English Hindi Friday, July 01, 2022
-

ਪੰਜਾਬ

ਕੇਂਦਰ ਦੀ ਅਗਨੀਪਥ ਯੋਜਨਾਂ ਖ਼ਿਲਾਫ਼ ਤਲਵਾੜਾ ‘ਚ ਨੌਜਵਾਨਾਂ ਦਾ ਗੁੱਸਾ ਫੁੱਟਿਆ

June 18, 2022 08:15 AM

ਕੰਢੀ ਖ਼ੇਤਰ ਦੇ ਸੈਂਕੜੇ ਨੌਜਵਾਨਾਂ ਨੇ ਸ਼ਹਿਰ ‘ਚ ਰੋਸ ਮਾਰਚ ਕੱਢਿਆ, ਸੜਕ ਜਾਮ ਕਰਕੇ ਰੋਸ ਪ੍ਰਗਟਾਇਆ

ਤਲਵਾੜਾ, 17 ਜੂਨ, ਦੇਸ਼ ਕਲਿੱਕ ਬਿਓਰੋ : 
ਕੇਂਦਰ ਸਰਕਾਰ ਵੱਲੋਂ ਹਥਿਆਰਬੰਦ ਬਲਾਂ ‘ਚ ਭਰਤੀ ਲਈ ਐਲਾਨੀ ਅਗਨੀਪਥ ਯੋਜਨਾ ਖ਼ਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਨੌਜਵਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੱਜ ਤਲਵਾੜਾ ‘ਚ ਵੀ ਵੱਡੀ ਗਿਣਤੀ ਨੌਜਵਾਨ ਮਹਾਰਾਣਾ ਪ੍ਰਤਾਪ ਚੌਂਕ ਨਜ਼ਦੀਕ ਇਕੱਠੇ ਹੋਏ। ਕੰਢੀ ਦੇ ਵੱਖ ਵੱਖ ਪਿੰਡਾਂ ‘ਚੋਂ ਸੈਂਕੜੇ ਨੌਜਵਾਨਾਂ ‘ਚ ਫ਼ੌਜ ਦੀ ਭਰਤੀ ਦਾ ਫਿਜ਼ੀਕਲ ਟੈਸਟ ਪਾਸ ਅਤੇ ਲਿਖਤੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਨੌਜਵਾਨ ਵੀ ਸ਼ਾਮਲ ਹੋਏ। ਇਕੱਤਰ ਨੌਜਵਾਨਾਂ ਨੇ ਫੈਸਲੇ ਦੇ ਵਿਰੋਧ ‘ਚ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਜ਼ਮਹੂਰੀ ਕਿਸਾਨ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਨੇ ਨੌਜਵਾਨਾਂ ਦੇ ਰੋਸ ਪ੍ਰਦਰਸ਼ਨ ਦਾ ਪੂਰਨ ਸਮਰਥਨ ਕੀਤਾ ਹੈ। ਰੋਸ ਪ੍ਰਦਰਸ਼ਨ ‘ਚ ਵਿਸ਼ੇਸ਼ ਤੌਰਤੇ ਪਹੁੰਚੇ ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਨੇ ਕੇਂਦਰ ਸਰਕਾਰ ਨੂੰ ਫੈਸਲੇ ’ਤੇ ਮੁਡ਼ ਨਜ਼ਰਸਾਨੀ ਕਰਨ ਦੀ ਮੰਗ ਕੀਤੀ ਹੈ। ਇਕੱਤਰ ਨੌਜਵਾਨਾਂ ਨੇ ਪਹਿਲਾਂ ਤਲਵਾੜਾ ਮੁਕੇਰੀਆਂ ਮੁੱਖ ਸਡ਼ਕ ਮਾਰਗ ’ਤੇ ਸੰਕੇਤਕ ਜਾਮ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਪਰੰਤ ਸ਼ਹਿਰ ਦੇ ਮੇਨ ਬਜ਼ਾਰ ‘ਚ ਰੋਸ ਮਾਰਚ ਕੱਢਿਆ। ਰੋਸ ਮਾਰਚ ਮੇਨ ਬਸ ਸਟੈਂਡ ਤੋਂ ਹੁੰਦਾ ਹੋਇਆ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ’ਤੇ ਪੁੱਜਿਆ, ਜਿੱਥੇ ਨੌਜਵਾਨਾਂ ਨੇ ਕਰੀਬ ਅੱਧਾ ਘੰਟਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੋਂ ਆਉਂਦੀ ਟ੍ਰੈਫਿਕ ਰੋਕ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਨੂੰ ਉੱਘੇ ਟ੍ਰੇਡ ਯੂਨੀਅਨ ਆਗੂ ਜਸਵੀਰ ਸਿੰਘ ਅਤੇ ਸਮਾਜਿਕ ਕਾਰਜ਼ਕਰਤਾ ਦੀਪਕ ਠਾਕੁਰ ਨੇ ਵੀ ਸੰਬੋਧਨ ਕੀਤਾ। ਕੇਂਦਰ ਸਰਕਾਰ ਦੇ ਫੈਸਲੇ ਨੂੰ ਬੇਰੁਜ਼ਗਾਰੀ, ਦੇਸ਼ ਤੇ ਲੋਕ ਵਿਰੋਧੀ ਦੱਸਿਆ। ਇਸ ਮੌਕੇ ਫੌਜ਼ ਦੀ ਭਰਤੀ ਦਾ ਫ਼ਿਜ਼ੀਕਲ ਟੈਸਟ ਪਾਸ ਸੁਰਜੀਤ ਸਿੰਘ ਬਹਿਲੱਖਣ, ਮਾਣਿਕ ਜਰਿਆਲ ਹਲੇੜ੍ਹ, ਸੰਜੀਵ ਗੌਤਮ ਬਟਵਾਡ਼ਾ, ਅਵਨੀਸ਼ ਦਾਤਾਰਪੁਰ, ਅਵੀ ਤੇ ਪ੍ਰਿੰਸ ਭੰਬੋਤਾੜ ਆਦਿ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਫ਼ੋਜ਼ ‘ਚ ਭਰਤੀ ਲਈ ਤਿਆਰੀ ਕਰ ਰਹੇ ਹਨ। ਹੁਣ ਸਰਕਾਰ ਅਗਨੀਪਥ ਯੋਜਨਾ ਤਹਿਤ ਚਾਰ ਸਾਲ ਨੌਕਰੀ ਦੇਣ ਦੀ ਗੱਲ ਕਰ ਰਹੀ ਹੈ। ਚਾਰ ਸਾਲਾਂ ਬਾਅਦ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ, ਇਸ ਦੀ ਗਾਰੰਟੀ ਕੌਣ ਲਏਗਾ। ਸਰਕਾਰ ਦੇ ਹਥਿਆਰਬੰਦ ਬਲਾਂ ‘ਚ ਚਾਰ ਸਾਲਾਂ ਲਈ ਅਗਨੀਵੀਰ ਭਰਤੀ ਕਰਨ ਦੇ ਫੈਸਲੇ ਨੇ ਉਨ੍ਹਾਂ ਦੀਆਂ ਭਵਿੱਖੀ ਚਿੰਤਾਂਵਾ ਨੂੰ ਵਧਾ ਦਿੱਤਾ ਹੈ। ਨੌਜਵਾਨਾਂ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਹਰ ਪੱਧਰ ’ਤੇ ਡੱਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਲਕੇ ਵੱਡੀ ਗਿਣਤੀ ਨੌਜਵਾਨ ਜਲੰਧਰ ‘ਚ ਇਕੱਤਰ ਹੋ ਰਹੇ ਹਨ। ਕੰਢੀ ਖ਼ੇਤਰ ਦੇ ਨੌਜਵਾਨਾਂ ਨੇ 20 ਤਾਰੀਕ ਨੂੰ ਹਾਜੀਪੁਰ ‘ਚ ਕੇਂਦਰ ਸਰਕਾਰ ਦੇ ਫੈਸਲੇ ਖ਼ਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।

Have something to say? Post your comment

ਪੰਜਾਬ

LPG ਸਿਲੰਡਰ ਹੋਇਆ ਸਸਤਾ

ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ‘ਅਗਨੀਪਥ ਸਕੀਮ’ ਤੁਰੰਤ ਵਾਪਸ ਲੈਣ ਦੀ ਅਪੀਲ

ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਤਿੰਨ ਮੈਂਬਰੀ ਕੈਬਨਿਟ ਕਮੇਟੀ ਦਾ ਗਠਨ

‘ਆਪ’ ਦੇ ਬੇਅਦਬੀਆਂ ਦੇ ਮੁਲਜ਼ਮਾਂ ਨੂੰ ਚੌਵੀਂ ਘੰਟਿਆਂ ਵਿੱਚ ਸਜ਼ਾ ਦੇਣ ਵਾਲੇ ਬਿਆਨ ਖੋਖਲੇ ਸਾਬਿਤ ਹੋਏ: ਢੀਂਡਸਾ

ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਨਾਲ ਹੋਈ ਆਦਰਸ਼ ਸਕੂਲ ਜਥੇਬੰਦੀ ਦੀ ਮੀਟਿੰਗ

ਪੰਜਾਬ ਪੁਲਿਸ ਵੱਲੋਂ ਲਾਰੈਂਸ- ਰਿੰਡਾ ਗਿਰੋਹ ਦੇ 11 ਮੈਂਬਰ ਗ੍ਰਿਫਤਾਰ

ਵਿਧਾਨ ਸਭਾ ਵਿੱਚ ਪੰਜਾਬ ਯੂਨੀਵਰਸਿਟੀ ਦਾ ਦਰਜਾ ਬਦਲਣ ਵਿਰੁੱਧ ਮਤਾ ਪਾਸ

ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਤੋਂ ਲੈਕਚਰਾਰ ਦੀ ਤਰੱਕੀ ਲਈ Scrutiny ਵਾਸਤੇ ਬੁਲਾਏ ਅਧਿਆਪਕ

ਜੈ ਕਿਸ਼ਨ ਰੋੜੀ ਹੋਣਗੇ ਵਿਧਾਨ ਸਭਾ ਦੇ ਡਿਪਟੀ ਸਪੀਕਰ

ਜਲੰਧਰ ਦੇ PAP ਕੰਪਲੈਕਸ ਦੇ ਗੇਟ ਦੀ ਕੰਧ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ