English Hindi Friday, July 01, 2022
-

ਵਿਦੇਸ਼

ਕੀਵ ਵਿੱਚ ਭਾਰਤੀ ਦੂਤਾਵਾਸ ਅੱਜ ਤੋਂ ਸ਼ੁਰੂ ਕਰੇਗਾ ਕੰਮ-ਕਾਜ

May 17, 2022 08:53 AM

ਨਵੀਂ ਦਿੱਲੀ/17 ਮਈ/ਦੇਸ਼ ਕਲਿਕ ਬਿਊਰੋ:
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸੀ ਹਮਲਿਆਂ ਦੇ ਘਟਦਿਆਂ ਹੀ ਕਈ ਦੇਸ਼ਾਂ ਦੇ ਦੂਤਾਵਾਸਾਂ ਨੇ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੀਵ ਵਿੱਚ ਭਾਰਤੀ ਦੂਤਾਵਾਸ ਵੀ ਅੱਜ ਤੋਂ ਸ਼ੁਰੂ ਹੋਵੇਗਾ। ਇਸ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਵਿੱਚ ਭਾਰਤੀ ਦੂਤਾਵਾਸ, ਜੋ ਕਿ ਵਾਰਸਾ (ਪੋਲੈਂਡ) ਤੋਂ ਅਸਥਾਈ ਤੌਰ 'ਤੇ ਕੰਮ ਕਰ ਰਿਹਾ ਸੀ, 17 ਮਈ ਤੋਂ ਕੀਵ ਵਿੱਚ ਆਪਣਾ ਕੰਮ ਮੁੜ ਸ਼ੁਰੂ ਕਰੇਗਾ।ਦੂਜੇ ਪਾਸੇ ਤੁਰਕੀ ਨੇ ਨਾਟੋ 'ਚ ਸਵੀਡਨ ਅਤੇ ਫਿਨਲੈਂਡ ਦੀ ਮੈਂਬਰਸ਼ਿਪ 'ਤੇ ਰੋਕ ਲਗਾ ਦਿੱਤੀ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦਾ ਕਹਿਣਾ ਹੈ ਕਿ ਜੇਕਰ ਸਵੀਡਨ ਅਤੇ ਫਿਨਲੈਂਡ ਤੁਰਕੀ 'ਤੇ ਪਾਬੰਦੀਆਂ ਲਾਉਂਦੇ ਹਨ ਤਾਂ ਉਹ ਨਾਟੋ 'ਚ ਉਨ੍ਹਾਂ ਦੇ ਦਾਖਲੇ ਨੂੰ ਮਨਜ਼ੂਰੀ ਨਹੀਂ ਦੇਣਗੇ।

Have something to say? Post your comment