*ਮੰਤਰੀ ਵੱਲੋਂ ਮੰਗਾਂ ਦਾ ਨਿਪਟਾਰਾ ਬਜਟ ਸੈਸ਼ਨ ਉਪਰੰਤ ਗੱਲਬਾਤ ਰਾਹੀਂ ਕਰਨ ਦਾ ਦਿੱਤਾ ਭਰੋਸਾ
ਪ੍ਰਵੀਨ
ਸੰਗਰੂਰ 19 ਜੂਨ - ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਅਤੇ ਪ ਸ ਸ ਫ ਦੇ ਪ੍ਮੁੱਖ ਆਗੂਆਂ ਜੀਤ ਸਿੰਘ ਬੰਗਾ, ਗੁਰਮੀਤ ਸਿੰਘ ਮਿੱਡਾ, ਸੀਤਾ ਰਾਮ ਸਰਮਾਂ, ਹੰਸਰਾਜ ਦੀਦਾਰਗੜੁ, ਸਾਮ ਲਾਲ ਸਰਮਾਂ, ਚਰਨਜੀਤ ਸੰਗਰੂਰ ਅਤੇ ਇੰਦਰ ਸਰਮਾਂ ਧੂਰੀ ਦੇ ਅਧਾਰਤ ਵਫਦ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਦਰਜ਼ਾਚਾਰ/ਪੀ ਆਰ ਚੌਕੀਦਾਰਾਂ ਅਤੇ ਸਕਿਊਰਿਟੀ ਗਾਰਡਾਂ ਦੀ ਮੰਗਾਂ ਜਿਵੇਂ ਕਿ ਰੈਗੂਲਰ ਕਰਨ ਉਪਰੰਤ ਦੂਰ ਦੁਰਾਡੇ ਜਿਲਿਆਂ ਵਿੱਚ ਬਦਲੇ ਪੀ ਆਰ ਚੌਕੀਦਾਰਾਂ ਨੂੰ ਘਰੇਲੂ ਜਿਲਿਆਂ ਵਿੱਚ ਤਬਦੀਲ ਕਰਨਾ ਅਤੇ ਜੀ ਪੀ ਐਫ ਨੰਬਰ ਜਾਰੀ ਕਰਨਾ, ਛਾਂਟੀ ਕੀਤੇ ਸੀਨੀਅਰ ਸਕਿਉਰਟੀ ਗਾਰਡਾਂ ਨੂੰ ਮੁੜ ਨੌਕਰੀ ਤੇ ਰੱਖਣਾ ਅਤੇ ਠੇਕਾ ਕਰਮੀਆਂ ਦਾ ਅਧਿਕਾਰੀਆਂ ਅਤੇ ਠੇਕਾ ਕੰਪਨੀਆਂ ਵੱਲੋਂ ਕੀਤਾ ਜਾਂਦਾ। ਆਰਥਿਕ ਸੋਸ਼ਣ ਬੰਦ ਕਰਨਾ, ਸਵ:ਪੀ ਆਰ ਚੌਕੀਦਾਰਾਂ/ਦਰਜ਼ਾਚਾਰ ਕਰਮਚਾਰੀਆਂ ਦੇ ਵਾਰਸ਼ਾਂ ਨੂੰ ਤਰਸ ਅਧਾਰਤ ਨੌਕਰੀ ਦੇਣਾ ਅਤੇ ਆਊਟ ਸੋਰਸ਼ ਕਰਮਚਾਰੀਆਂ ਨੂੰ ਵਿਭਾਗ ਅੰਦਰ ਲਿਆ ਕੇ ਪੱਕਾ ਕਰਨਾ ਆਦਿ ਸਬੰਧੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਨੂੰ ਮਿਲਿਆ। ਮੰਤਰੀ ਸਾਹਿਬ ਵੱਲੋਂ ਵਫਦ ਨੂੰ ਬਹੁਤ ਠਰੰਮੇਂ ਨਾਲ ਸੁਣਿਆ ਅਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਬੰਧੀ ਮੰਗ ਪੱਤਰ ਪ੍ਰਾਪਤ ਕਰਦਿਆਂ ਜਥੇਬੰਦੀ ਨਾਲ ਬਜਟ ਸੈਸ਼ਨ ਤੋਂ ਬਾਅਦ ਜਲਦੀ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।