English Hindi Saturday, December 10, 2022
-
 

ਸਿਹਤ/ਪਰਿਵਾਰ

ਖਸਰਾ ਤੇ ਰੁਬੇਲਾ ਦੇ ਖਾਤਮੇ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ-ਡਿਪਟੀ ਕਮਿਸ਼ਨਰ

November 24, 2022 02:39 PM

*ਡਿਪਟੀ ਕਮਿਸ਼ਨਰ ਨੇ ਟੀਕਾਕਰਨ ਸਬੰਧੀ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਸਰਵੇ ਕਰਨ ਦੀ ਹਦਾਇਤ ਕੀਤੀ

ਮਾਨਸਾ 24 ਨਵੰਬਰ: ਦੇਸ਼ ਕਲਿੱਕ ਬਿਓਰੋ

ਖਸਰਾ ਅਤੇ ਰੁਬੇਲਾ ਦੇ ਦਸੰਬਰ 2023 ਤੱਕ ਖਾਤਮੇ ਦੇ ਟੀਚੇ ਨੂੰ ਲੈ ਕੇ  ਨਿਯਮਿਤ ਟੀਕਾਕਰਣ ਅਤੇ ਨਿਗਰਾਨੀ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਪ੍ਰਧਾਨਗੀ ਹੇਠ ਹੋਈ, ਜਿੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਪ੍ਰੋਗਰਾਮ ਅਫ਼ਸਰ, ਪੰਚਾਇਤੀ ਰਾਜ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆ ਨੇ ਭਾਗ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਭਾਰਤ ਸਰਕਾਰ 2023 ਤੱਕ ਖਸਰਾ ਅਤੇ ਰੁਬੇਲਾ ( ਐਮ.ਆਰ ) ਦੇ ਖਾਤਮੇ ਲਈ ਵਚਨਬੱਧ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਲੱਮ ਏਰੀਆ, ਇਟਾਂ ਦੇ ਭੱਠੇ, ਸੀਜ਼ਨਲ ਲੇਬਰ ਅਤੇ ਮਾਇਗਰੇਟਰੀ ਲੇਬਰ ਦਾ ਸਰਵੇ ਕਰਕੇ 5 ਸਾਲ ਤੱਕ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੀ ਯੋਗ ਬੱਚਾ ਟੀਕਾਕਰਨ ਤੋ ਬਾਂਝਾ ਨਾ ਰਹੇ। ਉਨ੍ਹਾਂ ਐਮ.ਆਰ ਦੇ ਨਾਲ ਨਾਲ ਰੁਟੀਨ ਟੀਕਾਕਰਨ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਸਬੰਧੀ ਯੋਗ ਕਾਰਵਾਈ ਕਰਨ ਦੇ ਆਦੇਸ਼ ਦਿਤੇ। ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ 0 ਤੋ 5 ਸਾਲ ਤੱਕ ਦੇ ਬੱਚਿਆਂ ਦਾ ਸਰਵੇ ਜਲਦੀ ਤੋ ਜਲਦੀ ਕਰਵਾਉਣ ਦੀ ਹਦਾਇਤ ਕੀਤੀ
ਡਾ.ਰਣਜੀਤ ਸਿੰਘ ਰਾਏ ਡੀ.ਐਮ.ਸੀ.ਮਾਨਸਾ ਨੇ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੇ ਬੱਚੇ ਦਾ ਖਸਰਾ ਅਤੇ ਰੁਬੇਲਾ ਦਾ ਟੀਕਾਕਰਨ ਨਹੀ ਕਰਵਾਇਆ ਹੈ ਤਾਂ ਉਹ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਟੀਕਾਕਰਨ ਕਰਵਾਉਣ, ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਟੀਕਾਕਰਨ ਦੀ ਸੁਪਰਵਿਜ਼ਨ ਅਤੇ ਨਿਗਰਾਨੀ ਵਧਾਉਣ ਲਈ ਕਿਹਾ।
ਸਰਵੇਲੈੰਸ ਅਫਸਰ ਵਿਸ਼ਵ ਸਿਹਤ ਸੰਸਥਾ, ਡਾ. ਨਵਦਿਤੀਆ ਵਾਸੂੂਦੇੇਵਾ ਨੇ ਕਿਹਾ ਕਿ ਜੇਕਰ ਕੋਈ ਬੱਚਾ ਕਿਸੇ ਕਾਰਨ ਟੀਕਾਕਰਨ ਨਹੀ ਕਰਵਾ ਸਕਿਆ ਤਾਂ ਉਸ ਨੂੰ 5 ਸਾਲ ਦੀ ਉਮਰ ਤੱਕ ਇਕ ਮਹੀਨੇ ਦੇ ਫਰਕ ਨਾਲ ਐਮ.ਆਰ ਦੀਆਂ ਦੋਵੇ ਖੁਰਾਕਾਂ ਦਿਤੀਆਂ ਜਾ ਸਕਦੀਆਂ ਹਨ।  ਉਨਾਂ ਦੱਸਿਆਂ ਕਿ ਜੇਕਰ ਗਰਭਵਤੀ ਮਾਂ ਨੂੰ ਖਸਰਾ ਹੁੰਦਾ ਹੈ ਤਾਂ ਬੱਚੇ ਨੂੰ ਖਸਰਾ ਹੋਣ ਦੀ ਸੰਵਾਭਨਾ ਵੱਧ ਹੁੰਦੀ ਹੈ। ਸਿਵਲ ਸਰਜਨ ਡਾ.ਹਰਿੰਦਰ ਕੁੁਮਾਰ ਸ਼ਰਮਾ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਨਿਸਚਿਤ ਸਮੇਂ ’ਤੇ ਟੀਕਾਕਰਨ ਦਾ ਟੀਚਾ ਪੂਰਾ ਕੀਤਾ ਜਾਵੇ।
ਇਸ ਮੌਕੇ ਆਈ.ਐਮ.ਏ ਦੇ ਪ੍ਰਧਾਨ ਡਾ. ਜਨਕ ਰਾਜ ਐਮ.ਡੀ. ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Have something to say? Post your comment

ਸਿਹਤ/ਪਰਿਵਾਰ

ਸੜਕ ਸੁਰੱਖਿਆ ਦਾ ਮਤਲਬ ਜ਼ਿੰਦਗੀ ਬਚਾਉਣਾ':ਡਾ. ਭੁਪਿੰਦਰ ਸਿੰਘ

ਮੈਡੀਕਲ ਪ੍ਰੈਕਟੀਸ਼ਨਰਾਂ ਨੇ ਮੁੱਖ ਮੰਤਰੀ ਤੋਂ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਣ ਦੀ ਕੀਤੀ ਮੰਗ

ਡਿਪਟੀ ਕਮਿਸ਼ਨਰ ਵੱਲੋਂ 27 ਪ੍ਰਾਇਮਰੀ ਸਿਹਤ ਕੇਂਦਰਾਂ ਤੇ ਸ਼ਹਿਰੀ ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਨ ਲਈ ਵਿਭਾਗੀ ਪੱਧਰ ’ਤੇ ਚੱਲ ਰਹੀ ਪ੍ਰਗਤੀ ਦਾ ਜਾਇਜ਼ਾ

ਸਿਗਰਿਟ ਪੀਣ ਨਾਲ 56 ਬਿਮਾਰੀਆਂ ਹੋਣ ਦਾ ਖਤਰਾ

ਨਿਮੋਨੀਆ ਨੂੰ ਹਲਕੇ ਵਿੱਚ ਨਾ ਲਓ: ਸਿਵਲ ਸਰਜਨ

ਸਿਵਲ ਸਰਜਨ ਵਲੋਂ ਰਾਤ ਸਮੇਂ ਡੇਰਾਬੱਸੀ ਤੇ ਢਕੋਲੀ ਦੇ ਹਸਪਤਾਲਾਂ ਦਾ ਅਚਨਚੇਤ ਦੌਰਾ

Cervical ਤੋਂ ਬਚਣ ਲਈ ਮੋਬਾਈਲ ਤੇ ਕੰਪਿਊਟਰ ਦੀ ਵਰਤੋਂ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਏਡਜ ਨੂੰ ਸਮਝੋ, ਏਡਜ ਨੂੰ ਰੋਕੋ, ਵਾਦਾ ਨਿਭਾਓਃ ਹੇਮੰਤ ਕੁਮਾਰ

ਦੋ ਬੱਚੀਆਂ ਦੇ ਦਿਲ ਵਿਚਲੇ ਛੇਕ ਦਾ ਮੁਫ਼ਤ ਆਪਰੇਸ਼ਨ

ਸਿਵਲ ਸਰਜਨ ਸੰਗਰੂਰ ਵੱਲੋਂ ਪਰਿਵਾਰ ਭਲਾਈ ਸੇਵਾਵਾਂ ਸਬੰਧੀ ਤਿਆਰੀਆਂ ਮੁਕੰਮਲ ਕਰਨ ਦੀ ਹਦਾਇਤ