ਜਿਲ੍ਹੇ ਵਿੱਚ ਸਕੂਲ ਆਫ ਐਮੀਨੈਸ ਵਿੱਚ ਦਾਖਲਾ ਲੈਣਗੇ ਬੱਚੇ: ਨੋਡਲ ਅਫਸਰ ਪੁਰੇਵਾਲ
ਗੁਰਦਾਸਪੁਰ: 15 ਮਾਰਚ, ਨਰੇਸ਼ ਕੁਮਾਰ ਗੁਰਦਾਸਪੁਰ
ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਿੱਖਿਆ ਨੂੰ ਮਾਡਲ ਬਨਾਉਣ ਲਈ ਸੁਰੂ ਕੀਤੇ ਗਏ ਸਕੂਲ ਆਫ ਐਮੀਨੈਸ ਨੂੰ ਸਫਲ ਕਰਨ ਲਈ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸੁਰੂ ਕੀਤੀ ਗਈ । ਇਸ ਮੁਹਿਮ ਤਹਿਤ ਨੌਡਲ ਅਫਸਰ ਸ ਅਮਰਜੀਤ ਸਿੰਘ ਪੁਰੇਵਾਲ ਵਲੋਂ ਜਿਲ੍ਹਾਂ ਗੁਰਦਾਸਪੁਰ ਅਧੀਨ ਵੱਖ ਵੱਖ ਸਕੂਲਾਂ ਸਰਕਾਰੀ ਮਿਡਲ ਸਕੂਲ ਨਬੀਪੁਰ, ਸਰਕਾਰੀ ਹਾਈ ਸਕੂਲ ਗਜਨੀਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌੜਾ ਛੱਤਰਾਂ, ਸਰਕਾਰੀ ਸਕੂਲ ਸਲੇਮਪੁਰ ਅਰਾਈਆਂ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ ਪੁਰੇਵਾਲ ਨੇ ਕਿਹਾ ਕਿ ਸਰਕਾਰ ਵਲੋਂ ਸੁਰੂ ਕੀਤੇ ਗਏ ਸਕੂਲ ਆਫ ਐਮੀਨੇਸ ਵਿੱਚ ਦਾਖਲਾ ਲੈਣ ਲਈ 9ਵੀਂ ਅਤੇ ਗਿਆਰਵੀਂ ਜਮਾਤ ਦੇ ਬੱਚਿਆਂ ਦਾ ਟੈਸਟ ਲਿਆ ਜਾਵੇਗਾ ਜਿਸ ਲਈ ਆਨਲਾਈਨ ਪੋਰਟਲ ਤੇ ਅਪਲਾਈ ਕਰਨ ਲਈ 15 ਮਾਰਚ ਮਿਤੀ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਦਾਖਲਾ ਲੈਣ ਵਾਲੇ ਵਿਦਿਅਆਰਥੀਆਂ ਨੂੰ ਜਿਥੈ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਆਉਣ ਲਈ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਅ ਹੈ। ਇਸ ਤੋਂ ਇਲਾਵਾ ਇਸ ਸਕੂਲ ਵਿੱਚ ਦਾਖਲਾ ਲੈਣ ਵਾਲੇ ਵਿਦਿਅਆਰਥੀਅਆਂ ਨੂੰ ਵੱਖ ਵੱਖ ਟੈਸਟਾਂ ਲਈ ਵੀ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ ਭਗਵੰਤ ਸਿੰਘ ਮਾਨ ਵਲੌਂ ਜੋ ਅਧਿਆਪਕ ਸਿੰਘਾਪੁਰ ਟੇ੍ਰਨਿੰਗ ਲਈ ਭੇਜੇ ਸਨ ਉਹ ਅਧਿਅਆਪਕ ਸਕੂਲ ਆਫ ਐਮੀਨੈਸ ਵਿੱਚ ਬੱਚਿਆਂ ਨੂੰ ਸਿੱਖਿਅਤ ਕਰਨਗੇ।