ਵਫਦ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲ ਕੇ ਦਿੱਤਾ ਮੰਗ ਪੱਤਰ:
ਮੋਹਾਲੀ: 21 ਜੂਨ, ਜਸਵੀਰ ਸਿੰਘ ਗੋਸਲ
ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ, ਦੇ ਚੀਫ ਆਰਗੇਨਾਈਜਰ ਸ਼ਿਆਮ ਲਾਲ ਸ਼ਰਮਾਂ ਨੇ ਦੱਸਿਆ ਕਿ ਫੈਡਰੇਸ਼ਨ ਅਤੇ ਭਰਾਤਰੀ ਜਥੇਬੰਦੀ ਦੋਆਬਾ ਜਨਰਲ ਕੈਟਾਗਰੀਜ਼ ਫਰੰਟ ਦਾ ਵਫਦ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਜਨਰਲ ਕੈਟਾਗਰੀ ਦੀ ਭਲਾਈ ਲਈ ਸਥਾਪਤ ਕੀਤੇ ਗਏ ਕਮਿਸ਼ਨ ਦੇ ਚੈਅਰਪਰਸਨ, ਮੈਂਬਰਾਂ ਅਤੇ ਅਮਲੇ ਦੀ ਨਿਯੁਕਤੀ ਤੁਰੰਤ ਕੀਤੀ ਜਾਵੇ।ਜਨਰਲ ਵਰਗ ਦੀ ਭਲਾਈ ਲਈ ਕੋਈ ਵੀ ਸੰਸਥਾ ਨਹੀਂ ਹੈ ਜਦੋਂ ਕਿ ਅਨੁਸੂਚਿਤ ਜਾਤੀ ਵਰਗ ਦੀ ਭਲਾਈ ਲਈ ਰਾਜ ਸਰਕਾਰ ਵੱਲੋਂ ਸਟੇਟ ਕਮਿਸ਼ਨ ਸਥਾਪਤ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਨੈਸ਼ਨਲ ਕਮਿਸ਼ਨ ਬਣਾਇਆ ਗਿਆ ਹੈ ।ਮੰਤਰੀ ਸਾਹਿਬਾਨ ਵਿਚ ਖਾਸ ਕਰਕੇ ਲਾਲ ਚੰਦ ਖੁਰਾਕ ਮੰਤਰੀ ਅਤੇ ਬ੍ਰਹਮ ਸ਼ੰਕਰ (ਜਿੰਪਾ) ਮਾਲ ਮੰਤਰੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਅਮਨ ਅਰੋੜਾ ਐਮ.ਐਲ ਏ ਸੁਨਾਮ, ਫੌਜਾ ਸਿੰਘ ਐਮ.ਐਲ਼ ਗੁਰੂ ਹਰ ਸਹਾਏ ਨਾਲ ਵੀ ਗੱਲ-ਬਾਤ ਹੋਈ ਅਤੇ ਜਨਰਲ ਵਰਗ ਦੀਆਂ ਮੰਗਾਂ ਸਬੰਧੀ ਮੈਮੋਰੈਂਡਮ ਪੇਸ਼ ਕੀਤਾ ਗਿਆ। ਬਲਵੀਰ ਸਿੰਘ ਫੁਗਲਾਨਾ ਪ੍ਰਧਾਨ ਦੋਆਬਾ ਜਨਰਲ ਕੈਟਾਗਰੀਜ਼ ਫਰੰਟ ਅਤੇ ਜਗਤਾਰ ਸਿੰਘ ਭੂੰਗਰਾਨੀ ਜਨਰਲ ਸੱਕਤਰ ਨੇ ਮੰਗ ਕੀਤੀ ਕਿ ਰਿਜ਼ਰਵ ਹਲਕੇ ਰੂਟੇਟ ਕੀਤੇ ਜਾਣ ਤਾਂ ਜੋ ਜਨਰਲ ਵਰਗ ਦੇ ਲੋਕ ਵੀ ਅਜਿਹੇ ਹਲਕਿਆ ਤੋਂ ਚੋਣ ਲੜ ਸਕਣ ਜੋ ਕਿ ਲੰਮੇ ਅਰਸੇ ਤੋਂ ਰੀਜ਼ਰਵ ਚਲੇ ਆ ਰਹੇ ਹਨ। ਮੰਤਰੀ ਸਾਹਿਬਾਨ ਅਤੇ ਵਿਧਾਇਕਾਂ ਨੇ ਯਕੀਨ ਦਵਾਇਆ ਕਿ ਜਨਰਲ ਵਰਗ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨਾਲ ਕੋਈ ਧੱਕਾ ਨਹੀਂ ਕੀਤਾ ਜਾਵੇਗਾ।