English Hindi Saturday, December 10, 2022
-
 

ਰੁਜ਼ਗਾਰ/ਕਾਰੋਬਾਰ

ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰੇ ਸਰਕਾਰ :- ਗੁਰਵਿੰਦਰ ਸਿੰਘ ਪੰਨੂ

November 21, 2022 04:50 PM

ਪਿਛਲੀ ਸਰਕਾਰ ਅਤੇ ਮੌਜੂਦਾ ਸਰਕਾਰ ਵਲੋਂ ਲਗਭਗ 150000 ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਬਹਾਲ ਕਰਕੇ ਬੇਰੁਜ਼ਗਾਰ ਨੌਜਵਾਨਾਂ ਦੀ ਭਰਤੀ ਕੀਤੀ ਜਾਵੇ :- ਰਜੇਸ਼ ਕੁਮਾਰ

ਠੇਕਾ ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਵਿਚ ਜਾਣਬੁੱਝ ਕੇ ਫਿਰਕੂ ਪਾੜਾ ਸਿਰਜ ਰਹੀ ਹੈ ਪੰਜਾਬ ਸਰਕਾਰ :- ਸੰਦੀਪ ਖਾਨ

6ਵੀ ਵਾਰ ਮੀਟਿੰਗ ਦਾ ਸਮਾਂ ਦੇ ਕੇ ਗੱਲਬਾਤ ਕਰਨ ਤੋਂ ਮੁਕਰੇ ਮੁੱਖ ਮੰਤਰੀ ਪੰਜਾਬ:- ਜਸਵੀਰ ਸਿੰਘ

ਬਠਿੰਡਾ: 13 ਨਵੰਬਰ, ਦੇਸ਼ ਕਲਿੱਕ ਬਿਓਰੋ

ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸਾਰੇ ਪੰਜਾਬ ਦੇ ਅੰਦਰ ਵੱਖ-ਵੱਖ ਸ਼ਹਿਰਾਂ ਵਿੱਚ ਬਠਿੰਡਾ, ਭੁੱਚੋ , ਕੋਟਕਪੂਰਾ, ਫਰੀਦਕੋਟ, ਪਟਿਆਲਾ, ਸਨਾਮ, ਪਠਾਨਕੋਟ, ਬਟਾਲਾ, ਅੰਮ੍ਰਿਤਸਰ, ਤਰਨਤਾਰਨ, ਫਿਰੋਜਪੁਰ, ਮੁਕਤਸਰ, ਮਾਨਸਾ, ਬਰਨਾਲਾ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ, ਮੋਗਾ, ਫਾਜ਼ਿਲਕਾ ਵਿਖੇ ਲਗਭਗ 20 ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦੇ ਅੱਗੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਧਰਨੇ ਦਿੱਤੇ ਗਏ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ ਤੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ।
ਆਗੂ ਗੁਰਵਿੰਦਰ ਸਿੰਘ ਪੰਨੂ, ਰਾਜੇਸ਼ ਕੁਮਾਰ, ਸੰਦੀਪ ਖਾਨ, ਜਸਵੀਰ ਸਿੰਘ ਤੇ ਚੰਦਰ ਪ੍ਰਕਾਸ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਧਰਨੇ ਪ੍ਰਦਰਸ਼ਨ ਅਤੇ ਅਰਥੀ ਫੂਕ ਮੁਜ਼ਾਹਰੇ ਇਸ ਕਰਕੇ ਕੀਤੇ ਗਏ ਕੇ ਪਿਛਲੇ ਅੱਠ ਮਹੀਨਿਆਂ ਵਿਚ ਪੰਜਾਬ ਸਰਕਾਰ ਨੂੰ ਲਗਭਗ 20 ਵਾਰ ਮੈਮੋਰੰਡਮ ਤੇ ਇਹਨੀਂ ਵਾਰ ਹੀ ਯਾਦ ਪੱਤਰ ਭੇਜੇ ਗਏ। ਇਹਨਾਂ ਯਾਦ ਪੱਤਰਾਂ ਉੱਤੇ ਪੰਜਾਬ ਸਰਕਾਰ ਵੱਲੋ ਛੇ ਵਾਰ ਲਿਖਤੀ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਪਰ ਮੌਕੇ ਤੇ ਜਾਕੇ ਸਰਕਾਰ ਜਰੂਰੀ ਰੁਝੇਵਿਆਂ ਦਾ ਬਹਾਨਾ ਬਣਾ ਕੇ ਗੱਲਬਾਤ ਕਰਨ ਤੋਂ ਇਨਕਾਰ ਕਰਦੀ ਰਹੀ ਹੈ। ਦੂਸਰੇ ਪਾਸੇ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਥਾਂ ਬਾਹਰੋਂ ਭਰਤੀ ਕਰਕੇ ਆਉਟਸੋਰਸਡ ਮੁਲਾਜ਼ਮਾਂ ਦੀ ਛਾਂਟੀ ਦਾ ਅਮਲ ਵਿਢਿਆ ਹੋਇਆ ਹੈ। ਬਿਜਲੀ ਬੋਰਡ ਵਿੱਚ ਇੱਕ ਹਜਾਰ ਐਲ.ਡੀ.ਸੀ ਭਾਰਤੀ ਕਰਕੇ ਕੰਪਿਊਟਰ ਅਪ੍ਰੇਟਰਾਂ ਦੀ ਛਾਂਟੀ ਕਰ ਦਿੱਤੀ ਗਈ। ਇਸੇ ਤਰ੍ਹਾਂ ਪੰਜ ਸੌ ਕਲਰਕਾਂ ਦੀ ਭਰਤੀ ਕਰਕੇ ਡੀ.ਸੀ.ਦਫਤਰਾਂ ਦੇ ਕਲਰਕਾਂ ਦੀ ਛਾਂਟੀ ਕੀਤੀ ਜਾਵੇਗੀ ਤੇ ਇਸੇ ਤਰ੍ਹਾਂ 2000 ਸਹਾਇਕ ਲਾਇਨਮੈਨਾਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਸਹਾਇਕ ਲਾਇਨਮੈਨਾਂ ਦੀਆਂ ਅਸਾਮੀਆਂ ਅਧੀਨ ਕੰਮ ਕਰਦੇ ਆਉਟਸੋਰਸਡ ਮੁਲਾਜ਼ਮਾਂ ਦੀ ਵੀ ਛਾਂਟੀ ਤੈਅ ਹੈ ਤੇ ਸਰਕਾਰ ਇਹ ਅਮਲ ਚਲਾ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾ ਰਹੀ ਹੈ। ਇਕ ਪਾਸੇ ਤਾਂ ਆਉਟਸੋਰਸਡ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਅਧਿਕਾਰ ਖੋ ਕੇ ਆਉਟਸੋਰਸਡ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਬਹਾਨੇ ਹੇਠ ਇਕ ਫਿਰਕੂ ਪਾੜਾ ਵੀ ਸਿਰਜ ਰਹੀ ਹੈ ਕਿਰਤੀ ਲੋਕਾਂ ਦੇ ਦਰਮਿਆਨ ਜਦ ਕਿ ਪੰਜਾਬ ਸਰਕਾਰ ਨੂੰ ਕਰਨਾ ਇਹ ਚਾਹੀਦਾ ਹੈ ਕਿ ਪਹਿਲਾਂ ਕੰਮ ਕਰਦੇ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਬੇਰੁਜ਼ਗਾਰ ਨੌਜਵਾਨਾਂ ਦਾ ਵੀ ਹੱਕ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਮਿਲੇ ਪਰ ਪਹਿਲੀ ਸਰਕਾਰ ਅਤੇ ਮੌਜੂਦਾ ਸਰਕਾਰ ਵਲੋਂ 150000 ਦੇ ਲਗਭਗ ਸਰਕਾਰੀ ਵਿਭਾਗਾਂ ਵਿੱਚੋਂ ਅਸਾਮੀਆਂ ਖਤਮ ਕੀਤੀਆਂ ਗਈਆਂ ਹਨ ਉਨ੍ਹਾਂ ਅਸਾਮੀਆਂ ਦੀ ਮੁੜ ਸਿਰਜਣਾ ਕੀਤੀ ਜਾਵੇ ਤੇ ਬੇਰੁਜਗਾਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਰਨ ਦੀ ਵਜਾਇਆ ਠੇਕਾ ਮੁਲਾਜ਼ਮ ਅਤੇ ਬੇਰੁਜ਼ਗਾਰ ਨੌਜਵਾਨਾਂ ਦਰਮਿਆਨ ਭੇੜ ਸਿਰਜ ਕੇ ਤਾਕਤ ਨੂੰ ਖਿਡਾਉਣ ਦਾ ਅਮਲ ਚਲਾਇਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਦੋਨਾਂ ਵਿੱਚ ਭੇੜ ਕਰਵਾ ਕੇ ਨਿਜੀਕਰਨ ਦੇ ਹੱਲੇ ਨੂੰ ਹੋਰ ਤੇਜ ਕੀਤਾ ਜਾ ਸਕੇ। ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਸੰਘਰਸ਼ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਤੇ ਇਸ ਦੇ ਬਾਵਜੂਦ ਵੀ ਸਰਕਾਰ ਨੇ ਸਬਕ ਸਿੱਖਣ ਦੀ ਕੋਸ਼ਿਸ਼ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ ਤੇ ਤਿੱਖਾ ਕੀਤਾ ਜਾਵੇਗਾ।

Have something to say? Post your comment

ਰੁਜ਼ਗਾਰ/ਕਾਰੋਬਾਰ

ਬੈਂਕਾਂ ਨੇ ਗ੍ਰਾਹਕਾਂ ਨੂੰ ਦਿੱਤਾ ਝਟਕਾ, EMI ’ਚ ਵਾਧਾ

amazon ਵੱਲੋਂ ਵੀ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ

ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ’ਚ 0.35% ਦਾ ਕੀਤਾ ਵਾਧਾ

LIC ਦੀ ਸਕੀਮ : ਰੋਜ਼ਾਨਾ 253 ਰੁਪਏ ਜਮ੍ਹਾਂ ਕਰਨ ਉਤੇ ਮਿਲਣਗੇ 54 ਲੱਖ ਰੁਪਏ

ਅੰਗੂਰ ਦੇ ਇਕ ਦਾਣੇ ਦੀ ਕੀਮਤ 35 ਹਜ਼ਾਰ ਅਤੇ ਗੁੱਛੇ ਦੀ ਕੀਮਤ 9 ਲੱਖ ਰੁਪਏ!

ATM ’ਚੋਂ  ਨਿਕਲੇਗਾ ਸੋਨਾ, ਭਾਰਤ 'ਚ ਪਹਿਲਾ ਏਟੀਐਮ ਲਾਂਚ

ਥਰਮਲ ਮੈਨੇਜਮੈਂਟ ਤੋਂ ਖਫ਼ਾ ਆਊਟਸੋਰਸ਼ਡ ਮੁਲਾਜਮ ਭਲਕੇ ਪਰਿਵਾਰਾਂ ਸਮੇਤ ਦੇਣਗੇ ਧਰਨਾ

ਠੇਕਾ ਕਾਮੇ ਵਿਤ ਮੰਤਰੀ ਦੇ ਦਫਤਰ ਅੱਗੇ 17 ਦਸੰਬਰ ਨੂੰ ਜਾਗੋ ਕੱਢ ਕੇ ਸਰਕਾਰ ਦੀ ਖੋਲ੍ਹਣਗੇ ਪੋਲ

ਸਿੱਖਿਆ ਮੰਤਰੀ ਦਾ ਕੰਪਿਊਟਰ ਅਧਿਆਪਕਾਂ ਸਬੰਧੀ ਐਲਾਨ 'ਤੇ ਖਰੇ ਨਾ ਉਤਰਨਾ ਨਿਖੇਧੀਯੋਗ: ਡੀ.ਟੀ.ਐੱਫ.

ਮਾਸਟਰ ਤੋਂ ਮੁੱਖ ਅਧਿਆਪਕ ਕਾਡਰ ਦੀਆਂ ਪ੍ਰਮੋਸ਼ਨਾਂ ਲਟਕਾਉਣਾ ਨਿਖੇਧੀਯੋਗ: ਡੀ.ਟੀ.ਐੱਫ.