English Hindi Saturday, January 28, 2023
 

ਪੰਜਾਬ

ਜਸਵਿੰਦਰ ਲੌਂਗੋਵਾਲ ਵੱਲੋਂ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ 'ਤੇ 25 ਹਜਾਰ ਰੁਪਏ ਦੇ ਗ਼ਬਨ ਦੇ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ: ਬਲਾਕ ਕਮੇਟੀ ਭਵਾਨੀਗੜ੍ਹ

January 24, 2023 06:09 PM
 
ਲੋਕਾਂ ਦੇ ਇਕ ਇਮਾਨਦਾਰ ਅਤੇ ਸੁਹਿਰਦ ਆਗੂ ਉੱਤੇ ਝੂਠੇ ਇਲਜਾਮ ਲਗਾਉਣ ਲਈ ਮੁਆਫੀ ਮੰਗੇ ਜਸਵਿੰਦਰ ਲੌਂਗੋਵਾਲ: ਭਾਕਿਯੂ ਉਗਰਾਹਾਂ
 
ਦਲਜੀਤ ਕੌਰ 
 
ਸੰਗਰੂਰ, 14 ਜਨਵਰੀ, 2023: ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਦੀ ਕਮੇਟੀ ਨੇ ਪ੍ਰੈੱਸ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪਿਛਲੇ ਦਿਨੀਂ ਬੀਕੇਯੂ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਵੱਲੋਂ ਖਾਰਜ ਕੀਤੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਵੱਲੋਂ ਜੱਥੇਬੰਦੀ ਅਤੇ ਆਮ ਲੋਕਾਂ ਵਿੱਚ ਜੱਥੇਬੰਦੀ ਨੂੰ ਬਦਨਾਮ ਕਰਨ ਲਈ ਵਿਵਾਦ ਖੜ੍ਹੇ ਕੀਤੇ ਜਾ ਰਹੇ ਹਨ‌। ਲੰਘੀ 10 ਜਨਵਰੀ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ 'ਤੇ 25 ਹਜਾਰ ਰੁਪਏ ਦੇ ਗ਼ਬਨ ਦਾ ਇਲਜਾਮ ਲਗਾਇਆ ਗਿਆ ਸੀ। ਜਿਸ ਬਾਰੇ ਦੱਸਦੇ ਹੋਏ ਜਸਵਿੰਦਰ ਸਿੰਘ ਨੇ ਕਿਹਾ ਕਿ 2018 ਵਿੱਚ ਪਟਿਆਲੇ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਕਕਰਾਲਾ ਦੇ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਸੀ, ਉਸ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਜਗਤਾਰ ਸਿੰਘ ਨੇ 25 ਹਜਾਰ ਰੁਪਏ ਰਿਸ਼ਵਤ ਲਈ ਸੀ।ਇਸ ਮਾਮਲੇ ਵਿਚ ਉਹ ਗਵਾਹ ਵਜੋਂ ਇੱਕ ਸ਼ਖ਼ਸ ਗੁਰਦੇਵ ਸਿੰਘ ਗੱਜੂਮਾਜਰਾ ਨੂੰ ਬਣਾਉਂਦਾ ਹੈ ਕਿਉਂਕਿ ਖੁਦਕੁਸ਼ੀ ਕਰਨ ਵਾਲਾ ਨੌਜਵਾਨ ਗੁਰਦੇਵ ਸਿੰਘ ਦੀ ਭੈਣ ਦਾ ਪੁੱਤਰ ਸੀ।
 
ਬਲਾਕ ਪ੍ਰਧਾਨ ਅਜ਼ੈਬ ਸਿੰਘ ਲੱਖੇਵਾਲ ਨੇ ਕਿਹਾ ਕਿ ਬਲਾਕ ਕਮੇਟੀ ਸੂਬਾ ਆਗੂ ਤੇ ਲਗਾਏ ਇਸ ਇਲਜ਼ਾਮ ਵਿੱਚ ਮੁੱਢੋਂ ਰੱਦ ਕਰਦੀ ਹੈ। ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਤੇ ਜਗਤਾਰ ਸਿੰਘ ਲੱਡੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 20 ਦਸੰਬਰ 2018 ਨੂੰ ਮਹਿੰਦਰ ਕੌਰ ਜੋ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਮਾਂ ਹੈ, ਜਿਸਨੇ ਜੱਥੇਬੰਦੀ ਨੂੰ 25 ਹਜਾਰ ਰੁਪਏ ਫੰਡ ਦਿੱਤਾ ਸੀ। ਜਿਸਦਾ ਹਿਸਾਬ ਕਿਤਾਬ ਬਲਾਕ ਕਮੇਟੀ ਕੋਲ ਮੌਜੂਦ ਹੈ, ਉਹ ਵੇਲੇ ਕੱਟੀ ਪਰਚੀ ਵੀ ਆਗੂਆਂ ਨੇ ਪੇਸ਼ ਕੀਤੀ।ਬਲਾਕ ਦੇ ਖਜ਼ਾਨਚੀ ਬਲਵਿੰਦਰ ਸਿੰਘ ਘਨੌੜ ਜੱਟਾਂ ਨੇ ਕਿਹਾ ਕਿ ਜਿਸ ਨੇ ਵੀ ਕਦੇ ਹਿਸਾਬ ਕਿਤਾਬ ਬਾਰੇ ਜਾਣਕਾਰੀ ਲੈਣੀ ਹੋਵੇ, ਉਹ ਕਿਸੇ ਵੀ ਵੇਲੇ ਬਲਾਕ ਖ਼ਜ਼ਾਨਚੀ ਨਾਲ ਸੰਪਰਕ ਕਰ ਸਕਦਾ ਹੈ।
 
ਬਲਾਕ ਆਗੂਆਂ ਨੇ ਇੱਕਸੁਰਤਾ ਵਿਚ ਆਖਿਆ ਕਿ ਜਸਵਿੰਦਰ ਲੌਂਗੋਵਾਲ ਵੱਲੋਂ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ 'ਤੇ 25 ਹਜਾਰ ਰੁਪਏ ਦੇ ਗ਼ਬਨ ਦੇ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ। ਜੱਥੇਬੰਦੀ ਚੋਂ ਬਾਹਰ ਕਰਨ ਦੇ ਫੈਸਲੇ ਨੂੰ ਸੁਣ ਕੇ ਜਸਵਿੰਦਰ ਸਿੰਘ ਲੌਂਗੋਵਾਲ ਦਾ ਮਾਨਸਿਕ ਸੰਤੁਲਨ ਹਿਲ ਚੁੱਕਿਆ ਹੈ।ਉਹ ਲਗਾਤਾਰ ਜੱਥੇਬੰਦੀ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ। ਜੱਥੇਬੰਦੀ ਦੀ ਲੀਡਰਸ਼ਿਪ ਨੂੰ ਭੰਡ ਰਿਹਾ ਹੈ। ਜਸਵਿੰਦਰ ਸਿੰਘ ਲੌਂਗੋਵਾਲ ਅਤੇ ਉਸਦੇ ਹਮਾਇਤੀਆਂ ਨੂੰ ਇਹ ਮਾਮਲਾ ਪੰਜ ਸਾਲਾਂ ਬਾਅਦ ਹੀ ਕਿਉਂ ਚੇਤੇ ਆਇਆ ਪਹਿਲਾਂ ਕਦੇ ਕਿਸੇ ਬਲਾਕ, ਜ਼ਿਲ੍ਹਾ ਜਾਂ ਸੂਬਾ ਕਮੇਟੀ ਦੇ ਅਦਾਰੇ ਵਿਚ ਕਿਉਂ ਨੀ ਰੱਖੀ।
 
ਬਲਾਕ ਆਗੂਆਂ ਨੇ ਕਿਹਾ ਕਿ ਬੀਕੇਯੂ ਏਕਤਾ ਉਗਰਾਹਾਂ ਅਸੂਲਾਂ ਦੀ ਮੁਦੱਈ ਜੱਥੇਬੰਦੀ ਹੈ, ਜੇਕਰ ਕੋਈ ਆਗੂ ਅਸੂਲਾਂ ਦੀ ਉਲੰਘਣਾਂ ਕਰਦਾ ਹੈ, ਚਾਹੇ ਉਹ ਕਿਸੇ ਵੀ ਪੱਧਰ ਦਾ ਆਗੂ ਹੋਵੇ ਤਾਂ ਉਸ ਨੂੰ ਬਾਹਰ ਦਾ ਰਾਸਤਾ ਦਿਖਾਉਣਾ ਚਾਹੀਦਾ ਹੈ, ਇਸ ਨਾਲ ਜੱਥੇਬੰਦੀ ਖਿਡਾਅ ਦਾ ਸ਼ਿਕਾਰ ਨਹੀਂ ਹੁੰਦੀ ਸਗੋਂ ਜੱਥੇਬੰਦੀ ਵਿੱਚ ਨਿਖਾਰ ਆਉਂਦਾ ਹੈ। ਬਲਾਕ ਕਮੇਟੀ ਨੇ ਸੂਬਾ ਕਮੇਟੀ ਦੇ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਜੱਥੇਬੰਦੀ ਚੋਂ ਬਾਹਰ ਕਰਨ ਦੇ ਫੈਸਲੇ ਨੂੰ ਦਰੁਸਤ ਅਤੇ ਸਹੀ ਫੈਸਲਾ ਕਰਾਰ ਦਿੱਤਾ ਹੈ।
 
ਅਖੀਰ ਵਿਚ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਇਕ ਇਮਾਨਦਾਰ ਅਤੇ ਸੁਹਿਰਦ ਆਗੂ ਉੱਤੇ ਝੂਠੇ ਇਲਜਾਮ ਲਗਾਉਣ ਦੇ ਗੁਨਾਹ ਵਜੋਂ ਜਸਵਿੰਦਰ ਲੌਂਗੋਵਾਲ ਅਤੇ ਉਸਦੇ ਸਾਥੀਆਂ ਵੱਲੋਂ ਮਾਫੀ ਮੰਗਣੀ ਚਾਹੀਦੀ ਹੈ।
 
ਇਸ ਮੌਕੇ ਬਲਾਕ ਆਗੂ ਕਰਮ ਚੰਦ ਪੰਨਵਾਂ, ਅਮਨਦੀਪ ਸਿੰਘ ਮਹਿਲਾ, ਜਸਬੀਰ ਸਿੰਘ ਗੱਗੜਪੁਰ, ਚਮਕੌਰ ਸਿੰਘ ਲੱਡੀ, ਰਘਬੀਰ ਸਿੰਘ ਘਰਾਚੋਂ, ਕੁਲਦੀਪ ਸਿੰਘ ਲਾਡੀ ਬਖੋਪੀਰ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਆਦਿ ਹਾਜ਼ਰ ਸਨ।
 
 

Have something to say? Post your comment

ਪੰਜਾਬ

ਲੁਧਿਆਣਾ ਦੇ ਦਾਲ ਬਾਜ਼ਾਰ 'ਚ ਸਥਿਤ ਹੌਜ਼ਰੀ ਦੀ ਤਿੰਨ ਮੰਜ਼ਲਾ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜਿਆ

ਨਵੀਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਵਾਂਗ ਹਨ, ਆਮ ਆਦਮੀ ਕਲੀਨਿਕ - ਵੜਿੰਗ

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪਿੰਡ ਮੁਲਾਂਪੁਰ ਗਰੀਬਦਾਸ, ਨਾਡਾ ਅਤੇ ਖਿਜਰਾਬਾਦ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ

ਪੰਜਾਬ ਪੁਲਿਸ ਦੀ AGTF ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਕੀਤਾ ਗ੍ਰਿਫਤਾਰ

'ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ' ਵੱਲੋਂ 1 ਫਰਵਰੀ ਨੂੰ ਸਮਾਪਤੀ ਦੀ ਅਰਦਾਸ 'ਤੇ ਵੱਡੀ ਰੈਲੀ ਕਰਨ ਦਾ ਐਲਾਨ

ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਇੱਕ ਇਨਕਲਾਬੀ ਕਦਮ: ਕੁਲਤਾਰ ਸਿੰਘ ਸੰਧਵਾਂ

ਜਾਅਲੀ ਇੰਤਕਾਲ ਕਰਨ ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ

ਪੰਜਾਬ ਸਰਕਾਰ ਵੱਲੋਂ ਧੂਰੀ ਹਲਕੇ ’ਚ ਤਿੰਨ ਆਮ ਆਦਮੀ ਕਲੀਨਿਕ ਕੀਤੇ ਗਏ ਲੋਕਾਂ ਨੂੰ ਸਮਰਪਿਤ

ਜਸਵੀਰ ਗੜਾਂਗ ਵੱਲੋਂ ਕੰਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਸ ਵੈਲਫੇਅਰ ਐਸੋਸ਼ੀਏਸ਼ਨ ਨੂੰ ਪ੍ਰਿੰਟਰ ਦਾਨ

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਦੋ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ