English Hindi Wednesday, March 29, 2023
 

ਸੱਭਿਆਚਾਰ/ਖੇਡਾਂ

ਦਸ਼ਮੇਸ ਸਪੋਰਟਸ ਕਲੱਬ ਮੋਰਿੰਡਾ ਰਾਜ ਪੱਧਰੀ ਹੈਂਡਬਾਲ ਟੂਰਨਾਮੈਂਟ ਵਿੱਚ ਚੈਂਪੀਅਨਸ਼ਿਪ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ

February 22, 2023 03:48 PM
 
ਮੋਰਿੰਡਾ 22 ਫਰਵਰੀ  ( ਭਟੋਆ  ) 
 
ਦਸ਼ਮੇਸ ਸਪੋਰਟਸ ਕਲੱਬ ਮੋਰਿੰਡਾ  ਵੱਲੋਂ ਰਾਜ ਪੱਧਰੀ ਹੈਂਡਬਾਲ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਟਰਾਫੀ ਜਿੱਤਣ ਵਾਲੀ ਕਲੱੱਬ ਦੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਨੰਬਰਦਾਰ ਰੁਪਿੰਦਰ ਸਿੰਘ ਭਿੱਚਰਾ ਨੇ ਦੱਸਿਆ ਕਿ ਕਲੱਬ ਦੇ  ਖਿਡਾਰੀਆਂ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੇਘੋਵਾਲ ਵਿਖੇ  ਹੈਂਡਬਾਲ ਦੇ ਰਾਜ ਪੱਧਰੀ ਕਰਵਾਏ ਟੂਰਨਾਮੈਂਟ ਵਿੱਚ ਲੜਕੀਆਂ ਦੀ ਅੰਡਰ 16 ਸਾਲ  ਅਤੇ ਲੜਕਿਆਂ ਦੀ ਅੰਡਰ 14 ਸਾਲ ਦੀ ਟੀਮ ਵੱਲੋਂ  ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ ਮੋਰਿੰਡਾ  ਸ਼ਹਿਰ ਅਤੇ ਜ਼ਿਲ੍ਹਾ ਰੂਪਨਗਰ ਦਾ ਨਾਮ ਰੌਸ਼ਨ ਕੀਤਾ ਹੈ। ਜਿਨ੍ਹਾਂ ਨੂੰ ਸਨਮਾਨਿਤ ਕਰਨ ਲਈ ਮੋਰਿੰਡਾ ਦੇ ਮਿਲਟਰੀ ਗਰਾਊਂਡ ਵਿਚ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ  ਕਲੱਬ ਦੇ ਪ੍ਧਾਨ ਸ੍ਰੀ ਜਗਦੇਵ ਸਿੰਘ ਬਿੱਟੂ ਕੌਂਸਲਰ ਵੱਲੋਂ ਇਹਨਾਂ ਜੇਤੂ ਖਿਡਾਰੀਆਂ ਅਤੇ ਖਿਡਾਰਨਾਂ ਨੂੰ  ਸ਼ਾਨਦਾਰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬਿੱਟੂ ਅਤੇ ਸ੍ਰੀ ਭਿੱਚਰਾ  ਨੇ ਇਸ  ਜਿੱਤ ਲਈ ਕੋਚ ਰਾਜੇਸ਼ ਕੁਮਾਰ ਸ਼ੱਮਾ ਅਤੇ ਕੋਚ ਪਵਨ ਕੁਮਾਰ ਪੰਮਾ ਨੂੰ ਵਧਾਈ ਦਿੱਤੀ , ਜਿਨ੍ਹਾਂ ਵੱਲੋਂ ਖਿਡਾਰੀਆਂ ਨੂੰ ਕਰਵਾਈ ਸਖਤ ਮਿਹਨਤ ਸਦਕਾ ਮੋਰਿੰਡਾ ਦੀਆਂ ਟੀਮਾਂ ਨੇ ਚੈਂਪੀਅਨਸ਼ਿਪ ਜਿੱਤ ਕੇ ਪੂਰੇ ਪੰਜਾਬ ਵਿੱਚ ਮੋਰਿੰਡਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। 
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਕਲੱਬ ਦੇ ਚੇਅਰਮੈਨ  ਰਾਜੇਸ਼ ਕੁਮਾਰ ਸ਼ੱਮਾ,   ਕ੍ਰਿਸ਼ਨ ਸਿੰਘ ਰਾਣਾ ਵਾਇਸ ਪ੍ਧਾਨ, ਸੈਕਟਰੀ ਪਵਨ ਕੁਮਾਰ, ਕੋਚ ਸੁਰਿੰਦਰ ਸਿੰਘ ਸ਼ਿੰਦਰੀ, ਕੋਚ ਅਨਮੋਲ ਮੱਟੂ, ਲਛਮਣ ਦਾਸ ਪੱਪੂ, ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਖਿਡਾਰਨਾਂ ਹਾਜ਼ਰ ਸਨ। 

Have something to say? Post your comment

ਸੱਭਿਆਚਾਰ/ਖੇਡਾਂ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀ ਸ਼ਤਰੰਜ ਤੇ ਫੁਟਬਾਲ ਟੀਮਾਂ ਦੇ ਟਰਾਇਲ 7 ਮਾਰਚ ਨੂੰ

ਭਾਰਤ ਦੀ ਸ਼ਰਮਨਾਕ ਹਾਰ, ਆਸਟ੍ਰੇਲੀਆ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ 9 ਵਿਕਟਾਂ ਨਾਲ ਜਿੱਤਿਆ

ਅੱਜ ਬਟਾਲਾ ਵਿਖੇ ਸਥਾਪਤ ਹੋਵੇਗਾ ਹਾਕੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਦਰਸ਼ਨੀ ਬੁੱਤ

ਖੇਡ ਮੰਤਰੀ ਵੱਲੋਂ ਕੌਮੀ ਰਿਕਾਰਡ ਹੋਲਡਰ ਅਥਲੀਟ ਮੰਜੂ ਰਾਣੀ ਸਨਮਾਨਤ

2nd Test, Day 3: ਭਾਰਤ ਛੇ ਵਿਕਟਾਂ ਨਾਲ ਜਿੱਤਿਆ

ਕੌਮੀ ਵਾਕਿੰਗ ਚੈਂਪੀਅਨਸ਼ਿਪ ਵਿੱਚ ਮਾਨਸਾ ਦੀ ਮੰਜੂ ਨੇ 35 ਕਿਲੋਮੀਟਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ

ਤੀਜਾ ਕੇਸਧਾਰੀ ਗੋਲਡ ਹਾਕੀ ਕੱਪ ਧੂਮ ਧੜੱਕੇ ਨਾਲ ਆਰੰਭ

ਬਰਨਾਲਾ ਦੇ ਅਥਲੀਟ ਅਕਾਸ਼ਦੀਪ ਸਿੰਘ ਨੇ ਪੈਰਿਸ ਓਲੰਪਿਕ ਖੇਡਾਂ 2024 ਲਈ ਕੀਤਾ ਕੁਆਲੀਫਾਈ

ਖੇਡ ਵਿਭਾਗ ਨੇ ਖਿਡਾਰੀਆਂ ਤੇ ਕੋਚਾਂ ਨੂੰ ਨਗਦ ਇਨਾਮ ਦੇਣ ਲਈ ਬਿਨੈ ਪੱਤਰਾਂ ਦੀ ਮੰਗ

ਆਲ ਇੰਡੀਆ ਸਰਵਿਸਜ਼ ਕਬੱਡੀ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 13 ਫਰਵਰੀ ਨੂੰ