English Hindi Friday, July 01, 2022
-

ਸੱਭਿਆਚਾਰ/ਖੇਡਾਂ

ਕੈਕਿੰਗ ਕੈਨੋਇੰਗ ਮੁਕਾਬਲੇ ਵਿੱਚ ਨਵਪ੍ਰੀਤ ਕੌਰ ਨੇ ਗੋਲਡ ਮੈਡਲ ਤੇ ਖੁਸ਼ਪ੍ਰੀਤ ਕੌਰ ਨੇ ਕਾਂਸੀ ਦਾ ਮੈਡਲ ਜਿੱਤਿਆ

June 20, 2022 06:18 PM
 
ਮੋਰਿੰਡਾ  20 ਜੂਨ ( ਭਟੋਆ) 
 
ਵਾਟਰ ਸਪੋਰਟਸ ਕਲੱਬ ਕਰਨਾਲ ਹਰਿਆਣਾ ਵੱਲੋਂ ਓਪਨ ਕਲੱਬ ਕੈਕਿੰਗ ਕੈਨੋਇੰਗ ਸੀਨੀਅਰ ਔਰਤ-ਪੁਰਸ਼ ਦੇ ਦੋ ਰੋਜ਼ਾ ਖੇਡ ਮੁਕਾਬਲੇ  ਕਰਵਾਏ ਗਏ। ਇਹਨਾਂ ਦੋ ਰੋਜ਼ਾ ਖੇਡ ਮੁਕਾਬਲਿਆਂ ਦੇ ਕੇ-1 1000 ਮੀਟਰ ਵਿੱਚ ਰੂਪਨਗਰ ਦੇ ਖਿਡਾਰੀਆਂ ਨੇ ਦੋ ਮੈਡਲ ਜਿੱਤੇ। ਜਿਸ ਵਿੱਚ ਲੜਕੀਆਂ ਵਿੱਚੋਂ ਕੇ-1 1000 ਮੀਟਰ ਵਿੱਚ ਨਵਪ੍ਰੀਤ ਕੌਰ ਨੇ ਗੋਲਡ ਮੈਡਲ ਅਤੇ ਖੁਸ਼ਪ੍ਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚ ਮਨਿੰਦਰ ਸਿੰਘ ਨੇ ਸੀ-1 1000 ਮੀਟਰ ਵਿੱਚ ਗੋਲ਼ਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਡਰੈਗਨ ਬੋਟ ਮੁਕਾਬਲਿਆਂ ਵਿੱਚ ਲੜਕੀਆਂ ਨੇ ਪਹਿਲਾ ਅਤੇ ਲੜਕਿਆਂ ਨੇ ਤੀਜਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਰੂਪਨਗਰ ਦਾ ਨਾਮ ਰੌਸ਼ਨ ਕੀਤਾ।
 
ਖਿਡਾਰੀਆਂ ਦੇ ਕੋਚ ਜਗਜੀਵਨ ਸਿੰਘ ਅਤੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ  ਦੀ ਮਹਿਨਤ ਸਦਕਾ ਰੂਪਨਗਰ ਜ਼ਿਲ੍ਹੇ ਦੇ ਮਾਣ ਵਿੱਚ ਵਾਧਾ ਹੋਇਆ ਹੈ।

Have something to say? Post your comment

ਸੱਭਿਆਚਾਰ/ਖੇਡਾਂ

ਅਰਸ਼ਦੀਪ ਕੌਰ ਨੇ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ

ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਭਾਰਤ ਦੀ ਨੁੰਮਾਇੰਦਗੀ ਕਰੇਗਾ ਰਵਿੰਦਰ ਸਿੰਘ

ਸਪੀਕਰ ਨੇ ਹਰਮਨਪ੍ਰੀਤ ਕੌਰ ਦੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਚੁਣੇ ਜਾਣ ‘ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ

ਮੜੌਲੀ ਖੁਰਦ ਦੇ ਖੇਡ ਮੇਲੇ ਵਿਚ ਕਰਵਾਈਆਂ ਬੈਲ ਗੱਡੀਆਂ ਦੀਆਂ ਦੌੜਾਂ

ਖੇਲੋ ਇੰਡੀਆ ਖੇਡਾਂ : ਗੱਤਕਾ ਮੁਕਾਬਲਿਆਂ ਚ ਪੰਜਾਬ ਦੇ ਲੜਕੇ ਤੇ ਚੰਡੀਗੜ੍ਹ ਦੀਆਂ ਲੜਕੀਆਂ ਰਹੀਆਂ ਜੇਤੂ

ਭਗਤ ਸਿੰਘ ਹੈਂਡਬਾਲ ਕਲੱਬ ਦੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ

ਬਾਗਾਂ ਵਾਲਾ ਕਲੱਬ ਵੱਲੋਂ ਕਰਵਾਇਆ ਵਾਲੀਬਾਲ ਟੂਰਨਾਮੈਂਟ

ਖਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਖਿਡਾਰਨਾਂ ਵਲੋਂ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬੰਗਲੌੌਰ ਵਿਖੇ ਹੋਈਆਂ ਪੈਨ ਇੰਡੀਆ ਮਾਸਟਰਜ਼ ਗੇਮਜ਼ ਵਿੱਚ ਮੋਹਾਲੀ ਦੇ ‘ਅਕਾਸ਼ ਵਾਲੀਆ’ ਨੇ ਜਿੱਤਿਆ ਕਾਂਸੀ ਦਾ ਤਗਮਾ

ਹੋਣਹਾਰ ਖਿਡਾਰੀਆਂ ਦੇ ਸਕੂਲਾਂ ਵਿਚ ਦਾਖਲੇ ਲਈ ਚੋਣ ਟਰਾਇਲ ਕਰਵਾਏ