English Hindi Friday, October 07, 2022
-

ਸਾਹਿਤ

ਡਾ ਮੇਹਰ ਮਾਣਕ ਦੀ ਕਾਵਿ ਪੁਸਤਕ "ਡੂੰਘੇ ਦਰਦ ਦਰਿਆਵਾਂ ਦੇ" ਡਾਇਰੈਕਟਰ ਭਾਸ਼ਾ ਵਿਭਾਗ ਵੱਲੋਂ ਰਲੀਜ਼

August 23, 2022 11:45 AM


ਪਟਿਆਲਾ: 23 ਅਗਸਤ, ਦੇਸ਼ ਕਲਿੱਕ ਬਿਓਰੋ

ਡਾ ਮੇਹਰ ਮਾਣਕ ਦੀ ਨਵੀਂ ਕਾਵਿ ਪੁਸਤਕ " ਡੂੰਘੇ ਦਰਦ ਦਰਿਆਵਾਂ ਦੇ” ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫਤਰ ਪਟਿਆਲਾ ਵਿਖੇ ਦੇ" ਡਾ ਵੀਰਪਾਲ ਕੌਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਰਲੀਜ਼ ਕੀਤੀ ਗਈ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਦੇ ਮਸ਼ਹੂਰ ਸ਼ਾਇਰ ਧਰਮ ਕੰਮੇਆਣਾ ਨੇ ਕੀਤੀ ਜਿਸ ਵਿੱਚ ਡਾ ਸੰਤੋਖ ਸਿੰਘ ਸੁੱਖੀ ਨੇ ਆਪਣਾ ਖੋਜ ਭਰਪੂਰ ਪੇਪਰ " ਪੰਜਾਬ ਦੇ ਫ਼ਿਕਰ ਦੀ ਸ਼ਾਇਰੀ: ਡੂੰਘੇ ਦਰਦ ਦਰਿਆਵਾਂ ਦੇ" ਪੜਿਆ । ਇਸ ਪ੍ਰੋਗਰਾਮ ਵਿੱਚ ਖੋਜ ਕਾਰਜਾਂ ਵਿੱਚ ਰੁੱਝੇ ਖੋਜਕਰਤਾਵਾਂ ਨੇ ਆਪਣੀ ਭਰਵੀਂ ਸ਼ਿਰਕਤ ਕੀਤੀ। ਡਾ ਸਤਨਾਮ ਸਿੰਘ, ਸਹਾਇਕ ਡਾਇਰੈਕਟਰ, ਇਸ ਪ੍ਰੋਗਰਾਮ ਦੇ ਮੁੱਖ ਵਕਤਾ ਸਨ। ਡਾ ਸੁਖਦਰਸ਼ਨ ਸਿੰਘ, ਖੋਜ ਅਫਸਰ ਨੇ ਇਸ ਪ੍ਰੋਗਰਾਮ ਦੀ ਰੂਪਰੇਖਾ ਉਲੀਕੀ ਅਤੇ ਡਾ ਮਨਜਿੰਦਰ ਸਿੰਘ , ਖੋਜ ਅਫਸਰ ਨੇ ਸਟੇਜ ਦੀ ਜਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ।

Have something to say? Post your comment

ਸਾਹਿਤ

ਖੋਜੀ ਲੇਖਕ ਰਾਕੇਸ਼ ਕੁਮਾਰ ਨੂੰ ਮਿਲੇਗਾ ਪ੍ਰਿੰ. ਤੇਜਾ ਸਿੰਘ (ਸੰਪਾਦਨ) ਪੁਰਸਕਾਰ

ਨੌਜਵਾਨ ਸਾਹਿਤ ਸਭਾ ਮੋਰਿੰਡਾ ਦੇ ਸਮਾਗਮ ਵਿੱਚ ਕੀਤਾ ਗਿਆ ਨੌਜਵਾਨ ਸਾਹਿਤਕਾਰਾਂ ਦਾ ਸਨਮਾਨ

ਖਸਮਾਂ ਖਾਣੇ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਈਆਂ ਪੁਸਤਕ ਪ੍ਰਦਰਸ਼ਨੀਆਂ

ਹਰਦੇਵ ਚੌਹਾਨ ਦੀ "ਮਨ ਕੈਨਵਸ" ਚ ਵਿਚਰਦਿਆਂ: ਅੰਬਰੀਸ਼

ਸਰਕਾਰੀ ਨੌਕਰੀਆਂ ਲਈ ਅੰਗਰੇਜ਼ੀ ਵਿੱਚ ਪ੍ਰੀਖਿਆ ਲੈਣ ਦਾ ਹੁਕਮ ਪੰਜਾਬ ਸਰਕਾਰ ਤੁਰੰਤ ਵਾਪਸ ਲਵੇ

ਵਾਰਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੋਸ਼ਟੀ ਦਾ ਆਯੋਜਨ

ਦਿੱਲੀ ਦੀ ਲੇਖਿਕਾ ਗੀਤਾਂਜਲੀ ਸ਼੍ਰੀ ਦੇ ਨਾਵਲ 'ਟੌਮ ਆਫ਼ ਸੈਂਡ' ਨੂੰ ਮਿਲਿਆ ਅੰਤਰਰਾਸ਼ਟਰੀ ਬੁਕਰ ਪੁਰਸਕਾਰ

ਘਾਨਾ ਵੱਸਦੇ ਪੰਜਾਬੀ ਕਾਰੋਬਾਰੀ ਅਮਰਦੀਪ ਸਿੰਘ ਹਰੀ ਵੱਲੋਂ ਪੰਜਾਬੀ ਲੇਖਕਾਂ ਨੂੰ ਪੰਜਾਬੀ ਚੇਤਨਾ ਲਹਿਰ ਪੂਰੇ ਸੰਸਾਰ ਤੱਕ ਪਸਾਰਨ ਦਾ ਹੋਕਾ

ਬਾਬਾ ਫ਼ਰੀਦ ਤੋਂ ਲੈ ਕੇ ਮੀਆਂ ਮੁਹੰਮਦ ਬਖ਼ਸ਼ ਸਾਹਿਬ ਤੀਕ ਦੀ ਰਾਵੀ ਪਾਰਲੀ ਸਾਹਿੱਤਕ ਵਿਰਾਸਤ ਧਰਤੀ ਦੇ ਦੁਖ ਸੁਖ ਦੀ ਵਾਰਤਾ ਸੁਣਾਉਂਦੀ ਹੈ: ਗੁਰਭਜਨ ਗਿੱਲ