English Hindi Friday, October 07, 2022
-

ਦੇਸ਼

ਤੇਜ ਰਫ਼ਤਾਰ ਟਰੱਕ ਨੇ ਡਿਵਾਈਡਰ 'ਤੇ ਸੁੱਤੇ ਪਏ 6 ਲੋਕਾਂ ਨੂੰ ਕੁਚਲਿਆ, 4 ਦੀ ਮੌਤ 2 ਜ਼ਖ਼ਮੀ

September 21, 2022 09:28 AM

 ਨਵੀਂ ਦਿੱਲੀ, 21 ਸਤੰਬਰ, ਦੇਸ਼ ਕਲਿਕ ਬਿਊਰੋ:

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵੱਡਾ ਸੜਕ ਹਾਦਸਾ ਹੋਇਆ ਹੈ। ਸੀਮਾਪੁਰੀ ਇਲਾਕੇ 'ਚ ਇਕ ਟਰੱਕ ਨੇ ਡਿਵਾਈਡਰ 'ਤੇ ਸੁੱਤੇ ਪਏ 6 ਲੋਕਾਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ 52 ਸਾਲਾ ਕਰੀਮ, 25 ਸਾਲਾ ਛੋਟੇ ਖਾਨ, 38 ਸਾਲਾ ਸ਼ਾਹ ਆਲਮ ਅਤੇ 45 ਸਾਲਾ ਰਾਹੁਲ ਵਜੋਂ ਹੋਈ ਹੈ। ਇਸ ਦੇ ਨਾਲ ਹੀ 16 ਸਾਲਾ ਮਨੀਸ਼ ਅਤੇ 30 ਸਾਲਾ ਪ੍ਰਦੀਪ ਜ਼ਖਮੀ ਹੋਏ ਹਨ।ਜਾਣਕਾਰੀ ਅਨੁਸਾਰ ਦੇਰ ਰਾਤ 1:51 ਵਜੇ ਦਿੱਲੀ ਦੇ ਸੀਮਾਪੁਰੀ ਸਥਿਤ ਡੀਟੀਸੀ ਡਿਪੂ ਲਾਲ ਬੱਤੀ ਪਾਰ ਕਰਦੇ ਹੋਏ ਇਕ ਟਰੱਕ ਡੀਐਲਐਫ ਟੀ-ਪੁਆਇੰਟ ਵੱਲ ਜਾ ਰਿਹਾ ਸੀ। ਇਸ ਤੇਜ਼ ਰਫਤਾਰ ਟਰੱਕ ਨੇ ਸੜਕ ਦੇ ਡਿਵਾਈਡਰ 'ਤੇ ਸੁੱਤੇ ਪਏ 6 ਲੋਕਾਂ ਨੂੰ ਕੁਚਲ ਦਿੱਤਾ। ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਜਦਕਿ ਦੋ ਲੋਕ ਜ਼ਖਮੀ ਹੋ ਗਏ। ਘਟਨਾ 'ਚ ਸ਼ਾਮਲ ਵਾਹਨ ਦਾ ਪਤਾ ਲਗਾਉਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

Have something to say? Post your comment

ਦੇਸ਼

ਰਾਵਣ ਦੇ ਪੁਤਲੇ ਦਾ ਸਿਰ ਨਾ ਸੜਨ ਕਾਰਨ ਕਲਰਕ ਮੁਅੱਤਲ, 4 ਅਧਿਕਾਰੀਆਂ ਨੂੰ ਨੋਟਿਸ ਜਾਰੀ

ਉੱਤਰ ਪ੍ਰਦੇਸ਼ : ਫੌਜ ਦੀ ਤੋਪ ਟੀ-90 ਦਾ ਬੈਰਲ ਫਟਣ ਕਾਰਨ ਦੋ ਜਵਾਨਾਂ ਦੀ ਮੌਤ ਇਕ ਜ਼ਖ਼ਮੀ

ਸ਼ਰਾਬ ਨੀਤੀ ਮਾਮਲਾ : ED ਵੱਲੋਂ ਪੰਜਾਬ ਤੇ ਦਿੱਲੀ ਸਮੇਤ 35 ਥਾਵਾਂ ਉਤੇ ਛਾਪੇਮਾਰੀ

ਕੇਰਲ : ਦੋ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ, 9 ਲੋਕਾਂ ਦੀ ਮੌਤ, 40 ਜ਼ਖਮੀ

ਸੋਨੀਆ ਗਾਂਧੀ ਅੱਜ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣਗੇ

ਪੱਛਮੀ ਬੰਗਾਲ : ਮੂਰਤੀ ਵਿਸਜਰਨ ਮੌਕੇ ਅਚਾਨਕ ਆਏ ਹੜ੍ਹ ਕਾਰਨ 8 ਵਿਅਕਤੀਆਂ ਦੀ ਮੌਤ, ਕਈ ਲਾਪਤਾ

ਦੇਸ਼ ਦੇ ਕਈ ਸੂਬਿਆਂ ਵਿੱਚ ਹੁੰਦੀ ਹੈ ਰਾਵਣ ਦੀ ਪੂਜਾ, ਇਕ ਰਾਜ ’ਚ ਰਾਵਣ ਦੇ 352 ਮੰਦਰ

ਉੱਤਰ ਪ੍ਰਦੇਸ਼:ਹਸਪਤਾਲ ‘ਚ ਅੱਗ ਲੱਗਣ ਕਾਰਨ ਧੀ,ਪੁੱਤਰ ਸਮੇਤ ਡਾਕਟਰ ਦੀ ਮੌਤ

ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਚਾਰ ਅੱਤਵਾਦੀ ਕੀਤੇ ਢੇਰ

ਉਤਰਾਖੰਡ : ਬੱਸ ਖੱਡ ’ਚ ਡਿੱਗੀ 25 ਵਿਅਕਤੀਆਂ ਦੀ ਮੌਤ