English Hindi Friday, October 07, 2022
-

ਪੰਜਾਬ

ਕਸਟਮ ਵਿਭਾਗ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼, 8 ਲੱਖ ਅਮਰੀਕੀ ਡਾਲਰ ਜ਼ਬਤ

September 19, 2022 11:43 AM

ਅੰਮ੍ਰਿਤਸਰ, 19 ਸਤੰਬਰ, ਦੇਸ਼ ਕਲਿਕ ਬਿਊਰੋ:

ਕਸਟਮ ਵਿਭਾਗ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਕਸਟਮ ਵਿਭਾਗ ਨੇ ਚੈਕਿੰਗ ਦੌਰਾਨ ਕਰੀਬ 8 ਲੱਖ ਅਮਰੀਕੀ ਡਾਲਰ ਜ਼ਬਤ ਕੀਤੇ ਹਨ, ਜਿਨ੍ਹਾਂ ਨੂੰ ਇਕ ਯਾਤਰੀ ਆਪਣੇ ਨਾਲ ਦੁਬਈ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਯਾਤਰੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ ਕਰੀਬ 3.30 ਵਜੇ ਫਲਾਈਟ ਨੇ ਦੁਬਈ ਲਈ ਰਵਾਨਾ ਹੋਣਾ ਸੀ। ਸਾਰੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਸਾਮਾਨ ਦੇ ਐਕਸਰੇ ਦੌਰਾਨ ਕਸਟਮ ਵਿਭਾਗ ਨੂੰ ਇਕ ਬੈਗ 'ਤੇ ਸ਼ੱਕ ਹੋਇਆ। ਜਦੋਂ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਹੇਠਾਂ ਇਕ ਵੱਖਰੀ ਜੇਬ ਮਿਲੀ, ਜਿਸ ਵਿਚ ਪੈਸੇ ਛੁਪਾ ਕੇ ਰੱਖੇ ਹੋਏ ਸਨ। ਇਸ ਤੋਂ ਬਾਅਦ ਯਾਤਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ।ਚੈਕਿੰਗ ਦੌਰਾਨ ਕਸਟਮ ਵਿਭਾਗ ਨੇ ਯਾਤਰੀ ਦੇ ਬੈਗ 'ਚੋਂ ਕਰੀਬ 8 ਲੱਖ ਡਾਲਰ ਬਰਾਮਦ ਕੀਤੇ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 6.4 ਕਰੋੜ ਰੁਪਏ ਦੱਸੀ ਜਾ ਰਹੀ ਹੈ।

Have something to say? Post your comment

ਪੰਜਾਬ

ਬਤੌਰ ਸਿੱਖਿਆ ਮੰਤਰੀ 3 ਮਹੀਨਿਆਂ ਵਿਚ ਲੰਬੇ ਸਮੇਂ ਤੋਂ ਲਟਕ ਰਹੀ ਮੁਲਾਜ਼ਮਾਂ ਦੀ ਮੰਗ ਨੂੰ ਪੂਰਾ ਕੀਤਾ : ਹਰਜੋਤ ਸਿੰਘ ਬੈਂਸ

ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਜਿਲ੍ਹਾ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ

9 ਸਾਲਾਂ ਬਾਅਦ ਅੱਜ ਤੋਂ ਸੰਗਰੂਰ ਵਿਖੇ ਪਰਤੇਗੀ ਖੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ

ਲੋਕ ਨਿਰਮਾਣ ਮੰਤਰੀ ਨੇ ਤਰਸ ਦੇ ਆਧਾਰ ‘ਤੇ 15 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮਾਲ ਪਟਵਾਰੀ ਖਿਲਾਫ ਕੇਸ ਦਰਜ

ਟੋਲ ਪਲਾਜ਼ਾ ਚੁਕਵਾਉਣ ਲਈ 8 ਅਕਤੂਬਰ ਨੂੰ ਮੀਤ ਹੇਅਰ ਦੀ ਰਿਹਾਇਸ਼ ਵੱਲ ਮਾਰਚ ਕਰਨਗੇ ਕਿਸਾਨਾਂ ਦੇ ਕਾਫ਼ਲੇ: ਜਗਰਾਜ ਹਰਦਾਸਪੁਰਾ

ਖੇਤਰੀ ਸਰਸ ਮੇਲੇ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਟ੍ਰੈਫਿਕ ਰੂਟ ਪਲਾਨ ਜਾਰੀ

ਡੀ ਟੀ ਐਫ ਦੇ ਬਲਾਕ ਬਠਿੰਡਾ ਇਜਲਾਸ 'ਚ ਭੁਪਿੰਦਰ ਮਾਇਸਰਖਾਨਾ ਪ੍ਰਧਾਨ ਤੇ ਬਲਜਿੰਦਰ ਸਿੰਘ ਨੂੰ ਸਕੱਤਰ ਚੁਣਿਆਂ

ਦੀਵਾਲੀ ਦਾ ਤੋਹਫ਼ਾ ਦੇਣ ਲਈ ਅਧਿਆਪਕਾਂ ਦੇ ਵਫ਼ਦ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ

ਸੰਗਰੂਰ ਜ਼ਿਲ੍ਹੇ ਦੇ ਪਿੰਡ ’ਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਬਣਾਇਆ ਬੰਦੀ