English Hindi Friday, October 07, 2022
-

ਰੁਜ਼ਗਾਰ/ਕਾਰੋਬਾਰ

ਜਲ ਸਪਲਾਈ ਵਰਕਰਾਂ ਦਾ ਤਜਰਬਾ ਖਤਮ ਕਰਨ ਦੀ ਠੇਕਾ ਮੁਲਾਜਮ ਮੋਰਚੇ ਵੱਲੋਂ ਜ਼ੋਰਦਾਰ ਨਿਖੇਧੀ

September 20, 2022 02:51 PM

ਵਰਕਰ ਵਿਰੋਧੀ ਬਣਾਈ ਰਿਪੋਰਟ ਨੂੰ ਤੁਰੰਤ ਰੱਦ ਕੀਤਾ ਜਾਵੇ - ਮੋਰਚਾ ਆਗੂ

ਪਾਤੜਾਂ: 20 ਸਤੰਬਰ, ਦੇਸ਼ ਕਲਿੱਕ ਬਿਓਰੋ -

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਚ.ਓ.ਡੀ. ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਭਾਗੀ ਅਧਿਕਾਰੀਆਂ ਦੀ ਬਣੀ ਕਮੇਟੀ ਵਲੋਂ 16 ਸਤੰਬਰ 2022 ਨੂੰ ਆਪਣੀ ਮੀਟਿੰਗ ’ਚ ਪੇਂਡੂ ਜਲ ਸਪਲਾਈ ਸਕੀਮਾਂ ਵਿਚ ਫੀਲਡ ਅਤੇ ਦਫਤਰਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਦਾ 0-5 ਸਾਲ, 5-10 ਸਾਲ ਅਤੇ 10 ਸਾਲ ਤੋਂ ਉਪਰ ਦੇ ਤਜਰਬੇ ਨੂੰ ਖਤਮ ਕਰਕੇ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੀ ਪੇਸ਼ ਕੀਤੀ ਰਿਪੋਰਟ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਤੁਰੰਤ ਰੱਦ ਕਰਨ ਦੀ ਪੂਰਜੋਰ ਮੰਗ ਕੀਤੀ।

ਅੱਜ ਇਥੇ ਪ੍ਰੈੱਸ ਨੋਟ ਜਾਰੀ ਕਰਦਿਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂ ਜਗਰੂਪ ਸਿੰਘ, ਸ਼ੇਰ ਸਿੰਘ ਖੰਨਾ, ਗੁਰਵਿੰਦਰ ਸਿੰਘ ਪੰਨੂ, ਰਮਨਪ੍ਰੀਤ ਕੌਰ ਮਾਨ, ਬਲਿਹਾਰ ਸਿੰਘ, ਜਸਪ੍ਰੀਤ ਸਿੰਘ ਗਗਨ , ਸੁਰਿੰਦਰ ਕੁਮਾਰ, ਪਵਨਦੀਪ ਸਿੰਘ , ਸਿਮਰਨਜੀਤ ਸਿੰਘ ਨੀਲੋ ਨੇ ਕਿਹਾ ਕਿ 16 ਸਤੰਬਰ 2022 ਨੂੰ ਜਸਸ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਵਲੋਂ ਵਰਕਰਾਂ ਦੀਆਂ ਤਨਖਾਹਾਂ ’ਚ ਇਕਸਾਰਤਾਂ ਲਿਆਉਣ ਵਾਲੀ ਪੇਸ਼ ਕੀਤੀ ਰਿਪੋਰਟ ਦੇ ਨਾਲ ਜਿੱਥੇ ਵਰਕਰਾਂ ਦਾ ਪਿਛਲੇ ਲੰਮੇ ਅਰਸੇ ਦੌਰਾਨ ਕੀਤੇ ਕੰਮ ਦਾ ਤਜਰਬਾ ਖਤਮ ਹੋ ਜਾਵੇਗਾ ਉਥੇ ਤਜਰਬੇ ਦੇ ਅਧਾਰ ਤੇ ਆਪਣੇ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਬੇਰੁਜਗਾਰ ਕਰਨ ਦੀ ਇਕ ਸੋਚੀ ਸਮਝੀ ਸਾਜਿਸ਼ ਹੈ ਕਿਉਕਿ ਪੰਜਾਬ ਸਰਕਾਰ ਅਤੇ ਮਹਿਕਮੇ ਦੀ ਮੈਨੇਜਮੈਂਟ ਪੀਣ ਵਾਲੇ ਪਾਣੀ ਲਈ ਮੈਗਾ ਨਾਹਿਰੀ ਪ੍ਰੋਜੈਕਟ ਉਸਾਰ ਕੇ ਇਸ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਹੈ। ਜਿਸਦੇ ਤਹਿਤ ਹੀ ਵਿਭਾਗ ’ਚ ਕੰਮ ਕਰਦੇ ਠੇਕਾ ਕਾਮਿਆਂ ਨੂੰ ਵੀ ਬੇਰੁਜਗਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਨਲਿਸਟਮੈਂਟ/ਆਊਟਸੋਰਸ ਮੈਨ ਪਾਵਰ ਦੀਆਂ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੇ ਨਾਂਅ ਹੇਠ ਇਨਲਿਸਟਮੈਂਟ ਮੈਨ ਪਾਵਰ ਨੂੰ ਇਕ ਪੱਕੇ ਠੇਕੇਦਾਰ ਦੇ ਰੂਪ ਵਿਚ ਪ੍ਰਵਾਨ ਕਰਕੇ ਜਲ ਸਪਲਾਈ ਨਾਲ ਸਬੰਧਤ ਮਾਲੀ ਕਮ ਚੋਕੀਦਾਰ ਤੋਂ ਲੈ ਕੇ ਪੰਪ ਉਪਰੇਟਰ, ਕੈਸ਼ੀਅਰ, ਫਿਟਰ, ਪਲੰਬਰ, ਡਾਟਾ ਐੰਟਰੀ ਉਪਰੇਟਰ ਤੱਕ ਦੀਆਂ ਸਾਰੀਆਂ ਜਿੰਮੇਵਾਰੀਆਂ ਇਨਲਿਸਟਡ ਵਰਕਫੋਰਸ ਸਿਰ ਲੱਦ ਕੇ ਵਿਭਾਗ ਵਿਚ ਹਜਾਰਾਂ ਪੱਕੇ ਰੁਜਗਾਰ ਦੇ ਮੌਕਿਆਂ ਦਾ ਉਜਾੜਾ ਕਰਨ ਦਾ ਰਾਹ ਵੀ ਕੱਢ ਲਿਆ ਹੈ।

ਅੰਤ ਵਿਚ ਜਥੇਬੰਦੀ ਨੇ ਵਿਭਾਗੀ ਮੁੱਖੀ ਅਤੇ ਕਮੇਟੀ ਅਧਿਕਾਰੀਆਂ ਸਮੇਤ ਸਮੂੱਚੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 16 ਸਤੰਬਰ ਨੂੰ ਕਮੇਟੀ ਵਲੋਂ ਤਨਖਾਹਾਂ ’ਚ ਇਕਸਾਰਤਾ ਲਿਆ ਕੇ ਵਰਕਰ ਵਿਰੋਧੀ ਪੇਸ਼ ਕੀਤੀ ਰਿਪੋਰਟ ਨੂੰ ਤੁਰੰਤ ਰੱਦ ਕਰਨ ਦਾ ਫੈਸਲਾ ਲਿਆ ਜਾਵੇ ਨਹੀਂ ਤਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ. 31) ਵਲੋਂ ਸ਼ੁਰੂ ਕੀਤੇ ਜਾ ਰਹੇ ਸੰਘਰਸ਼ ਵਿਚ ਸ਼ਾਮਿਲ ਹੋ ਕੇ ਸਮਰਥਨ ਕੀਤਾ ਜਾਵੇਗਾ।

Have something to say? Post your comment

ਰੁਜ਼ਗਾਰ/ਕਾਰੋਬਾਰ

ਪੰਜਾਬ ਸਰਕਾਰ ਦੀ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜਮਾਂ ਨਾਲ ਲਾਰੇ ਲੱਪੇ ਦੀ ਖੇਡ ਵਿਰੁੱਧ ਧੂਰੀ ਸਟੇਟ ਹਾਈਵੇ ਮੁਕੰਮਲ ਜਾਮ

ਪੰਜਾਬ ਸਰਕਾਰ ਵੱਲੋਂ ਪੁਲਿਸ ਭਰਤੀ ਪ੍ਰੀਖਿਆ ਦਾ ਐਲਾਨ

ਠੇਕਾ ਮੁਲਾਜ਼ਮਾਂ ਨੇ ਵੱਖ ਵੱਖ ਸ਼ਹਿਰਾਂ ‘ਚ ਪੰਜਾਬ ਸਰਕਾਰ ਦੇ ਫੂਕੇ ਦਿਓ ਕੱਦ ਪੁਤਲੇ

ਥਰਮਲ ਆਊਟਸੋਰਸ਼ਡ ਮੁਲਾਜ਼ਮਾਂ ਨੇ ਫੂਕਿਆ ਕੇਂਦਰ ਅਤੇ ਸੂਬਾ ਸਰਕਾਰ ਦੇ ਦਿਓਕੱਦ ਪੁਤਲਾ

ਬੇਰੁਜ਼ਗਾਰ ਈਟੀਟੀ ਟੈੱਟ ਪਾਸ 2364 ਅਧਿਆਪਕਾਂ ਦਾ ਮਰਨ ਵਰਤ ਤੀਜੇ ਦਿਨ 'ਚ ਹੋਇਆ ਦਾਖਲ

7 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਸਟੇਟ ਹਾਈਵੇਅ ਜਾਮ ਵਿਚ ਜਲ ਸਪਲਾਈ ਕਾਮੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ - ਆਗੂ ਅਵਤਾਰ ਸਿੰਘ

5 ਅਕਤੂਬਰ ਨੂੰ ਬਦੀ ਦੀਆਂ ਪ੍ਰਤੀਕ ਰਾਜ ਅਤੇ ਕੇਂਦਰ ਸਰਕਾਰਾਂ ਦੇ ਪੁਤਲੇ ਫੂਕਕੇ ਸੰਘਰਸ਼ ਨੂੰ ਜਿੱਤ ਤੱਕ ਜਾਰੀ ਰੱਖਣਗੇ ਆਊਟਸੋਰਸ਼ਡ ਅਤੇ ਇਨਲਿਸਟਮੈਟ ਮੁਲਾਜ਼ਮ:-ਮੋਰਚਾ ਆਗੂ

ਪਾਵਰਕਾਮ ਕਾਰਪੋਰੇਸ਼ਨ 'ਚ ਬਾਹਰੋਂ ਸਿੱਧੀ ਭਰਤੀ ਦੇ ਅਮਲ ਵਿਰੁੱਧ ਠੇਕਾ ਕਾਮਿਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ:-ਗੁਰਜੀਤ ਸਿੰਘ

7 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਦਾ ਸਟੇਟ ਹਾਈਵੇ ਜਾਮ ਕਰਨਗੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕੱਚੇ ਕਾਮੇ

ਪੱਕੇ ਰੁਜ਼ਗਾਰ ਦੇ ਵਾਅਦੇ ਨਾਲ ਬਣੀ ਸਰਕਾਰ, ਕੱਚਾ ਰੁਜ਼ਗਾਰ ਵੀ ਖੋਹਣ ਦੇ ਰਾਹ!