ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਪ੍ਰਧਾਨ ਜਸਟਿਸ ਦਯਾ ਚੌਧਰੀ ਨੇ ਕੀਤਾ ਉਦਘਾਟਨ
ਜਸਟਿਸ ਸੁਧੀਰ ਮਿੱਤਲ ਵੀ ਵਿਸੇਸ਼ ਤੌਰ ਤੇ ਰਹੇ ਹਾਜਰ
ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਵਿਨੋਦ ਘਈ ਨੇ ਵੀ ਕੀਤੀ ਸਮਾਗਮ ਵਿਚ ਸਿ਼ਰਕਤ
ਫਾਜਿ਼ਲਕਾ, 18 ਮਾਰਚ, ਦੇਸ਼ ਕਲਿੰਕ ਬਿਓਰੋ
ਫਾਜਿ਼ਲਕਾ ਵਿਖੇ ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਦੇ ਦਫ਼ਤਰ ਦੀ ਸ਼ੁਰੂਆਤ ਹੋ ਗਈ ਹੈ। ਇਸਦਾ ਉਦਘਾਟਨ ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਮਾਨਯੋਗ ਪ੍ਰਧਾਨ ਜ਼ਸਟਿਸ ਦਯਾ ਚੌਧਰੀ ਜੀ ਨੇ ਕੀਤਾ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਜ਼ਸਟਿਸ ਸ੍ਰੀ ਸੁਧੀਰ ਮਿੱਤਲ ਜੀ ਵੀ ਵਿਸੇਸ਼ ਤੌਰ ਤੇ ਹਾਜਰ ਰਹੇ। ਇਸ ਮੌਕੇ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਵਿਨੋਦ ਘਈ, ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ, ਐਸਐਸਪੀ ਅਵਨੀਤ ਕੌਰ ਸਿੱਧੂ ਵੀ ਵਿਸੇਸ਼ ਤੌਰ ਤੇ ਹਾਜਰ ਸਨ।
ਉਦਘਾਟਨ ਕਰਨ ਤੋਂ ਬਾਅਦ ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਮਾਨਯੋਗ ਪ੍ਰਧਾਨ ਜ਼ਸਟਿਸ ਦਯਾ ਚੌਧਰੀ ਜੀ ਨੇ ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਸ਼ਾਲ ਅਰੋੜਾ ਨੂੰ ਉਨ੍ਹਾਂ ਦੇ ਅਹੁਦੇ ਤੇ ਬਿਠਾਇਆ ਅਤੇ ਸੁਭਕਾਮਨਾਵਾਂ ਦਿੱਤੀਆਂ। ਇੱਥੇ ਸ੍ਰੀ ਰਘੁਵੀਰ ਸਿੰਘ ਸੁਖੀਜਾ ਨੂੰ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਫਾਜਿ਼ਲਕਾ ਵਿਖੇ ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਸਥਾਪਿਤ ਹੋਣ ਨਾਲ ਫਾਜਿ਼ਲਕਾ ਜਿ਼ਲ੍ਹੇ ਦੇ ਉਪਭੋਗਤਾਵਾਂ ਨੂੰ ਆਪਣੇ ਉਪਭੋਗਤਾ ਅਧਿਕਾਰਾਂ ਸਬੰਧੀ ਆਪਣੇ ਹੱਕ ਲੈਣ ਵਿਚ ਵੱਡੀ ਸੌਖ ਹੋਵੇਗੀ ਅਤੇ ਜਿ਼ਲ੍ਹੇ ਦੇ ਲੋਕਾਂ ਦੀ ਲੰਬੀ ਮੰਗ ਇਸ ਕਮਿਸ਼ਨ ਦੀ ਸਥਾਪਨਾ ਨਾਲ ਪੂਰੀ ਹੋਈ ਹੈ।
ਇਸ ਮੌਕੇ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਅਮਨਦੀਪ ਸਿੰਘ, ਐਸਡੀਐਮ ਸ੍ਰੀ ਨਿਕਾਸ ਖੀਂਚੜ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਸਾਰੰਗਪ੍ਰੀਤ ਸਿੰਘ ਔਜਲਾ, ਫਾਜਿ਼ਲਕਾ ਬਾਰ ਐਸੋੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਲਸ਼ਨ ਮਹਿਰੋਕ ਸਮੇਤ ਵਕੀਲ ਭਾਈਚਾਰੇ ਦੇ ਨੁੰਮਾਇੰਦੇ ਹਾਜਰ ਸਨ। ਜਿੰਨ੍ਹਾਂ ਵੱਲੋਂ ਇੱਥੇ ਜਿ਼ਲ੍ਹਾ ਖਪਤਕਾਰ ਅਤੇ ਸਿ਼ਕਾਇਤ ਨਿਵਾਰਨ ਕਮਿਸ਼ਨ ਦੀ ਸਥਾਪਨਾ ਹੋਣ ਲਈ ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਮਾਨਯੋਗ ਪ੍ਰਧਾਨ ਜ਼ਸਟਿਸ ਦਯਾ ਚੌਧਰੀ ਜੀ ਦਾ ਧੰਨਵਾਦ ਕੀਤਾ ਗਿਆ।