English Hindi Saturday, December 10, 2022
-
 

ਪ੍ਰਵਾਸੀ ਪੰਜਾਬੀ

ਇੰਡੋ-ਕੈਨੇਡੀਅਨ ਸਿਹਤ ਕਾਰਕੁਨ ਨਵਜੀਤ ਕੌਰ ਬਰਾੜ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪਹਿਲੀ ਸਿੱਖ ਮਹਿਲਾ ਕੌਂਸਲਰ ਚੁਣੀ ਗਈ

October 27, 2022 12:37 PM

ਬਰੈਂਮਪਟਨ, 27 ਅਕਤੂਬਰ, ਦੇਸ਼ ਕਲਿਕ ਬਿਊਰੋ :
ਇੰਡੋ-ਕੈਨੇਡੀਅਨ ਸਿਹਤ ਕਾਰਕੁਨ ਨਵਜੀਤ ਕੌਰ ਬਰਾੜ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪਹਿਲੀ ਸਿੱਖ ਮਹਿਲਾ ਕੌਂਸਲਰ ਚੁਣੀ ਗਈ ਹੈ। ਉਸਨੇ ਬਰੈਂਪਟਨ ਵੈਸਟ ਲਈ ਸਾਬਕਾ ਕੰਜ਼ਰਵੇਟਿਵ ਐਮਪੀ ਉਮੀਦਵਾਰ, ਜਰਮੇਨ ਚੈਂਬਰਜ਼ ਨੂੰ ਹਰਾਇਆ।ਚੈਂਬਰਜ਼ ਨੂੰ 22.59 ਫੀਸਦੀ ਵੋਟ ਮਿਲੇ ਅਤੇ ਕਾਰਮੇਨ ਵਿਲਸਨ 15.41 ਫੀਸਦੀ ਨਾਲ ਤੀਜੇ ਸਥਾਨ 'ਤੇ ਰਹੇ। ਆਪਣੀ ਮੁਹਿੰਮ ਦੇ ਹਿੱਸੇ ਵਜੋਂ, ਨਵਜੀਤ ਕੌਰ ਬਰਾੜ ਨੇ ਪਿਛਲੇ ਦੋ ਮਹੀਨਿਆਂ ਵਿੱਚ 40, 000 ਤੋਂ ਵੱਧ ਦਰਵਾਜ਼ਿਆਂ ‘ਤੇ ਦਸਤਕ ਦਿੱਤੀ ਅਤੇ 22, 500 ਤੋਂ ਵੱਧ ਵਸਨੀਕਾਂ ਨਾਲ ਗੱਲਬਾਤ ਕੀਤੀ ਹੈ। ਇੱਕ ਹੋਰ ਸਿੱਖ ਉਮੀਦਵਾਰ ਗੁਰਪ੍ਰਤਾਪ ਸਿੰਘ ਤੂਰ ਨੇ ਵਾਰਡ 9 ਅਤੇ 10 ਵਿੱਚ ਆਪਣੇ ਵਿਰੋਧੀ ਗੁਰਪ੍ਰੀਤ ਢਿੱਲੋਂ ਨੂੰ 227 ਵੋਟਾਂ ਨਾਲ ਹਰਾਇਆ।ਜਾਣਕਾਰੀ ਅਨੁਸਾਰ ਬਰੈਂਪਟਨ ਸਿਵਿਲ ਚੋਣਾਂ ਲਈ 40 ਦੇ ਕਰੀਬ ਪੰਜਾਬੀ ਚੋਣ ਮੈਦਾਨ ਵਿੱਚ ਸਨ ਅਤੇ 354, 884 ਯੋਗ ਵੋਟਰਾਂ ਵਿੱਚੋਂ ਸਿਰਫ਼ 87, 155 ਨੇ ਹੀ ਵੋਟ ਪਾਈ। ਨਵਜੀਤ ਕੌਰ ਬਰਾੜ ਨੇ ਕਿਹਾ ਕਿ ਮੈਂ ਆਪਣੇ ਵਾਰਡ ਵਿੱਚ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਯੋਜਨਾ ਬਣਾਈ ਹੈ।

Have something to say? Post your comment

ਪ੍ਰਵਾਸੀ ਪੰਜਾਬੀ

ਲੰਡਨ 'ਚ ਕਿੰਗ ਚਾਰਲਸ ਨੇ ਗੁਰਦੁਆਰੇ ਦਾ ਕੀਤਾ ਦੌਰਾ

ਕੈਨੇਡਾ ‘ਚ 21 ਸਾਲਾ ਸਿੱਖ ਲੜਕੀ ਦਾ ਕਤਲ

ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰਗ ਨੇ ਜ਼ੋਰ ਫੜਿਆ।

ਕੈਨੇਡਾ ਚੰਡੀਗੜ੍ਹ, ਦਿੱਲੀ ’ਚ ਵੀਜ਼ਾ ਪ੍ਰਕਿਰਿਆ ਨੂੰ ਕਰੇਗਾ ਤੇਜ

ਆਸਟ੍ਰੇਲੀਆ ‘ਚ ਔਰਤ ਦੇ ਕਤਲ ਮਾਮਲੇ ‘ਚ ਭਗੌੜਾ ਪੰਜਾਬੀ ਦਿੱਲੀ ਪੁਲਿਸ ਵੱਲੋਂ ਕਾਬੂ

ਜਲੰਧਰ ਜ਼ਿਲ੍ਹੇ ਦੇ ਪਿੰਡ ਵਡਾਲਾ ਦੀ ਧੀ ਰਾਜਨ ਸਾਹਨੀ ਬਣੀ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਇਮੀਗ੍ਰੇਸ਼ਨ ਅਤੇ ਬਹੁਸੱਭਿਆਚਾਰਕ ਮੰਤਰੀ

ਅਮਰੀਕਾ : ਸੜਕ ਹਾਦਸੇ ‘ਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਸੁਣਾਈ ਮੌਤ ਦੀ ਸਜ਼ਾ

ਦੁਖਦਾਈ ਖਬਰ: ਕੈਲੇਫੋਰਨੀਆਂ ‘ਚ ਅਗਵਾ ਕੀਤੇ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ

ਕੈਨੇਡਾ ’ਚ ਰਹਿੰਦੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਲਈ ਨਵੀਂ ਐਡਵਾਇਜ਼ਰੀ ਜਾਰੀ