English Hindi Saturday, December 10, 2022
-
 

ਚੰਡੀਗੜ੍ਹ/ਆਸਪਾਸ

ਐੱਸ.ਵਾਈ.ਐੱਲ. ਨਹਿਰ ਸੀਵਰੇਜ ਦੇ ਪਾਣੀ ਨਾਲ ਨੱਕੋ-ਨੱਕ ਭਰੀ, ਕਿਸਾਨ ਹੋਏ ਚਿੰਤਤ

November 24, 2022 07:50 PM
ਮੋਰਿੰਡਾ, 24 ਨਵੰਬਰ ( ਭਟੋਆ) 
 
ਪਿਛਲੇ ਕਈ ਸਾਲਾਂ ਤੋਂ ਅਧੂਰੀ ਪਈ ਐੱਸ.ਵਾਈ.ਐੱਲ. ਨਹਿਰ ਵਿੱਚ ਹਰ ਸਾਲ ਪਿੰਡ ਸੋਤਲ ਲਾਗਿਓਂ ਲੰਘ ਰਹੀ ਐਜੰਤੀ ਕੀ ਰਾਓ ਨਦੀ ਵਿੱਚ ਮੁਹਾਲੀ, ਖਰੜ੍ਹ ਆਦਿ ਇਲਾਕੇ ਦਾ ਸੀਵਰੇਜ ਦਾ ਪਾਣੀ ਦਾਖਲ ਹੋਣ ਕਾਰਨ ਨੀਵਿਆਂ ਇਲਾਕਿਆਂ ਵਿੱਚ ਸਥਿਤ ਪਿੰਡ ਡੂਮਛੇੜੀ, ਨਗਾਵਾਂ, ਆਲਮਪੁਰ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਵਿੱਚ ਟੁੱਟ ਕੇ ਦਾਖਲ ਹੋ ਕੇ  ਫਸਲਾਂ ਬਰਬਾਦ ਕਰ ਦਿੰਦਾ ਹੈ। ਇਸੇ ਸਮੱਸਿਆ ਨੂੰ ਲੈ ਕੇ 5 ਪਿੰਡਾਂ ਦੇ ਲੋਕ ਲਗਾਤਾਰ ਪ੍ਰਸ਼ਾਸਨ ਕੋਲੋਂ  ਪਾਣੀ ਦੇ ਟੁੱਟ ਜਾਣ ਉਪਰੰਤ ਹੋਣ ਵਾਲੇ  ਸੰਭਾਵੀ ਨੁਕਸਾਨ ਦੀ ਸ਼ਿਕਾਇਤ ਕਰ ਰਹੇ ਹਨ। ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਹਨਾਂ ਨੂੰ ਭਰੋਸਾ ਦਿਵਾਉਣ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਮਝੈਲ, ਹਰਚੰਦ ਸਿੰਘ ਡੂਮਛੇੜੀ, ਲਾਭ ਸਿੰਘ ਸਰਪੰਚ ਡੂਮਛੇੜੀ, ਹਰਵਿੰਦਰ ਸਿੰਘ ਡਿੰਪੀ, ਲਵਪ੍ਰੀਤ ਸਿੰਘ, ਨਰਿੰਦਰ ਸਿੰਘ, ਮਸਤਾਨ ਸਿੰਘ, ਗੁਰਜੀਤ ਸਿੰਘ ਆਲਮਪੁਰ, ਗੁਰਵਿੰਦਰ ਸਿੰਘ, ਬਹਾਦਰ ਸਿੰਘ ਆਦਿ ਨੇ ਦੱਸਿਆ ਕਿ ਜਦ ਵੀ ਉਹ ਡਿਪਟੀ ਕਮਿਸ਼ਨਰ ਰੂਪਨਗਰ, ਸਕੱਤਰ ਸਿੰਚਾਈ ਵਿਭਾਗ ਜਾਂ ਫਿਰ ਐੱਸ.ਡੀ.ਐੱਮ. ਮੋਰਿੰਡਾ ਨੂੰ ਮਿਲਦੇ ਹਨ ਤਾਂ ਕਿਸਾਨਾਂ ਨੂੰ ਇਹ ਕਹਿ ਕੇ ਤੋਰ ਦਿੱਤਾ ਜਾਂਦਾ ਹੈ ਕਿ ਸਬੰਧਿਤ ਸਮੱਸਿਆ ਉਹਨਾਂ ਦੇ ਧਿਆਨ ਵਿੱਚ ਹੈ, ਬਹੁਤ ਛੇਤੀ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ। ਪ੍ਰੰਤੂ ਕਿਸਾਨਾਂ ਦੀ ਚਿੰਤਾ ਹੈ ਕਿ ਅਗਰ ਐੱਸ.ਵਾਈ.ਐੱਲ. ਨਹਿਰ ਵਿੱਚ ਖੜਾ ਸੀਵਰੇਜ ਦਾ ਪਾਣੀ ਟੁੱਟ ਕੇ ਉਹਨਾਂ ਦੇ ਖੇਤਾਂ ਵਿੱਚ ਦਾਖਲ ਹੋ ਗਿਆ ਤਾਂ ਫਿਰ ਕਿਸੇ ਵੀ ਇਲਾਜ ਦੀ ਜਰੂਰਤ ਨਹੀਂ ਰਹਿਣੀ। ਪ੍ਰਸ਼ਾਸਨ ਦੇ ਕੀਤੇ ਵਾਅਦੇ ਵੀ ਕਾਗਜਾਂ ਵਿੱਚ ਹੀ ਦਬ ਕੇ ਰਹਿ ਜਾਣਗੇ। ਉਹਨਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਉਹਨਾਂ ਦੀਆਂ ਫਸਲਾਂ ਖਰਾਬ ਹੋਣ ਤੱਕ ਇਸ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦਾ। ਜਦਕਿ ਪਿੰਡ ਸੋਤਲ ਲਾਗਿਓਂ ਲੰਘ ਰਹੀ ਐਜੰਤੀ ਕੀ ਰਾਓ ਨਦੀ ਦਾ ਗੰਦਾ ਪਾਣੀ ਇੱਕ ਨੱਕਾ ਲਗਾ ਕੇ ਨਹਿਰ ਵਿੱਚ ਪੈਣੋਂ ਰੋਕਿਆ ਜਾ ਸਕਦਾ ਹੈ। ਉਪਰੋਕਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਇਸ ਜਾਇਜ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਕਰਵਾਇਆ ਜਾਵੇ ਤਾਂ ਜੋ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ।  

Have something to say? Post your comment

ਚੰਡੀਗੜ੍ਹ/ਆਸਪਾਸ

ਸ਼ਹਿਰ ਵਿੱਚ ਲੱਗੀਆਂ ਦੋ-ਦੋ ਸਟਰੀਟ ਲਾਈਟਾਂ, ਜਗਦੀ ਇੱਕ ਵੀ ਨਹੀਂ

ਪਿੰਡ ਸਹੇੜੀ ਅਤੇ ਮੋਰਿੰਡਾ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ 11 ਦਸੰਬਰ ਤੋਂ 17 ਦਸੰਬਰ ਤੱਕ ਮਨਾਇਆ ਜਾਵੇਗਾ

ਪਿੰਡ ਬੇਲਾ ਵਿਖੇ ਜਨ ਸੁਣਾਵਈ ਕੈਂਪ ਕੱਲ੍ਹ ਨੂੰ

ਜ਼ਿਲ੍ਹੇ ਵਿੱਚ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ

ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਦਿੱਲੀ ਐਮਸੀਡੀ ਦੀਆਂ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੇ ਵੰਡੇ ਲੱਡੂ

ਚੰਬਲ ਫਰਟੀਲਾਈਜਰ ਐਂਡ ਕੈਮੀਕਲ ਲਿਮਿਟਡ ਗੜੇਪਾਨ ਨੇ ਸਰਕਾਰੀ ਹਾਈ ਸਕੂਲ ਨੂੰ ਦਿੱਤਾ ਸਾਜੋ-ਸਮਾਨ

ਮੋਰਿੰਡਾ ਪੁਲਿਸ ਨੇ ਕਈ ਵਾਰਦਾਤਾਂ ਵਿੱਚ ਸ਼ਾਮਲ ਦੋਸ਼ੀ ਨੂੰ ਕੀਤਾ ਕਾਬੂ

ਨਸ਼ੇ ਸਮੇਤ ਹਰ ਤਰ੍ਹਾਂ ਦੇ ਮਾਫੀਏ ਦੇ ਖਾਤਮੇ ਦਾ ਹਰ ਮਹੀਨੇ ‘ਚ ਪੁਲਿਸ ਤੋਂ ਮੰਗਿਆ ਜਾਵੇਗਾ ਹਿਸਾਬ: ਅਨਮੋਲ ਗਗਨ ਮਾਨ

ਸਿੱਖਿਆ ਬੋਰਡ  ਵਿੱਚ ਗੁਰਮਤਿ ਵਿਚਾਰ ਸਭਾ ਦੇ ਅਹੁਦੇਦਾਰਾਂ ਦੀ ਚੋਣ

ਬੀਕੇਯੂ ਰਾਜੇਵਾਲ ਵਲੋਂ ਮੋਰਿੰਡਾ ਇਲਾਕੇ ਵਿੱਚ ਕੱਢੀ ਮੋਟਰਸਾਈਕਲ ਰੈਲੀ