English Hindi Saturday, December 10, 2022
-
 

ਸਿੱਖਿਆ/ਟਕਨਾਲੋਜੀ

ਏਂਜਲਸ ਵਰਲਡ ਸਕੂਲ, ਮੋਰਿੰਡਾ ਦੇ ਵਿਦਿਆਰਥੀ ਨੇ ਸਕੇਟਿੰਗ ਮੁਕਾਬਲੇ ਵਿੱਚ ਜਿੱਤਿਆ ਸੋਨ ਤਗਮਾ

November 24, 2022 05:34 PM
 
ਮੋਰਿੰਡਾ 24 ਨਵੰਬਰ ( ਭਟੋਆ  ) 
ਏਂਜਲਸ ਵਰਲਡ ਸਕੂਲ, ਮੋਰਿੰਡਾ ਦੀ ਸਕੇਟਿੰਗ ਦੀ ਟੀਮ ਦੇ ਵਿਦਿਆਰਥੀ  ਕੁੰਵਰਵੀਰ ਸਿੰਘ ਨੇ ਮੁਹਾਲੀ ਵੈਲੋਸਿਟੀ ਸਕੇਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ  ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਦੀਪਿਕਾ ਸ਼ਰਮਾਂ ਨੇ  ਦੱਸਿਆ ਕਿ ਵੈਲੋਸਿਟੀ ਸਕੇਟਿੰਗ ਕਲੱਬ ਮੋਹਾਲੀ ਵੱਲੋਂ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਇੰਟਰ ਸਕੂਲ ਓਪਨ ਰੋਲਰ ਚੈਂਪੀਅਨਸ਼ਿਪ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਸੈਕਟਰ 66 , ਮੋਹਾਲੀ ਵਿਖੇ ਕਰਵਾਈ ਗਈ, ਜਿਸ ਵਿਚ ਬਹੁਤ ਸਾਰੇ ਸਕੂਲਾਂ ਨੇ ਭਾਗ ਲਿਆ। ਏਂਜਲਜ਼ ਵਰਲਡ ਸਕੂਲ ਦੇ ਵਿਦਿਆਰਥੀ ਕੁੰਵਰਵੀਰ ਸਿੰਘ ਨੇ 300 ਮੀਟਰ ਸਕੇਟਿੰਗ ਰੇਸ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਮੋਰਿੰਡਾ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। 
  ਉਨ੍ਹਾਂ ਦੱਸਿਆ ਕਿ    ਏਂਜਲਸ ਵਰਲਡ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਰੋਪੜ  ਵਿਖੇ ਕਰਵਾਏ ਗਏ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਜਿੱਤ ਹਾਸਲ ਕਰਨ ਉਪਰੰਤ  ਸੰਗਰੂਰ  ਵਿੱਚ ਸੂਬਾ ਪੱਧਰੀ ਹੋਏ ਮੁਕਾਬਲਿਆਂ ਵਿੱਚ ਵੀ ਭਾਗ ਲੈਕੇ ਸ਼ਾਨਦਾਰ ਪ੍ਦਰਸ਼ਨ ਕੀਤਾ ਹੈ। 
ਏਂਜਲਸ ਵਰਲਡ ਸਕੂਲ ਦੇ ਡਾਇਰੈਕਟਰ ਸ੍ਰੀ ਯੂ. ਐਸ. ਢਿੱਲੋਂ ਅਤੇ ਪ੍ਰਿੰਸੀਪਲ  ਸ੍ਰੀਮਤੀ ਦੀਪਿਕਾ ਸ਼ਰਮਾ ਵੱਲੋਂ ਵਿਦਿਆਰਥੀਆਂ ਦੀ ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ ਤੇ ਹੋਈ ਜਿੱਤ ਲਈ ਸਕੂਲ ਦੇ ਸਪੋਰਟਸ ਅਧਿਆਪਕ ਸ੍ਰੀਮਾਨ ਦੀਪਕ ਬਿਸ਼ਟ  ਅਤੇ ਸ੍ਰੀਮਾਨ ਮਹਿੰਦਰ ਸਿੰਘ ਸਮੇਤ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਜਿਵੇਂ ਕ੍ਰਿਕਟ, ਸਕੇਟਿੰਗ, ਬਾਸਕਟਬਾਲ, ਫੁੱਟਬਾਲ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਵਿੱਚ ਭਾਗ ਲੈ ਰਹੇ ਹਨ, ਜਿਨ੍ਹਾਂ ਵੱਲੋਂ ਵੱਖ ਵੱਖ  ਮੁਕਾਬਲਿਆਂ ਵਿੱਚ ਚੰਗੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਹਨ। 

Have something to say? Post your comment

ਸਿੱਖਿਆ/ਟਕਨਾਲੋਜੀ

ਤਰਕਸ਼ੀਲਾਂ ਨੇ ਬਾਲੀਆਂ ਸਕੂਲ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ

4161 ਮਾਸਟਰ ਕਾਡਰ ਯੂਨੀਅਨ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ 13 ਦਸੰਬਰ ਨੂੰ

ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਸੋਹਾਣਾ ਵਿਖੇ ਕੱਥਕ ਨ੍ਰਿਤ ਵਰਕਸ਼ਾਪ ਦਾ ਆਯੋਜਨ

ਜੀਵ ਵਿਗਿਆਨ ਦੇ ਲੈਕਚਰਾਰਾਂ ਨੇ ਪ੍ਰੈਕਟੀਕਲ ਦੀ ਤਿੰਨ ਰੋਜ਼ਾ ਵਰਕਸ਼ਾਪ ਵਿੱਚ ਜੀਵ ਵਿਗਿਆਨ ਦੇ ਕੀਤੇ ਪ੍ਰਯੋਗ

ਦੀਕਸ਼ਾ ਪੋਰਟਲ ਦੀ ਵਰਤੋਂ ਸੰਬੰਧੀ ਦੋ ਦਿਨਾ ਸਿਖਲਾਈ ਵਰਕਸ਼ਾਪ ਸਮਾਪਤ

ਬੇਲਾ ਕਾਲਜ ਦੀ ਵਿਦਿਆਰਥਣ ਨੇ ਸੂਟਿੰਗ ਵਿਚ ਚਾਰ ਸੋਨ ਤਮਗੇ ਜਿੱਤੇ

ਸੇਵਾ ਮੁਕਤ ਅਧਿਆਪਕ ਨੇ ਵਿਦਿਆਰਥੀਆਂ ਨੂੰ ਬੂਟ ਤੇ ਜਰਸੀਆਂ ਵੰਡੀਆਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ ਦਾ ਆਯੋਜਨ

ਡੀ.ਟੀ.ਐੱਫ. ਫਿਰੋਜ਼ਪੁਰ ਦੇ ਜ਼ਿਲ੍ਹਾ ਚੋਣ ਇਜਲਾਸ 'ਚ ਬਲਰਾਮ ਸ਼ਰਮਾ ਜ਼ਿਲ੍ਹਾ ਪ੍ਰਧਾਨ ਅਤੇ ਰਾਜਦੀਪ ਸੰਧੂ ਜ਼ਿਲ੍ਹਾ ਸਕੱਤਰ ਚੁਣੇ ਗਏ

ਉੱਪ ਮੰਡਲ ਮੈਜਿਸਟਰੇਟ ਦੇ ਹੁਕਮਾਂ ਤਹਿਤ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿੱਚ ਹੋਏ ਮੁਕਾਬਲੇ