English Hindi Saturday, December 10, 2022
-
 

ਵਿਦੇਸ਼

ਚੀਨ ਵਿੱਚ ਨਿੱਜੀ ਕੰਪਨੀ ਦੇ ਪਲਾਂਟ ‘ਚ ਅੱਗ ਲੱਗਣ ਕਾਰਨ 38 ਲੋਕਾਂ ਦੀ ਮੌਤ

November 22, 2022 12:11 PM

ਬੀਜਿੰਗ, 22 ਨਵੰਬਰ, ਦੇਸ਼ ਕਲਿਕ ਬਿਊਰੋ:

ਚੀਨ ਵਿੱਚ ਇੱਕ ਨਿੱਜੀ ਕੰਪਨੀ ਦੇ ਪਲਾਂਟ ਵਿੱਚ ਅੱਗ ਲੱਗਣ ਕਾਰਨ 38 ਲੋਕਾਂ ਦੀ ਮੌਤ ਹੋ ਗਈ ਹੈ। ਇਹ ਖਬਰ ਚੀਨ ਦੇ ਸਰਕਾਰੀ ਮੀਡੀਆ ਦੇ ਹਵਾਲੇ ਨਾਲ ਮਿਲੀ ਹੈ। ਹਾਦਸੇ 'ਚ ਦੋ ਲੋਕ ਜ਼ਖਮੀ ਹੋ ਗਏ, ਜਦਕਿ ਦੋ ਲਾਪਤਾ ਹਨ। ਜਾਂਚ ਏਜੰਸੀਆਂ ਨੂੰ ਅੱਗ ਦੇ ਪਿੱਛੇ ਕਿਸੇ ਸਾਜ਼ਿਸ਼ ਦਾ ਸ਼ੱਕ ਹੈ। ਗਲੋਬਲ ਟਾਈਮਜ਼ ਮੁਤਾਬਕ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਹਾਲਾਂਕਿ ਉਨ੍ਹਾਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।ਏਜੰਸੀ ਮੁਤਾਬਕ ਇਹ ਹਾਦਸਾ ਮੱਧ ਚੀਨ ਦੇ ਹੇਨਾਨ ਸੂਬੇ 'ਚ ਵਾਪਰਿਆ। ਇਸ ਘਟਨਾ 'ਚ ਦੋ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਪਲਾਂਟ ਤੋਂ ਦੋ ਲੋਕ ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਟੀਮ ਉਨ੍ਹਾਂ ਦੀ ਭਾਲ ਕਰ ਰਹੀ ਹੈ।ਏਜੰਸੀ ਨੇ ਸ਼ਹਿਰ ਦੇ ਪ੍ਰਚਾਰ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ ਇਹ ਅੱਗ ਸੋਮਵਾਰ ਸ਼ਾਮ ਚੀਨੀ ਸਮੇਂ ਅਨੁਸਾਰ 4.22 ਵਜੇ ਅਨਯਾਂਗ ਸ਼ਹਿਰ ਦੇ ਵੇਨਫੇਂਗ ਇਲਾਕੇ 'ਚ ਵਪਾਰਕ ਕੰਪਨੀ ਦੇ ਪਲਾਂਟ 'ਚ ਲੱਗੀ। ਰਾਤ ਕਰੀਬ 11 ਵਜੇ ਇਸ ਨੂੰ ਕਾਬੂ ਕਰ ਲਿਆ ਗਿਆ।

Have something to say? Post your comment

ਵਿਦੇਸ਼

ਰਾਤੋ ਰਾਤ ਅਮੀਰ ਹੋਇਆ ਇਕ ਪਿੰਡ, ਕਰੋੜਪਤੀ ਬਣੇ 165 ਜਾਣੇ

ਪਾਕਿਸਤਾਨ : ਗੁਰਦੁਆਰਾ ਸਾਹਿਬ ਨੂੰ ਮਸਜਿਦ ਦੱਸ ਕੇ ਲਗਾਇਆ ਤਾਲਾ

ਕੋਲੰਬੀਆ 'ਚ ਜ਼ਮੀਨ ਖਿਸਕਣ ਕਾਰਨ ਕਈ ਵਾਹਨ ਦਬੇ, ਅੱਠ ਬੱਚਿਆਂ ਸਮੇਤ 34 ਵਿਅਕਤੀਆਂ ਦੀ ਮੌਤ

ਨਾਈਜੀਰੀਆ ਦੀ ਇੱਕ ਮਸਜਿਦ ‘ਚ ਗੋਲੀਬਾਰੀ, ਇਮਾਮ ਸਮੇਤ 12 ਲੋਕਾਂ ਦੀ ਮੌਤ

ਅਮਰੀਕੀ ਖੁਫੀਆ ਏਜੰਸੀ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਨਾਲ ਕੀਤਾ ਸੰਪਰਕ,ਮੰਗੀ ਜਾਣਕਾਰੀ

Google ਦੇ CEO ਸੁੰਦਰ ਪਿਚਾਈ ਪਦਮ ਭੂਸ਼ਣ ਨਾਲ ਸਨਮਾਨਿਤ

ਰੂਸ ਨੇ ਪਾਕਿਸਤਾਨ ਨੂੰ ਭਾਰਤ ਵਾਂਗ ਸਸਤਾ ਕੱਚਾ ਤੇਲ ਦੇਣ ਤੋਂ ਕੀਤੀ ਕੋਰੀ ਨਾਂਹ

ਭਾਰਤ ‘ਚ ਰਾਤ ਨੂੰ ਬਾਹਰ ਨਿਕਲਣਾ ਸੁਰੱਖਿਅਤ ਨਹੀਂ: ਦੱਖਣੀ ਕੋਰੀਆ ਵੱਲੋਂ ਐਡਵਾਈਜ਼ਰੀ ਜਾਰੀ

ISIS ਦਾ ਮੁਖੀ ਅਬੂ ਹਸਨ ਅਲ-ਹਾਸ਼ਿਮੀ ਮਾਰਿਆ ਗਿਆ

ਚੀਨ ਅਤੇ ਰੂਸ ਦੇ ਲੜਾਕੂ ਜਹਾਜ਼ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ, ਤਣਾਅ ਵਧਣ ਦੇ ਆਸਾਰ