English Hindi Saturday, December 10, 2022
-
 

ਪ੍ਰਵਾਸੀ ਪੰਜਾਬੀ

ਦੁਖਦਾਈ ਖਬਰ: ਕੈਲੇਫੋਰਨੀਆਂ ‘ਚ ਅਗਵਾ ਕੀਤੇ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦਾ ਕਤਲ

October 06, 2022 09:59 AM

ਕੈਲੇਫੋਰਨੀਆਂ: 6 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਅਮਰੀਕਾ ‘ਚ ਅਗਵਾ ਕੀਤੇ ਗਏ ਪੰਜਾਬੀ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਪ੍ਰਗਟਾਵਾ ਮਰਸਡ ਕਾਉਂਟੀ ਸ਼ੈਰਿਫ ਵਰਨ ਵਾਰਨਕੇ ਵੱਲੋਂ  ਕੀਤਾ ਗਿਆ। ਉਨ੍ਹਾਂ ਮੁਤਾਬਕ ਚਾਰੇ ਪੰਜਾਬੀਆਂ ਦੀਆਂ ਲਾਸ਼ਾਂ ਇੰਡੀਆਨਾ ਰੋਡ ‘ਤੇ ਹਚਿਨਸਨ ਰੋਡ ਨੇੜਲੇ ਇਕ ਬਾਗ ਵਿਚੋਂ ਮਿਲਿੀਆਂ ਹਨ। ਖਬਰਾਂ ਮੁਤਾਬਕ ਫਾਰਮ ’ਤੇ ਕੰਮ ਕਰਦੇ ਇਕ ਮਜ਼ਦੂਰ ਨੇ ਪੁਲਿਸ ਨੂੰ ਫੋਨ ਕਰ ਕੇ ਇਸਦੀ ਸੂਚਨਾ ਦਿੱਤੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਚਾਰੇ ਪੰਜਾਬੀਆਂ ਨੂੰ 3 ਅਕਤੂਬਰ ਨੂੰ ਦੱਖਣੀ ਹਾਈਵੇਅ 59 ਦੇ 800 ਬਲਾਕ ਤੋਂ ਅਗਵਾ ਕਰ ਲਿਆ ਗਿਆ ਸੀ। ਅਧਿਕਾਰੀਆਂ ਨੇ ਕਿਸੇ ਸ਼ੱਕੀ ਦਾ ਨਾਂ ਨਹੀਂ ਦੱਸਿਆ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਦਾ ਅਮਰੀਕਾ ਵਿੱਚ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਹੈ।  ਇਨ੍ਹਾਂ ਚਾਰਾਂ ਜੀਆਂ ਜਸਦੀਪ ਸਿੰਘ (36), ਉਸ ਦੀ ਪਤਨੀ ਜਸਲੀਨ ਕੌਰ (27), ਬੇਟੀ ਅਰੋਹੀ ਢੇਰੀ (8) ਅਤੇ ਭਰਾ ਅਮਨਦੀਪ ਸਿੰਘ (39) ਨੂੰ ਤਿੰਨ ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ। ਇਹ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਦੇ ਪਿੰਡ ਹਰਸੀ ਦਾ ਵਸਨੀਕ ਹੈ।  ਅਜੇ ਮਰਸਿਡ ਕਾਉਂਟੀ ਦੇ ਸ਼ੈਰਿਫ ਵਰਨੌਨ ਵਾਰਨਕੇ ਵਲੋਂ ਅੱਜ ਸਵੇਰੇ ਪ੍ਰੈੱਸ ਕਾਨਫ਼ਰੰਸ ਸੱਦੀ ਗਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਪੁਲਿਸ ਡਿਪਾਰਟਮੈਂਟ ਆਫ਼ ਜਸਟਿਸ, ਹਾਈਵੇ ਪੈਟਰੋਲ, ਐੱਫ.ਬੀ.ਆਈ ਅਤੇ ਹੋਰ ਜਾਂਚ ਏਜੰਸੀਆਂ ਪਰਿਵਾਰ ਨੂੰ ਲੱਭਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਪਰ ਸ਼ਾਮ ਨੂੰ 7 ਵਜੇ ਉਨ੍ਹਾਂ ਦੀਆਂ ਲਾਸ਼ਾਂ ਖੇਤਾਂ ਵਿੱਚ ਪਈਆਂ ਮਿਲੀਆਂ।

Have something to say? Post your comment

ਪ੍ਰਵਾਸੀ ਪੰਜਾਬੀ

ਲੰਡਨ 'ਚ ਕਿੰਗ ਚਾਰਲਸ ਨੇ ਗੁਰਦੁਆਰੇ ਦਾ ਕੀਤਾ ਦੌਰਾ

ਕੈਨੇਡਾ ‘ਚ 21 ਸਾਲਾ ਸਿੱਖ ਲੜਕੀ ਦਾ ਕਤਲ

ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰਗ ਨੇ ਜ਼ੋਰ ਫੜਿਆ।

ਕੈਨੇਡਾ ਚੰਡੀਗੜ੍ਹ, ਦਿੱਲੀ ’ਚ ਵੀਜ਼ਾ ਪ੍ਰਕਿਰਿਆ ਨੂੰ ਕਰੇਗਾ ਤੇਜ

ਆਸਟ੍ਰੇਲੀਆ ‘ਚ ਔਰਤ ਦੇ ਕਤਲ ਮਾਮਲੇ ‘ਚ ਭਗੌੜਾ ਪੰਜਾਬੀ ਦਿੱਲੀ ਪੁਲਿਸ ਵੱਲੋਂ ਕਾਬੂ

ਜਲੰਧਰ ਜ਼ਿਲ੍ਹੇ ਦੇ ਪਿੰਡ ਵਡਾਲਾ ਦੀ ਧੀ ਰਾਜਨ ਸਾਹਨੀ ਬਣੀ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਇਮੀਗ੍ਰੇਸ਼ਨ ਅਤੇ ਬਹੁਸੱਭਿਆਚਾਰਕ ਮੰਤਰੀ

ਅਮਰੀਕਾ : ਸੜਕ ਹਾਦਸੇ ‘ਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਇੰਡੋ-ਕੈਨੇਡੀਅਨ ਸਿਹਤ ਕਾਰਕੁਨ ਨਵਜੀਤ ਕੌਰ ਬਰਾੜ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪਹਿਲੀ ਸਿੱਖ ਮਹਿਲਾ ਕੌਂਸਲਰ ਚੁਣੀ ਗਈ

ਭਾਰਤੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਸੁਣਾਈ ਮੌਤ ਦੀ ਸਜ਼ਾ

ਕੈਨੇਡਾ ’ਚ ਰਹਿੰਦੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਲਈ ਨਵੀਂ ਐਡਵਾਇਜ਼ਰੀ ਜਾਰੀ