English Hindi Saturday, January 28, 2023
 

ਸਾਹਿਤ

ਨਾਮਵਰ ਲੇਖਕ ਡਾ: ਕੇਵਲ ਧੀਰ ਦੀ ਪੁਸਤਕ ਕਥਾ ਯਾਤਰਾ ਪੰਜਾਬੀ ਭਵਨ ਚ ਪਾਠਕਾਂ ਨੂੰ ਭੇਂਟ

January 23, 2023 05:20 PM

ਲੁਧਿਆਣਾ: 23 ਜਨਵਰੀ, ਦੇਸ਼ ਕਲਿੱਕ ਬਿਓਰੋ

ਉਰਦੂ ਤੇ ਪੰਜਾਬੀ ਦੇ ਨਾਮਵਰ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਡਾਃ ਕੇਵਲ ਧੀਰ ਦੀਆਂ ਕਹਾਣੀਆਂ ਦੀ ਕਿਤਾਬ ਕਥਾ ਯਾਤਰਾ ਪੰਜਾਬੀ ਭਵਨ ਲੁਧਿਆਣਾ ਵਿਖੇ ਬੀਤੀ ਸ਼ਾਮ ਡਾਃ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾਃ ਸ਼ਯਾਮ ਸੁੰਦਰ ਦੀਪਤੀ ਸੀਨੀਅਰ ਮੀਤ ਪ੍ਰਧਾਨ, ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ, ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਪ੍ਰੋਃ ਗੁਰਭਜਨ ਸਿੰਘ ਗਿੱਲ ਰਾਹੀਂ ਜਨਰਲ ਇਜਲਾਸ ਵਿੱਚ ਸ਼ਾਮਿਲ ਸਮੂਹ ਮੈਂਬਰਾਂ ਨੂੰ ਭੇਂਟ ਕੀਤੀ।

ਡਾਃ ਕੇਵਲ ਧੀਰ ਨੇ ਦੱਸਿਆ ਕਿ ਇਹ ਪੁਸਤਕ ਕੋਵਿਡ ਦੌਰਾਨ ਪ੍ਰਕਾਸ਼ਿਤ ਹੋਣ ਕਾਰਨ ਪਾਠਕਾਂ ਤੀਕ ਠੀਕ ਢੰਗ ਨਾਲ ਨਹੀਂ ਸੀ ਪਹੁੰਚ ਸਕੀ। ਹੁਣ ਇਸ ਦੀਆਂ ਸੌ ਕਾਪੀਆਂ ਅੱਜ ਪੰਜਾਬੀ ਸਾਹਿੱਤ ਅਕਾਡਮੀ ਨੂੰ ਭੇਂਟ ਕੀਤੀਆਂ ਗਈਆਂ ਹਨ ਤਾਂ ਜੋ ਹਾਜ਼ਰ ਮੈਂਬਰਾਂ ਤੇ ਉਨ੍ਹਾਂ ਰਾਹੀਂ ਸਾਹਿੱਤ ਸਭਾਵਾਂ ਤੇ ਪੇਂਡੂ ਲਾਇਬਰੇਰੀਆਂ ਤੀਕ ਪੁੱਜ ਸਕਣ।
ਉਨ੍ਹਾਂ ਇਸ ਪੁਸਤਕ ਦੀਆਂ ਪੰਜ ਪੰਜ ਕਾਪੀਆਂ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਲਈ, ਕਹਾਣੀਕਾਰ ਜਸਬੀਰ ਕਲਸੀ ਨੂੰ ਸਾਹਿੱਤ ਸਭਾ ਧਰਮਕੋਟ, ਸੰਦੀਪ ਸਮਰਾਲਾ ਨੂੰ ਸਾਹਿੱਤ ਸਭਾ ਸਮਰਾਲਾ ਲਈ ਭੇਂਟ ਕੀਤੀਆਂ।
ਇਸ ਪੁਸਤਕ ਨੂੰ ਅਦੀਬ ਇੰਟਰਨੈਸ਼ਨਲ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।

Have something to say? Post your comment

ਸਾਹਿਤ

'ਸਾਰੀ ਧਰਤੀ ਮੇਰੀ' : ਗੁਰਭਜਨ ਗਿੱਲ

‘ਸ਼ਬਦਾਂ ਦੇ ਸੂਰਜ’ ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ

ਪੰਜ ਪੰਜਾਬੀ ਲੇਖਕਾਂ/ ਵਿਦਵਾਨਾਂ ਨੂੰ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਫੈਲੋਸ਼ਿਪ ਦੇਣਾ ਸੁਯੋਗ ਫ਼ੈਸਲਾ: ਡਾ. ਜੌਹਲ

ਸਤਵਿੰਦਰ ਸਿੰਘ ਮੜੌਲਵੀ ਵਲੋਂ ਆਪਣਾ ਪਲੇਠਾ ਨਾਵਲ ਸਕੂਲ ਲਾਇਬ੍ਰੇਰੀਆਂ ਲਈ ਕੀਤਾ ਭੇਟ

ਵਿਆਹ ਨਾਲ ਸਬੰਧਿਤ ਰੀਤਾਂ ਰਸਮਾਂ ਦੇ ਬਦਲਦੇ ਸਰੂਪ ਬਾਰੇ ਮਨਜੀਤ ਕੌਰ ਸੇਖੋਂ ਦੀ ਖੋਜ ਪੁਸਤਕ ਲੋਹੜੀ ਦੇ ਸ਼ਗਨ ਵਜੋਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਭੇਂਟ

ਜੜ੍ਹਾਂ ਤੋਂ ਬਿਨ੍ਹਾਂ ਬੂਟੇ ਦਾ ਦਰਖ਼ਤ ਬਣਨਾ ਸੰਭਵ ਨਹੀਂ

ਗੁਰਪ੍ਰੀਤ ਸਿੰਘ ਨਿਆਮੀਆਂ ਦੁਆਰਾ ਰਚਿਤ ਪੁਸਤਕ ‘ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫ਼ਰ’ 'ਤੇ ​ਵਿਚਾਰ ਚਰਚਾ

ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਸੰਧੂ ਦਾ ਉਸ ਦੀ ਜਨਮ ਭੂਮੀ ਮਾਣੂਕੇ ਵਿਖੇ ਹੋਇਆ ਸਨਮਾਨ

ਜਗਦੀਪ ਸਿੱਧੂ ਦੁਆਰਾ ਅਨੁਵਾਦਿਤ ਪੁਸਤਕ ‘ਕਵੀ ਫੁੱਟਪਾਥ ਤੇ ਚੱਲ ਰਿਹਾ ਹੈ’ ਨੂੰ ਕੀਤਾ ਲੋਕ ਅਰਪਣ

ਭੇਤੀ ਬੰਦੇ