English Hindi Friday, July 01, 2022
-

ਚੰਡੀਗੜ੍ਹ/ਆਸਪਾਸ

ਖਾਲੀ ਸਰਕਲਾਂ ਵਿੱਚ ਪਟਵਾਰੀਆਂ ਦੀ ਹਫਤਾਵਾਰੀ ਡਿਊਟੀ ਲਗਵਾਊਣ ਲਈ ਡੀ ਸੀ ਨੂੰ ਦਿੱਤਾ ਮੰਗ ਪੱਤਰ

June 23, 2022 05:09 PM
 
ਮੋਰਿੰਡਾ, 23 ਜੂਨ  ( ਭਟੋਆ )
ਹਲਕਾ ਸ੍ਰੀ ਚਮਕੌਰ ਸਾਹਿਬ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਸਹੇੜੀ ਦੀ ਅਗਵਾਈ ਹੇਠ ਤਹਿਸੀਲ ਮੋਰਿੰਡਾ ਦੇ ਪਟਵਾਰੀਆਂ ਨੂੰ ਖਾਲੀ ਪਏ ਸਰਕਲਾਂ ਵਿੱਚ ਹਫਤਾਵਾਰੀ ਰੋਟੇਸ਼ਨਵਾਈਜ਼ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਕੰਦਰ  ਸਿੰਘ ਸਹੇੜੀ ਨੇ ਦੱਸਿਆ ਕਿ ਤਹਿਸੀਲ ਮੋਰਿੰਡਾ ਵਿੱਚ ਕੁੱਲ 26 ਪਟਵਾਰ ਸਰਕਲ ਹਨ, ਜਦਕਿ ਇਸ ਤਹਿਸੀਲ ਵਿੱਚ 6 ਪਟਵਾਰੀ ਤਾਇਨਾਤ ਹਨ। ਜਿਸ ਕਾਰਨ ਹਰੇਕ ਪਟਵਾਰੀ ਨੂੰ ਵਾਧੂ ਸਰਕਲ ਦਿੱਤੇ ਗਏ ਹਨ ਪਰ ਉਹ ਵਾਧੂ ਸਰਕਲਾਂ ਦਾ ਕੰਮ ਨਹੀਂ ਕਰ ਰਹੇ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਰਟੀਫਿਕੇਟ ਆਦਿ ਲਈ ਰਿਪੋਰਟਾਂ ਕਰਵਾਉਣ ਵਿੱਚ ਵੀ ਕਾਫੀ ਦਿੱਕਤਾਂ ਆ ਰਹੀਆਂ ਹਨ। ਸਿਕੰਦਰ ਦਰ ਸਿੰਘ ਸਹੇੜੀ ਨੇ ਕਿਹਾ ਕਿ ਤਹਿਸੀਲ ਮੋਰਿੰਡਾ ਦੇ ਸਮੂਹ ਪਟਵਾਰੀਆਂ ਨੂੰ ਖਾਲੀ ਪਏ ਸਰਕਲਾਂ ਵਿੱਚ ਹਫਤਾਵਾਰੀ ਰੋਟੇਸ਼ਨਵਾਈਜ਼ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਲੋਕਾਂ ਦਾ ਕੰਮ ਅਸਾਨੀ ਨਾਲ ਹੋ ਸਕੇ। ਇਸ ਮੌਕੇ ਉਹਨਾਂ ਨਾਲ ਸਤਨਾਮ ਸਿੰਘ ਸੋਨੀ ਜ਼ਿਲ੍ਹਾ ਯੂਥ ਵਿੰਗ ਮੀਤ ਪ੍ਰਧਾਨ, ਰਾਜੂ ਪੰਡਿਤ ਕਾਈਨੌਰ, ਕੈਪਟਨ ਨਰਿੰਦਰ ਸਿੰਘ ਹਾਫਿਜ਼ਾਬਾਦ ਮੌਜੂਦ ਸਨ। 

Have something to say? Post your comment

ਚੰਡੀਗੜ੍ਹ/ਆਸਪਾਸ

ਮੋਰਿੰਡਾ ਦੇ ਅੰਡਰਬ੍ਰਿਜ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਧਾਰਿਆ ਛੱਪੜ ਦਾ ਰੂਪ

ਪਨਗੇ੍ਨ ਦੇ ਸਾਬਕਾ ਚੇਅਰਮੈਨ ਦਾ ਲੜਕਾ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਸਮੇਤ ਕੀਤਾ ਕਾਬੂ

ਪਿੰਡ ਰੰਗੀਆਂ ਦਾ ਜਸਕਰਨ ਸਿੰਘ ਬਣਿਆ ਲੈਫਟੀਨੈਂਟ

ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਕੀਤਾ ਲੈਬ ਦਾ ਉਦਘਾਟਨ

ਰੰਧਾਵਾ ਨੇ ਵਿਧਾਨ ਸਭਾ ਵਿੱਚ ਸ਼ਹਿਰ 'ਚ ਲੱਗਦੇ ਟਰੈਫਿਕ ਜਾਮ ਦਾ ਹੱਲ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਕੀਤੀ ਮੰਗ

ਪੇਂਡੂ ਚੌਕੀਦਾਰ ਕੱਲ੍ਹ ਨੂੰ ਬਜ਼ਟ ਸੈਸ਼ਨ ਦਾ ਘਿਰਾਓ ਕਰਨਗੇ: ਨੀਲੋਂ

पंजाब स्टेट पेंशनर्स महासंघ सीनियर सिटीजन द्वारा सभा

ਪੰਜਾਬ ਰਾਜ ਪੈਂਸ਼ਨਰਜ਼ ਮਹਾ ਸੰਘ ਸੀਨੀਅਰ ਸਿਟੀਜ਼ਨ ਵਲੋਂ ਇਕੱਤਰਤਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਲੁਠੇੜੀ ਦੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੀ

ਪਿੰਡ ਢੰਗਰਾਲੀ ਵਿਖੇ ਹੋਇਆ ਗਰਾਮ ਸਭਾ ਦਾ ਇਜਲਾਸ