀ ਮੁਰਮੂ ਨੇ ਇਸ ਤੋਂ ਬਾਅਦ ਬਕਿੰਘਮ ਪੈਲੇਸ ਵਿਖੇ ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਤੀਜੇ ਨਾਲ ਮੁਲਾਕਾਤ ਕੀਤੀ।

Have something to say? Post your comment

ਵਿਦੇਸ਼

ਥਾਈਲੈਂਡ : ਡੇ-ਕੇਅਰ ’ਚ ਗੋਲੀਬਾਰੀ, 22 ਬੱਚਿਆਂ ਸਮੇਤ 34 ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ 'ਚ 4 ਭਾਰਤੀ ਅਗਵਾ

ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹਿੰਸਾ,129 ਲੋਕਾਂ ਦੀ ਮੌਤ, 200 ਜ਼ਖ਼ਮੀ

ਰੂਸ ਜਨਮਤ ਸੰਗ੍ਰਹਿ ਹਾਸਲ ਕਰਨ ਤੋਂ ਬਾਅਦ ਅੱਜ ਯੂਕਰੇਨ ਦੇ ਚਾਰ ਹੋਰ ਖੇਤਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੀ ਸਰਹੱਦ ਵਿੱਚ ਸ਼ਾਮਲ ਕਰੇਗਾ

ਅਮਰੀਕਾ ਦੇ ਫਲੋਰੀਡਾ ਸੂਬੇ 'ਚ ਤੂਫਾਨ ਇਆਨ ਨੇ ਮਚਾਈ ਤਬਾਹੀ, 20 ਲੱਖ ਲੋਕ ਪ੍ਰਭਾਵਿਤ, ਐਮਰਜੈਂਸੀ ਘੋਸ਼ਿਤ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸਰਕਾਰੀ ਤੌਰ ‘ਤੇ ਅੰਤਿਮ ਸਸਕਾਰ

ਸੈਂਟਰਲ ਮੈਕਸੀਕੋ ਦੇ ਬਾਰ ‘ਚ ਗੋਲੀਬਾਰੀ 10 ਲੋਕਾਂ ਦੀ ਮੌਤ

ਮਿਆਂਮਾਰ ’ਚ ਫੌਜ ਨੇ ਸਕੂਲ ਉਤੇ ਕੀਤੀ ਫਾਇਰਿੰਗ, 13 ਦੀ ਮੌਤ

ਮੈਕਸੀਕੋ ‘ਚ ਆਇਆ 7.6 ਤੀਬਰਤਾ ਦਾ ਭੂਚਾਲ, ਇਕ ਮੌਤ ਇਮਾਰਤਾਂ ਨੂੰ ਪੁੱਜਾ ਨੁਕਸਾਨ,ਸੁਨਾਮੀ ਦੀ ਚਿਤਾਵਨੀ

ਦੱਖਣੀ ਅਫਰੀਕਾ ‘ਚ ਟਰੱਕ ਦੀ ਸਕੂਲੀ ਬੱਸ ਨਾਲ ਟੱਕਰ,19 ਸਕੂਲੀ ਬੱਚਿਆਂ ਸਮੇਤ 21 ਦੀ ਮੌਤ