English Hindi Friday, July 01, 2022
-

ਸਾਹਿਤ

ਘਾਨਾ ਵੱਸਦੇ ਪੰਜਾਬੀ ਕਾਰੋਬਾਰੀ ਅਮਰਦੀਪ ਸਿੰਘ ਹਰੀ ਵੱਲੋਂ ਪੰਜਾਬੀ ਲੇਖਕਾਂ ਨੂੰ ਪੰਜਾਬੀ ਚੇਤਨਾ ਲਹਿਰ ਪੂਰੇ ਸੰਸਾਰ ਤੱਕ ਪਸਾਰਨ ਦਾ ਹੋਕਾ

May 23, 2022 01:51 PM

ਲੁਧਿਆਣਾਃ 23 ਮਈ, ਦੇਸ਼ ਕਲਿੱਕ ਬਿਓਰੋ

ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਲੋਵਾਲ ਦੇ ਜੰਮਪਲ ਅਤੇ ਘਾਨਾ ਵੱਸਦੇ ਵਿਸ਼ਵ ਪ੍ਰਸਿੱਧ ਕਾਰੋਬਾਰੀ ਸਃ ਅਮਰਦੀਪ ਸਿੰਘ ਹਰੀ ਨੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਮੂਹ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਸੀਂ ਆਪਣੇ ਘਰਾਂ ਦਾ ਕਿਲ੍ਹਾ ਮਜਬੂਤ ਨਹੀਂ ਕਰਦੇ ਤਦ ਤੀਕ ਇਸ ਦਾ ਵਿਕਾਸ ਤੇ ਵਿਸਥਾਰ ਸੰਭਵ ਨਹੀਂ ਹੈ। ਪਰਿਵਾਰ ਤੋਂ ਸੰਸਾਰ ਤੀਕ ਭਾਸ਼ਾ ਦੇ ਪਸਾਰ ਦਾ ਏਜੰਡਾ ਤੈਅ ਕਰਨਾ ਚਾਹੀਦਾ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਪਬਲਿਕ ਤੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੱਖ ਵੱਖ ਪੰਜਾਬੀ ਭਾਸ਼ਾ ਮੁਕਾਬਲਿਆਂ ਲਈ ਪੁਸਤਕਾਂ ਵੰਡ ਕੇ ਉਨ੍ਹਾਂ ਦੇ ਮੁਕਾਬਲੇ ਜ਼ਿਲ੍ਹਾ ਵਾਰ ਕਰਨੇ ਚਾਹੀਦੇ ਹਨ। ਜੇਤੂਆਂ ਨੂੰ ਸਰਟੀਫੀਕੇਟ ਤੇ ਇੱਕ ਇੱਕ ਹੋਰ ਪ੍ਰੇਰਕ ਕਿਤਾਬ ਦੇ ਕੇ ਪੰਜਾਬੀ ਪੁਸਤਕ ਸੱਭਿਆਚਾਰ ਦੀ ਉਸਾਰੀ ਕਰਨੀ ਚਾਹੀਦੀ ਹੈ। ਇਸ ਕੰਮ ਲਈ ਪਰਵਾਸੀ ਪੰਜਾਬੀ ਆਰਥਿਕ ਸਹਾਇਤਾ ਦੇ ਸਕਦੇ ਹਨ।
ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਨਾਲ ਜੁੜਨ ਲਈ ਇੱਕ ਲੱਖ ਰੁਪਏ ਦਾ ਚੈੱਕ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾਃ ਸ਼ਯਾਮ ਸੁੰਦਰ ਦੀਪਤੀ ਤੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੂੰ ਸੌਂਪਿਆ।
ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਸਃ ਅਮਰਦੀਪ ਸਿੰਘ ਹਰੀ ਦੇ ਸੁਝਾਵਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਘਾਨਾ ਵਰਗੇ ਮੁਲਕ ਵਿੱਚ ਪੰਜਾਬੀ ਸਾਹਿੱਤ ਤੇ ਭਾਸ਼ਾ ਲਈ ਚਿੰਤਾਤੁਰ ਸ਼ਖ਼ਸੀਅਤ ਦੇ ਅਕਾਡਮੀ ਨਾਲ ਜੁੜਨ ਲਈ ਅਸੀਂ ਮਾਣ ਮਹਿਸੂਸ ਕਰਦੇ ਹਾਂ। ਇਹ ਸਬੰਧ ਜੋੜਨ ਲਈ ਉਨ੍ਹਾਂ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਸਃ ਹਰਪ੍ਰੀਤ ਸਿੰਘ ਸੰਧੂ ਐਡਵੋਕੇਟ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਦੇਸ਼ਾਂ ਚ ਵੱਸਦੇ ਮੈਂਬਰਾਂ ਤੇ ਸਰਪ੍ਰਸਤਾਂ ਨੂੰ ਵੀ ਅਕਾਡਮੀ ਕਾਰਜਾਂ ਲਈ ਸਰਗਰਮ ਕੀਤਾ ਜਾਵੇਗਾ। ਉਨ੍ਹਾਂ ਨੂੰ ਈ ਵੋਟਿੰਗ ਲਈ ਵੀ ਸੰਭਾਨਾਵਾਂ ਲੱਭੀਆਂ ਜਾ ਰਹੀਆਂ ਹਨ।
ਅਕਾਡਮੀ ਦੇ ਸਰਪ੍ਰਸਤ ਬਣਨ ਤੇ ਸਃ ਅਮਰਦੀਪ ਸਿੰਘ ਹਰੀ ਜੀ ਨੂੰ ਅਕਾਡਮੀ ਵੱਲੋਂ ਪ੍ਰਕਾਸ਼ਿਤ ਮਹਾਂਕਵੀ ਟੈਗੋਰ ਦੀਆਂ ਲਿਖਤਾਂ ਦਾ ਸੈੱਟ ਭੇਂਟ ਕੀਤਾ ਗਿਆ। ਉਨ੍ਹਾਂ ਨਾਲ ਆਏ ਵਿਸ਼ਵ ਪ੍ਰਸਿੱਘ ਸੰਗੀਤਕਾਰ ਤੇ ਗੁਰਮਤਿ ਸੰਗੀਤ ਦੇ ਖੋਜੀ ਵਿਦਵਾਨ ਭਾਈ ਬਲਦੀਪ ਸਿੰਘ ਨੂੰ ਵੀ ਪੁਸਤਕਾਂ ਦਾ ਸੈੱਟ ਪ੍ਰਧਾਨ ਜੀ ਤੇ ਕਾਰਜ ਕਾਰਨੀ ਵੱਲੋਂ ਭੇਂਟ ਕੀਤਾ ਗਿਆ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਃ ਅਮਰਦੀਪ ਸਿੰਘ ਹਰੀ ਪੰਜਾਬ ਸਰਕਾਰ ਲਈ ਵੀ ਹੁਨਰ ਵਿਕਾਸ ਦੇ ਖੇਤਰ ਵਿੱਚ ਵਡਮੁੱਲਾ ਹਿੱਸਾ ਪਾਉਣ ਲਈ ਯਤਨਸ਼ੀਲ ਹਨ।
ਇਸ ਮੌਕੇ ਪੰਜਾਬੀ ਭਾਸ਼ਾ ਦੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਹਰਜੀਤ ਸਿੰਘ ਸੰਧੂ ਮੌਜ਼ੇਕ ਆਰਟਿਸਟ ਨਿਉਯਾਰਕ, ਭਾਈ ਬਲਦੀਪ ਸਿੰਘ ਰਾਗੀ, ਸਃ ਹਰਪ੍ਰੀਤ ਸਿੰਘ ਸੰਧੂ, ਚੇਅਰਮੈਨ ਇਨਫੋਟੈੱਕ ਪੰਜਾਬ, , ਪਰਮਜੀਤ ਸਿੰਘ ਮਾਨ ਬਰਨਾਲਾ ਕਹਾਣੀਕਾਰ, ਭਗਵੰਤ ਸਿੰਘ ਸੰਪਾਦਕ ਜਾਗੋ, ਭਗਵੰਤ ਰਸੂਲਪੁਰੀ ਸੰਪਾਦਕ ਕਹਾਣੀ ਧਾਰਾ, ਕੇ ਸਾਧੂ ਸਿੰਘ, ਹਰਦੀਪ ਢਿੱਲੋਂ, ਸਤਿਨਾਮ ਸਿੰਘ ਮਾਣਕ, ਜਸਬੀਰ ਝੱਜ, ਡਾਃ ਹਰਵਿੰਦਰ ਸਿੰਘ ਸਿਰਸਾ, ਡਾਃ ਇੰਦਰਾ ਵਿਰਕ, ਗੁਰਚਰਨ ਕੌਰ ਕੋਚਰ, ਬਲਦੇਵ ਸਿੰਘ ਝੱਜ, ਹਰਬੰਸ ਮਾਲਵਾ, ਡਾਃ ਇੰਦਰਾ ਵਿਰਕ ਵੀ ਹਾਜ਼ਰ ਸਨ।

Have something to say? Post your comment

ਸਾਹਿਤ

ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੋਸ਼ਟੀ ਦਾ ਆਯੋਜਨ

ਦਿੱਲੀ ਦੀ ਲੇਖਿਕਾ ਗੀਤਾਂਜਲੀ ਸ਼੍ਰੀ ਦੇ ਨਾਵਲ 'ਟੌਮ ਆਫ਼ ਸੈਂਡ' ਨੂੰ ਮਿਲਿਆ ਅੰਤਰਰਾਸ਼ਟਰੀ ਬੁਕਰ ਪੁਰਸਕਾਰ

ਬਾਬਾ ਫ਼ਰੀਦ ਤੋਂ ਲੈ ਕੇ ਮੀਆਂ ਮੁਹੰਮਦ ਬਖ਼ਸ਼ ਸਾਹਿਬ ਤੀਕ ਦੀ ਰਾਵੀ ਪਾਰਲੀ ਸਾਹਿੱਤਕ ਵਿਰਾਸਤ ਧਰਤੀ ਦੇ ਦੁਖ ਸੁਖ ਦੀ ਵਾਰਤਾ ਸੁਣਾਉਂਦੀ ਹੈ: ਗੁਰਭਜਨ ਗਿੱਲ

ਵਿਸਵ ਪੁਸਤਕ ਦਿਵਸ ਮੌਕੇ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ

ਸ਼੍ਰੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਨਾਲ ਰੂ-ਬ-ਰੂ ਸਮਾਗਮ ਦਾ ਆਯੋਜਨ

ਦ੍ਰਿਸ਼ਟਮਾਨ ਸੰਸਾਰ ਦੀ ਅਮੋਲਕ ਜੁਗਤ ਹੈ ਗੁਰਬਾਣੀ ਜੀਵਨ ਰਹੱਸ: ਡਾ ਬੈਦਵਾਣ

ਵਿਦੇਸ਼ਾਂ ਵਿੱਚ ਦਸਤਾਰ ਧਾਰੀ ਬੁਲੰਦੀਆਂ ਛੋਹਣ ਵਾਲੇ ਦੋ ਪੰਜਾਬੀ ਲੇਖਕਾਂ ਦਾ ਸਨਮਾਨ ਸਾਡਾ ਸੁਭਾਗ- ਡਾ. ਸ ਪ ਸਿੰਘ

ਭਾਸ਼ਾ ਵਿਭਾਗ ਨੇ ਵਿਸ਼ਵ ਕਵਿਤਾ ਦਿਵਸ ਮਨਾਇਆ

ਲਾਹੌਰ 'ਚ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਦੀ ਸੱਜਰੀ ਕਿਤਾਬ ਸਲੀਬਾਂ ਬਾਬਾ ਨਜਮੀ ਤੇ ਅਫ਼ਜ਼ਲ ਸਾਹਿਰ ਵੱਲੋਂ ਲੋਕ ਅਰਪਣ

ਕੌਮਾਂਤਰੀ ਔਰਤ ਦਿਵਸ : ਔਰਤ ਹੈਂ ਤੂੰ ...