English Hindi Saturday, January 28, 2023
 

ਸਿਹਤ/ਪਰਿਵਾਰ

ਗਰਭਵਤੀ ਔਰਤਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣ ਸੰਬੰਧੀ ਕੀਤੀ ਮੀਟਿੰਗ

January 20, 2023 03:12 PM
 
ਬੱਸੀ ਪਠਾਣਾ/ਫਤਿਹਗੜ ਸਾਹਿਬ , 20 ਜਨਵਰੀ, ਦੇਸ਼ ਕਲਿੱਕ ਬਿਓਰੋ -
 
ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਐਸ.ਐਮ.ਓ  ਭੁਪਿੰਦਰ ਸਿੰਘ ਅਤੇ ਐਸ.ਐਮ.ਓ ਸੀ.ਐਚ.ਸੀ ਖੇੜਾ ਡਾ. ਰਾਕੇਸ਼ ਬਾਲੀ ਵੱਲੋ ਪੀ.ਐਚ.ਸੀ ਨੰਦਪੁਰ ਕਲੋੜ ਵਿੱਖੇ ਸਮੂਹ ਐਲ.ਐਚ.ਵੀ ਅਤੇ ਏ.ਐਨ.ਐਮਜ ਦੀ ਮੀਟਿੰਗ ਰੱਖੀ ਗਈ। ਮੀਟਿੰਗ ਦੌਰਾਨ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ 100 ਪ੍ਰਤੀਸ਼ਤ ਰਜਿਸਟੇ੍ਸ਼ਨ ਆਰ.ਸੀ.ਐੱਚ ਪੋਰਟਲ ਤੇ ਚੜਾਉਣਾ ਯਕੀਨੀ ਬਣਾਉਣ, ਮਾਂ ਤੇ ਬੱਚੇ ਦੀ ਸਿਹਤ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏ ਉਨ੍ਹਾਂ ਦੇ ਰੁਟੀਨ ਟੀਕਾਕਰਨ, ਸੰਸਥਾਗਤ ਜਣੇਪੇ ਵਿਚ ਵਾਧਾ ਕਰਨ, ਨਿਰਧਾਰਤ ਐਂਟੀ ਨੇਟਲ ਚੈੱਕਅਪ ਪੂਰੇ ਕਰਨੇ, ਚੌਥੇ ਐਂਟੀਨੇਟਲ ਵੱਲ ਵੀ ਖਾਸ ਧਿਆਨ ਅਤੇ ਗਰਭਵਤੀ ਔਰਤਾਂ ਨੂੰ ਆਇਰਨਫੋਲਿਕ ਅਤੇ ਹੋਰ ਜਰੂਰੀ ਦਵਾਈਆਂ ਮੁਹੱਈਆ ਕਰਵਾਉਣਾ ਯਕੀਨੀ ਬਨਾਉਣ ਲਈ ਕਿਹਾ ਗਿਆ । ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਕੌਮੀ ਸਿਹਤ ਪੋ੍ਗਰਾਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ ।ਆਸ਼ਾ ਵਰਕਰਾਂ ਦੇ ਕੰਮਾਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਐਂਟੀਨੇਟਲ ਅਤੇ ਪੋਸਟਨੈਟਲ ਚੈਕਅਪ ਕਰਨ ਵਿੱਚ ਸਹਿਯੋਗ ਕਰਨ ਲਈ  ਕਿਹਾ ਗਿਆ। 

Have something to say? Post your comment

ਸਿਹਤ/ਪਰਿਵਾਰ

ਪੰਜਾਬ ਸਰਕਾਰ ਲੋਕਾਂ ਦਾ ਇਕ ਇਕ ਪੈਸਾ ਲੋਕਾਂ ਦੀ ਸੇਵਾ 'ਚ ਲਗਾਉਣ ਲਈ ਵਚਨਬੱਧ- ਰੁਪਿੰਦਰ ਸਿੰਘ ਹੈਪੀ

ਵਿਧਾਇਕ ਬੁੱਧ ਰਾਮ ਨੇ ਪਿੰਡ ਰੰਘੜਿਆਲ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਹਿਲਾਂ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ

ਭਾਰਤ ਬਾਇਓਟੈਕ ਦੀ ਨੱਕ ਰਾਹੀਂ ਲਈ ਜਾਣ ਵਾਲੀ ਵੈਕਸੀਨ iNCOVACC ਅੱਜ ਕੀਤੀ ਜਾਵੇਗੀ ਲਾਂਚ

ਡਿਪਟੀ ਡਾਇਰੈਕਟਰ ਡਾ. ਦਰਸ਼ਨ ਕੁਮਾਰ ਵੱਲੋਂ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਦਾ ਜਾਇਜ਼ਾ

ਹੈਪੇਟਾਈਟਸ-ਸੀ ਅਤੇ ਬੀ ਦੀ ਜਾਂਚ ਤੇ ਇਲਾਜ ਡੇਰਾਬੱਸੀ ਤੇ ਖਰੜ ਦੇ ਸਰਕਾਰੀ ਹਸਪਤਾਲਾਂ ਵਿਚ ਵੀ ਸ਼ੁਰੂ

ਨਵੇਂ ਆਮ ਆਦਮੀ ਕਲੀਨਿਕਾਂ ਦੀ ਉਸਾਰੀ ਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ : ਸਿਵਲ ਸਰਜਨ

ਪੰਜਾਬ ‘ਚ ਕੋਵਿਡ ਟੀਕਾਕਰਨ ਹੋਵੇਗਾ ਤੇਜ਼, ਕੋਰੋਨਾ ਵੈਕਸੀਨ ਦਾ ਸਟਾਕ ਚੰਡੀਗੜ੍ਹ ਪੁੱਜਾ

ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ‘ਚ ਆਯੁਰਵੈਦਿਕ ਮੈਡੀਕਲ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਦਾ ਸੱਦਾ

ਉਪਮੰਡਲ ਮਜਿਸਟ੍ਰੇਟ ਬੱਸੀ ਪਠਾਣਾ ਅਸ਼ੋਕ ਕੁਮਾਰ ਵੱਲੋ ਲਿਆ ਗਿਆ ਉਸਾਰੀ ਅਧੀਨ ਆਮ ਆਦਮੀ ਕਲੀਨਿਕਾ ਦਾ ਜਾਇਜ਼ਾ